ਰਿਸ਼ਤਿਆਂ ਦਾ ਘੁਣ

Friday, Jan 11, 2019 - 05:27 PM (IST)

ਰਿਸ਼ਤਿਆਂ ਦਾ ਘੁਣ

ਆਪਣਿਆਂ ਵਿਚ ਆਪਣਾ ਕੋਈ ਵੀ ਨਜ਼ਰੀਂ ਆਉਂਦਾ ਨਾ
ਦੁਨੀਆ 'ਤੇ ਜੇ ਕੁਝ ਮਿਲਦਾ, ਤਾਂ ਉਹ ਸਰੀਕੇਦਾਰੀ ਏ
ਦਿਲਾਂ ਦੀਆਂ ਸਭ ਸਾਂਝਾਂ, ਤਾਂ ਬਸ ਧੋਖਾ ਨੇ ਮਿੱਤਰੋ
ਏਥੇ ਕੂੜ ਵਪਾਰੀ ਘੁੰਮਦੇ, ਕੂੜ ਦਾ ਬਿਜਨਸ ਭਾਰੀ ਏ

ਮਾਨਵਤਾ ਨੂੰ ਰਿਸ਼ਤਿਆਂ ਨਾਂ ਦਾ, ਘੁਣ ਪਿਆ ਖਾਂਦਾ ਏ
ਚੱਲਦੀ ਦਗੇ-ਫਰੇਬਾਂ ਨਾਲ, ਜ਼ਿÎੰਦਗੀ ਦੀ ਜੋ ਲਾਰੀ ਏ
ਯਾਰ, ਮਿੱਤਰ ਤੇ ਸਕੇ-ਸਬੰਧੀ, ਗੌਂਅ ਦੇ ਬੇਲੀ ਨੇ
ਅੰਗੀ-ਸਾਥੀ ਗੌਂਅ ਦੇ, ਬਸ ਗੌਂਅ ਦੀ ਹੀ ਯਾਰੀ ਏ

ਇਕ ਪਿਤਾ ਦੇ ਪੁੱਤਰ ਜੋ,  ਭਾਵੇਂ ਸਭ ਬਰਾਬਰ ਨੇ
ਧੱਕੇ, ਕਬਜ਼ੇ-ਸ਼ਾਹੀਆਂ ਨੇ, ਇੱਥੇ ਮੱਤ ਹੀ ਮਾਰੀ ਏ,
ਦੋ ਜ਼ਮਾਤਾਂ ਦਾ ਦੁਨੀਆਂ 'ਤੇ, ਪਾੜਾ ਵਧ ਗਿਆ
ਮਾਲਕ-ਨੌਕਰ ਦੀ ਫੈਲ ਚੁੱਕੀ, ਬਹੁਤੀ ਬੀਮਾਰੀ ਏ

ਜਿਸ ਨੂੰ ਹੱਦੋਂ ਵਧ ਅਸੀਂ, ਸਤਿਕਾਰਤ ਕਰਦੇ ਆਂ
ਉਹ ਦੁਨੀਆ 'ਤੇ ਬਣ ਜਾਂਦਾ, ਵੱਡਾ ਹੰਕਾਰੀ ਏ
ਬੇਗਮਪੁਰਾ ਦੇ ਵਾਸੀ ਨਾਲ ਵੀ, ਦੁਨੀਆਂ ਖਹਿÎੰਦੀ ਰਹੀ
ਡੁੱਬਦੀ ਬੇੜੀ ਮਾਨਵਤਾ ਦੀ, ਜਿਸ ਨੇ ਤਾਰੀ ਏ 

ਯਾਦ ਕਰੇ ਕੌਣ ਮੌਤ ਨੂੰ, ਮੌਤ ਇਹ ਭੁੱਲੀ ਬੈਠੇ ਨੇ
ਰਾਜਾ, ਰੰਕ, ਭਿਖਾਰੀ, ਆਉਂਦੀ ਸਭ ਦੀ ਵਾਰੀ ਏ
ਪਰਸ਼ੋਤਮ ਹਰ ਕੋਈ ਦੁਨੀਆ ਉੱਤੇ, ਮਾਲਕ ਬਣ ਬੈਠਾ
ਸਰੋਏ ਇਹ ਬੰਦਾ ਬੀਜ ਰਿਹਾ, ਪਾਪਾਂ ਦੀ ਕਿਆਰੀ ਏ

ਧਾਲੀਵਾਲੀਆਂ ਗੁਰਾਂ ਦੇ ਚਰਨੀ ਸੀਸ ਝੁਕਾਉਂਦਾ ਏ
ਛੋਟ-ਬੜੇ ਸਭ ਸਮ ਵਸੇ, ਬਾਣੀ ਮੁੱਖੋਂ ਉਚਾਰੀ ਏ
ਊਚ-ਨੀਚ ਦੀ ਅੱਗ ਅÎੰਦਰ, ਮਾਨਵਤਾ ਤੱਪਦੀ ਸੀ
ਸਤਿਗੁਰਾਂ ਨੇ ਭੇਦ ਮਿਟਾ, ਸਾਰੀ ਦੁਨੀਆ ਤਾਰੀ ਏ

ਪਰਸ਼ੋਤਮ ਲਾਲ ਸਰੋਏ
ਮੋਬਾ: 91-92175-44348

 


author

Neha Meniya

Content Editor

Related News