ਸਾਨੂੰ ਹੱਸਣ ਦੀ ਮਨਾਹੀ ਏ
Monday, Jan 07, 2019 - 06:00 PM (IST)
            
            ਸਾਨੂੰ ਹੱਸਣ ਦੀ ਮਨਾਹੀ ਏ
ਆਪਣੇ ਹੀ ਘਰ ਦੇ ਵਿਹੜੇ ਵਿਚ 
ਕਿਉਂ..? ਡਰ-ਡਰ ਰਹਿੰਣਾ ਪੈਦਾ ਏ
ਆਪਣੇ ਹੀ ਚਾਰ ਚੁਫੇਰੇ ਵਿਚ 
ਜੇ ਕਾਮੀ ਨਜ਼ਰਾਂ ਇਰਦ-ਗਿਰਦ
ਇਹਦੇ ਵਿਚ ਸਾਡਾ ਦੋਸ਼, ਤੇ ਨਹੀਂ 
ਤੁਸੀਂ ਨੀਯਤਾਂ ਬਦਲੋ ਆਪਣੀਆਂ
ਕਿਉਂ..? ਸਾਨੂੰ ਕਰੋ ਹਨੇਰੇ ਵਿਚ
ਅਕਸਰ ਜਦ ਕੁੜੀ ਜਵਾਨ ਹੋਵੇ
ਕੱਦ ਵੱਧ ਜਾਣ ਘਰ ਦੀਆਂ ਕੰਧਾਂ ਦੇ 
ਕਿਉਂ..? ਮਾਣ ਨਹੀਂ ਅਪਮਾਨ ਦਿਸੇ
ਸਭ ਨੂੰ ਹੀ ਸਾਡੇ ਚਿਹਰੇ ਵਿਚ 
ਸਾਡੀ ਝਾਂਜਰ ਚਿੰਨ੍ਹ ਗੁਲਾਮੀ ਦਾ
ਉੱਤੋਂ ਹੁਸਨ ਜੇ ਡਰ ਬਦਨਾਮੀ ਦਾ
ਅਸੀਂ ਰੋਕ-ਟੋਕ ਨਾਲ ਖੇਡਦੀਆਂ
ਅਸਵਾਰ ਗੁਲਾਮੀ ਬੇੜੇ ਵਿਚ
ਸਾਨੂੰ ਜਨਮ ਤੋਂ ਲੈ ਕੇ ਮੌਤ ਤਾਈ
ਰਹਿੰਦੀ ਏ ਤਾਂਘ ਆਜ਼ਾਦੀ ਦੀ 
ਜੇ ਰੱਬ ਤਕਦੀਰਾਂ ਲਿਖਦਾ ਏ
ਤਾਂ ਵੰਡ ਕਿਉਂ..? ਪਾ ਜੇ ਸਾਡੀ ਦੀ 
ਸਾਡੇ ਦਿਲ ਦੇ ਭਰੇ ਸੰਦੂਕ ਪਏ
ਕੋਰੇ ਹੀ ਸਭ ਅਰਮਾਨਾਂ ਨਾ 
ਏਥੇ ਹੋਣ ਵਿਤਕਰੇ ਭਰੂਣਾਂ ਨਾ
ਤੇ, ਕੁਕਰਮ ਕੋਮਲ ਜਾਨਾਂ ਨਾ 
ਸਾਡਾ ਬਚਪਨ ਲੰਘੇ ਖਤਰਿਆਂ ਵਿਚ
ਸਾਡੀ ਮਹਿਫੂਜ ਜਵਾਨੀ ਨਾ 
ਪੁੱਤਾਂ ਦੇ ਲੁਕ ਸਭ ਐਬ ਜਾਂਦੇ
ਸਾਡੀ ਇਕ ਲੁੱਕੇ ਨਦਾਨੀ ਨਾ 
ਜਿਨੂੰ ਮੁੱਡ ਤੋਂ ਵਾਂਝੇ ਰੱਖਿਆ ਏ
ਨਾਲੇ ਹੱਕਾਂ ਤੋਂ ਨਾਲੇ ਪਿਆਰਾਂ ਤੋਂ 
ਕਿਤੇ ਆਪੇ ਭਰ ਉਡਾਣ ਲਵੇ
ਫਿਰ ਕਹਿਣ ਬਚੋ ਬਦਕਾਰਾਂ ਤੋਂ 
ਮੈਂ ਸਹੁਰੇ ਘਰ ਵਿਚ ਪਤੀ ਨਾਲ ਵੀਂ
ਖੁੱਲ ਕੇ ਗੱਲ ਨਹੀਂ ਕਰ ਸਕਦੀ 
ਉਂਗਲ ਉਠ ਜੇ ਕਿਰਦਾਰ ਉੱਤੇ
ਇਹ ਕੇਵੇ ਨਿਰਾਦਰ ਜ਼ਰ ਸਕਦੀ 
ਫਿਰ ਓਸ ਮੁਤਾਬਿਕ ਜ਼ਿੰਦਗੀ ਨੂੰ
ਢਾਲੇ ਬਿਨ ਕੋਈ ਹੱਲ ਨਹੀਂ 
ਬੱਸ ਮੌਨ ਧਾਰ ਪਰਿਵਾਰ ਵਧਾ
ਕੋਈ ਹੱਕ ਦੀ ਕਰਨੀ ਗੱਲ ਨਹੀਂ 
ਸੰਮਾਂ ਲੁਧਿਆਣਵੀ
971558344283
