ਪਰਾਲੀ ਨੂੰ ਸਾੜਨ ਨੂੰ ਲੈ ਕੇ ਲੜਾਈ ਨਾ ਕਰੋ ਹੱਲ ਲੱਭੋ

Thursday, Mar 15, 2018 - 05:20 PM (IST)

ਪਰਾਲੀ ਨੂੰ ਸਾੜਨ ਨੂੰ ਲੈ ਕੇ ਲੜਾਈ ਨਾ ਕਰੋ ਹੱਲ ਲੱਭੋ

ਖੇਤ ਵਿਚ ਪਰਾਲੀ ਸਾੜਨ ਤੋਂ ਜੇਕਰ ਫ਼ਿਲਹਾਲ ਪੁਰੀ ਤਰ੍ਹਾਂ ਨਹੀਂ ਬਚਿਆ ਜਾ ਸਕਦਾ ਤਾਂ ਕੁਝ ਜਤਨ ਕਰਨੇ ਤਾਂ ਜਰੂਰੀ ਹਨ, ਸਭ ਤੋਂ ਪਹਿਲਾਂ ਜਰੂਰੀ ਹੈ ਸਰਕਾਰ ਅਤੇ ਕਿਸਾਨ ਇਸ ਮੁੱਦੇ ਤੇ ਇਕ ਦੂਜੇ ਦੇ ਵਿਰੋਧ ਵਿਚ ਖੜੇ ਨਾ ਹੋਣ, ਇਹ ਇਕ ਵੱਡੀ ਸੱਮਸਿਆ ਹੈ ਇਸ ਬਾਰੇ ਸਾਰੇ ਜਾਣਦੇ ਹਨ, ਇਸ ਦਾ ਹੱਲ ਵੀ ਜਰੂਰੀ ਹੈ ਇਹ ਸਭ ਸਮਝਦੇ ਹਨ, ਸਰਕਾਰ ਦਾ ਬਿਨ੍ਹਾਂ ਕਿਸੇ ਤਿਆਰੀ ਕੋਈ ਹੁਕਮ ਜਾਰੀ ਕਰਨਾ ਜਾਂ ਕਿਸਾਨਾਂ ਨੂੰ ਸਰਕਾਰ ਖਿਲਾਫ ਭਟਕਾਣਾ ਇਹ ਸਹੀ ਨਹੀਂ, ਕੁਝ ਰਾਜਨੀਤੀ ਪਾਰਟੀਆਂ ਇਸ ਮੁੱਦੇ ਤੇ ਵੀ ਆਪਣਾ ਰਾਜਨੀਤੀ ਖੇਡ ਖੇਡੀ ਜਾ ਰਹੀਆਂ ਹਨ ।
ਇਸ ਬਾਰ ਕੁਝ ਮਸ਼ੀਨਾਂ ਆਇਆ ਹਨ, ਜੋ ਪਰਾਲੀ ਦਾ ਹੱਲ ਕਰ ਰਹੀਆਂ ਹਨ ਅਗਲੀ ਬਾਰ ਇਨ੍ਹਾਂ ਦੀ ਸੰਖਿਆ ਵਧਾਈ ਜਾ ਸਕਦੀ ਹੈ, ਪਰਾਲੀ ਤੋਂ ਜੈਵਿਕ ਖਾਦ ਤਿਆਰ ਕੀਤੀ ਜਾ ਸਕਦੀ ਹੈ, ਜੇ ਸਰਕਾਰ ਇਸ ਮੁੱਦੇ ਤੇ ਗੰਭੀਰ ਹੋਵੇ ਤਾਂ ਕਣਕ ਜੀਰੀ ਦੇ ਨਾਲ ਕਿਸੇ ਤੀਜੀ ਫ਼ਸਲ ਦੀ ਖਰੀਦ ਸ਼ੁਰੂ ਕਰ ਦੇਵੇ ਜੋ ਕਿਸਾਨਾਂ ਲਈ ਫਾਇਦੇਮੰਦ ਹੋਵੇ ਤਾਂ ਇਸ ਸੱਮਸਿਆ ਦਾ ਹਨ ਹੋ ਸਕਦਾ ਹੈ ।
ਮਿੱਟੀ, ਪਾਣੀ ਅਤੇ ਵਾਤਾਵਰਨ ਜੇਕਰ ਜਿੰਦਾ ਰਹਿਣਾ ਹੈ ਤਾਂ ਇਨ੍ਹਾਂ ਨੂੰ ਬਚਾਉਣਾ ਜਰੂਰੀ ਹੈ, ਇਸ ਵਿਚ ਕਿਸੇ ਵੀ ਤਰ੍ਹਾਂ ਦੀ ਮਜਬੂਰੀ ਦੀ ਦੁਹਾਈ ਨਹੀਂ ਦਿੱਤੀ ਜਾ ਸਕਦੀ, ਜੇਕਰ ਕਲ ਨੂੰ ਸਾਡੇ ਬੱਚਿਆਂ ਨੂੰ ਪੰਜਾਬ ਦੀ ਧਰਤੀ ਤੇ ਪਾਣੀ ਨਹੀਂ ਮਿਲਦਾ ਤਾਂ ਸਾਡੇ ਬੱਚੇ ਇਹ ਦਲੀਲ ਮੰਨ ਲਈ ਤਿਆਰ ਨਹੀਂ ਹੋਣਗੇ ਕਿ ਸਾਡੇ ਬਾਪ ਦਾਦਾ ਪਾਣੀ, ਮਿੱਟੀ ਅਤੇ ਵਾਤਾਵਰਨ ਦੀ ਕੁਰਵਾਨੀ ਦੇ ਕੇ ਜੀਰੀ ਬੀਜਣ ਲਈ ਮਜਬੂਰ ਸਨ, ਇਸ ਨੂੰ ਸਿਰਫ਼ ਸਰਕਾਰ ਅਤੇ ਸਮਾਜ ਦੀ ਲਾਪਰਵਾਹੀ ਮਨਿਆ ਜਾਵੇਗਾ ।
ਸੰਦੀਪ ਗਰਗ “ਲਹਿਰਾਗਾਗਾ''
9316188000


Related News