ਸੋਖਾ ਨਹੀਂ ਲਿਖਾਰੀ ਬਨਣਾ

Wednesday, Mar 27, 2019 - 11:47 AM (IST)

ਸੋਖਾ ਨਹੀਂ ਲਿਖਾਰੀ ਬਨਣਾ

ਸੋਖਾ ਨਹੀਂ ਲਿਖਾਰੀ ਬਨਣਾ
ਸਲੀਕੇ ਨਾਲ ਗੱਲ ਕਰਨੀ ਔਖੀ
ਵਥੇਰੇ ਫਿਰਦੇ ਹੈਨ ਜੱਗ ਤੇ‌ ਦੋਖੀ
ਮੂੰਹ ਜੋੜ ਟਾਂਚ ਮਾਰਨ ਚੋਖੀ
ਮੁਸ਼ਕਲ ਕਿਸੇ ਦਾ ਚਿਹਰਾ ਪੜਨਾ
ਸੋਖਾ ਨਹੀ ਲਿਖਾਰੀ ਬਨਣਾ।
ਕੀਹਨੇ ਕਿਸ ਨਾਲ ਧੋਖਾ ਕਰਨਾ
ਸੱਚ ਬੋਲੇ ਬਿਨਾਂ ਨਹੀਉਂ ਸਰਨਾ
ਕਿਸੇ ਖਾਤਰ ਜਦ ਪੈਂਦਾ ਮਰਨਾ
ਹਰ ਇੱਕ ਰਮਜ਼ ਨੂੰ ਕਿੱਦਾ ਘੜਨਾ
ਸੋਖਾ ਨਹੀ ਲਿਖਾਰੀ ਬਨਣਾ।
ਹੁਣ ਹੋਏ ਨਵੇਂ ਕੰਮ ਸ਼ੁਰੂ
ਚੇਲਾ ਨਾ ਗੁਰੂ ਪਿੱਛੇ ਤੁਰੂ
ਕਿਤੇ ਨਾ ਕਿਤੇ ਧੋਖਾ ਕਰੂ
ਪਉ ਫਿਰ ਉਸ ਨੂੰ ਹਰਨਾ
ਸੋਖਾ ਨਹੀ ਲਿਖਾਰੀ ਬਨਣਾ।
ਨੇਤਾ ਜੋ ਨਵੇਂ ਅੱਗੇ ਨੇ ਆਉਂਦੇ
ਜੰਤਾ ਤਾਈ ਸੁਪਨੇ ਰੋਜ਼ ਵਿਖਾਉਂਦੇ
ਦੇਸ਼ ਨੂੰ ਲੁੱਟਣਾ ਨੇ ਚਾਹੁੰਦੇ
ਸੁਖਚੈਨ,ਕਰਨੀ ਜਨਗਣਨਾ
ਸੋਖਾ ਨਹੀ ਲਿਖਾਰੀ ਬਨਣਾ।
ਹੋ ਗਏ ਕਈ ਬਹੁਤ ਸਿਆਣੇ
ਰੱਬ ਨੇ ਲਿਖੀਆਂ ਰੱਬ ਹੀ ਜਾਣੇ
ਕੀਹਦੇ ਕਦੋਂ ਮੁੱਕਣਗੇ ਦਾਣੇ
ਉਸਨੇ ਲਿਜਾਣਾ ਉਸੇ ਹੀ ਜਨਣਾ
ਸੋਖਾ ਨਹੀ ਲਿਖਾਰੀ ਬਨਣਾ।
ਦਿਨ ਰਾਤ ਸਭ ਦਾਤੇ ਨੇ ਬਣਾਏ
ਉਸਦੀ ਰਜ਼ਾ ਵਿੱਚ ਜਾਣ ਲੰਘਾਏ
ਕਿਉਂ ਕਰਦੇ ਫਿਰ ਮਰਗੇ ਹਾਏ
ਠੱਠੀ ਭਾਈ ,ਨਾ ਕਿਸੇ ਤੇ ਵਰਣਾਂ
ਸੋਖਾ ਨਹੀਂ ਲਿਖਾਰੀ ਬਨਣਾ।

ਸੁਖਚੈਨ ਸਿੰਘ, ਠੱਠੀ ਭਾਈ, (ਯੂ ਏ ਈ)
00971527632924


 


author

Aarti dhillon

Content Editor

Related News