ਪ੍ਰਮਾਤਮਾ ਮਹਿਸੂਸ ਕੀਤੇ ਜਾਣ ਵਾਲਾ ਤੱਤ ਹੈ

06/02/2020 6:05:21 PM

 ਗੁਰਬਾਜ ਸਿੰਘ ਹੁਸਨਰ

 ਪਰਮਾਤਮਾ ਆਪਣਾ ਸੁਨੇਹਾ ਸਮੇਂ-ਸਮੇਂ ਤੇ ਪੰਛੀਆਂ ਰਾਹੀ,ਜੀਵ ਜੰਤੂਆਂ ਰਾਹੀਂ,ਮਨੁੱਖਾਂ,ਦਰੱਖਤਾ,ਫੁੱਲਾਂ,ਪਹਾੜਾ,ਦਰਿਆਵਾਂ,ਹਵਾਵਾਂ, ਧੁੱਪਾਂ,ਛਾਂਵਾਂ ਰਾਹੀ ਭੇਜਦਾ ਹੈ,ਅਸੀ ਉਸ ਨੂੰ ਮਹਿਸੂਸ ਨਹੀਂ ਕਰਦੇ, ਜਦੋਂ ਸਾਡੇ ਦਿੱਲ ਵਿੱਚ ਬੇਗਰਜ਼ ਪਿਆਰ ਉਪਜਦਾ ਹੈ ਤਾਂ ਅਸੀਂ ਕਹਿਦੇ ਹਾਂ,ਹੇ ਪਰਮਾਤਮਾਂ!  ਸਾਰੇ ਸੰਸਾਰ ਦਾ ਭਲਾ ਕਰੋ ।ਸੰਸਾਰ ਨੂੰ  ਸੁਧਾਰਨ ਲਈ ਕਿਸੇ ਨੂੰ ਭੇਜੋ! ਉਹ ਕਹਿਦਾ ਹੈ,ਮੈਂ ਤੁਹਾਨੂੰ ਭੇਜਿਆ ਹੋਇਆ ਹੈ! ਉਸ ਉਦੇਂਸ ਨੂੰ ਪਹਿਚਾਣੋ ਅਤੇ ਉਸ ਅਨੂਸਾਰ  ਜੀਵੋਂ !!

ਹੇ ਪਰਮਾਤਮਾਂ ! ਮੈਨੂੰ ਸਹਿਣਸ਼ੀਲਤਾ ਦਿਉ ! ਰੱਬ ਨੇ ਕਿਹਾ ਸਹਿਣਸ਼ੀਲਤਾ ਹਮੇਸ਼ਾਂ ਮੁਸੀਬਤਾਂ ਅਤੇ ਸੰਕਟ ਵਿੱਚੋਂ ਲੰਘ ਕੇ ਆਉਂਦੀ  ਹੈ । ਫਿਰ ਕਿਹਾ ਮੈਨੂੰ ਦੁੱਖ -ਦਰਦ ਤੋਂ ਮੁਕਤ ਕਰੋ ! ਰੱਬ ਕਹਿੰਦਾ  ਦੁੱਖ ਪਰਮਾਤਮਾਂ ਵੱਲੋਂ ਦਿੱਤੀ ਹੋਈ ਕੋਈ ਕਰੋਪੀ ਨਹੀਂ, ਕੋਈ ਸਜਾਂ ਨਹੀਂ , ਇਹ ਦੁੱਖ ਕੁਦਰਤ ਦੇ ਨਿਯਮਾਂ ਦੀ ਉਲੱਘਣਾ ਕਰਨ ਦਾ ਫਲ ਹੈ! ਪਰਮਾਤਮਾਂ ਚਾਹੁੰਦਾ ਹੈ ਕਿ  ਜੀਵ ਸੁੱਖੀ ਰਹੇ! ਦੁੱਖ-ਦਰਦ ਇਨਸਾਨੀਅਤ ਜਗਾਉਂਦੇ ਹਨ ਅਤੇ ਸੰਸਾਰ ਦੀਆਂ ਖਿੱਚਾਂ ਤੋਂ ਦੂਰ ਕਰਦੇ ਹਨ। ਇਹਨਾਂ ਦਰਦਾਂ ਰਾਹੀਂਮਨੁੱਖ ਮੇਰੇ ਨੇੜੇ ਅਤੇ ਮੈਂ ਮਨੁੱਖ ਦੇ ਨੇੜੇ ਆਉਂਦਾ ਹਾਂ। ਮੈਨੂੰ ਜ਼ਿੰਦਗੀ ਮਾਨਣ ਲਈ ਚੀਜ਼ਾਂ ਵਸਤਾਂ ਦਿਉ ਤਾਂ ਰੱਬ ਨੇ ਕਿਹਾ ਮੈਂਜ਼ਿੰਦਗੀ ਦਿੰਦਾ ਹਾਂ ਵਸਤਾਂ ਨਾਲ ਸੰਸਾਰ ਭਰਿਆ ਪਿਆ ਹੈ ।

 ਹੁਣ ਪਰਮਾਤਮਾ ਨੇ ਫਿਰ ਸੁਨੇਹਾ ਕਰੋਨਾ ਵਾਇਰਸ ਰਾਹੀਂ ਭੇਜਿਆਂ ਹੈ, ਭਾਈ ! ਕੁਦਰਤ ਨਾਲ ਖਿੜਵਾੜ ਨਾਂ ਕਰੋ, ਕੰਨਿਆਂਭਰੂਨ ਹੱਤਿਆ ਨਾਂ ਕਰੋ,ਦਰੱਖਤ ਨਾਂ ਕੱਟੋ ,ਹੱਕ ਹਲਾਲ ਦੀ ਰੋਟੀ ਖਾਉ, ਕਿਸੇ ਦਾ ਹੱਕ ਨਾਂ ਮਾਰੋ, ਆਪਣੀ ਕਮਾਈ ਦਾ ਦਸਵਾਂ ਹਿੱਸਾ ਦੀਨ ਦੁਖੀਆਂ ਦੀ ਮੱਦਦ ਵਿੱਚ ਲਾਉ ! ਕਿਉਂਕਿ  ਦਸਵੰਧ ਇੱਕ ਅਜਿਹੀ ਮਰਿਯਾਦਾ ਹੈ ਜੋ ਸੰਸਾਰ ਵਿੱਚੋਂ ਮਨੁੱਖਤਾ ਦੇਚਾਰ ਵੈਰੀਆਂ ਗਰੀਬੀ,ਬੇਕਾਰੀ,ਬੀਮਾਰੀ ਤੇ ਅਨਪੜ੍ਹਤਾ  ਨੂੰ ਜੜ ਤੋਂ ਉਖੇੜ ਕੇ ਜਗਤ ਵਿੱਚ ਖ਼ੁਸ਼ਹਾਲੀ ਲਿਆ ਸਕਦੀ ਹੈ !


Iqbalkaur

Content Editor

Related News