ਖ਼ਾਸ ਖ਼ਬਰ : ਈ-ਗੇਮਿੰਗ ਇੰਡਸਟਰੀ ’ਚ ਵੀ ਹੁਣ ਤੁਸੀਂ ਬਣਾ ਸਕਦੇ ਹੋ ਆਪਣਾ ਭਵਿੱਖ

01/06/2021 6:18:39 PM

ਤਾਲਾਬੰਦੀ ਦੌਰਾਨ ਹਰ ਸੈਕਟਰ ਵਿਚ ਨੌਕਰੀਆਂ ਘੱਟ ਰਹੀਆਂ ਹਨ ਪਰ ਕੁਝ ਇਹੋ ਜਿਹੇ ਵੀ ਸੈਕਟਰ ਹਨ, ਜਿਨ੍ਹਾਂ ਵਿਚ ਨੌਕਰੀ ਦੇ ਮੌਕੇ ਬਹੁਤ ਵੱਧ ਗਏ ਹਨ ਜਿਵੇਂ ਈ-ਸਪੋਰਟਸ। ਜੀ ਹਾਂ, ਤਾਲਾਬੰਦੀ ਕਾਰਣ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਮੋਬਾਇਲ, ਕੰਪਿਊਟਰ ਉੱਤੇ ਗੇਮਾਂ ਖੇਡਣ ਦਾ ਸ਼ੌਕ ਪੈ ਚੁੱਕਾ ਹੈ। ਹਰ ਕੋਈ ਆਪਣੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਾ ਹੋਇਆ ਘਰ ਦੇ ਅੰਦਰ ਬੈਠ ਕੇ ਦੋਸਤਾਂ ਨਾਲ ਆਨਲਾਈਨ ਗੇਮਾਂ ਖੇਡਣਾ ਪਸੰਦ ਕਰਦਾ ਹੈ। ਇਸ ਕਰਕੇ ਇਸ ਸੈਕਟਰ ਦੀ ਆਮਦਨੀ ਵਿਚ ਕਾਫ਼ੀ ਵਾਧਾ ਦੇਖਣ ਨੂੰ ਮਿਲਿਆ ਹੈ। ਦੂਜੇ ਪਾਸੇ ਦੇਸ਼ ਦੀ ਗੇਮ ਇੰਡਸਟਰੀ ’ਤੇ ਨਜ਼ਰ ਮਾਰੀ ਜਾਵੇ ਤਾਂ ਇਹ 2014 ਵਿਚ 0.3 ਬਿਲੀਅਨ ਡਾਲਰ ਤੋਂ ਵਧ ਕੇ 2019 ਵਿਚ 2 ਬਿਲੀਅਨ ਡਾਲਰ ਤੱਕ ਪਹੁੰਚ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਹ ਹੋਰ ਵੀ ਵਧ ਸਕਦੀ ਹੈ।

ਪੜ੍ਹੋ ਇਹ ਵੀ ਖ਼ਬਰ - ਕੰਮਚੋਰ ਤੇ ਗੱਲਾਂ ਨੂੰ ਲੁਕਾ ਕੇ ਰੱਖਣ ਵਾਲੇ ਹੁੰਦੇ ਨੇ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਹੈਰਾਨੀਜਨਕ ਗੱਲਾਂ

ਨੌਕਰੀ ਦੀ ਸੰਭਾਵਨਾ
ਆਨਲਾਈਨ ਖੇਡ ਦੇ ਇਸ ਕਾਰੋਬਾਰ ਵਿਚ ਕਈ ਤਰ੍ਹਾਂ ਦੀਆਂ ਨੌਕਰੀਆਂ ਹਨ, ਜਿਨ੍ਹਾਂ ਵਿਚ ਤੁਸੀਂ ਆਪਣੀ ਕਿਸਮਤ ਅਜ਼ਮਾ ਸਕਦੇ ਹੋ। ਇਸ ਵਿਚ ਇਕ ਖੇਡ ਦੇ ਕਈ ਵਰਜ਼ਨ ਤਿਆਰ ਕਰਨੇ ਹੁੰਦੇ ਹਨ। ਇਸ ਤਰ੍ਹਾਂ ਦੇ ਲੋਕ ਗੇਮ ਪਲੇਟਫਾਰਮ, ਪ੍ਰੋਗਰਾਮਿੰਗ, ਆਰਟੀਫੀਸ਼ੀਅਲ ਇੰਟੈਲੀਜੈਂਸ ਵਿਚ ਮਾਹਿਰ ਹੁੰਦੇ ਹਨ, ਜੋ ਡਿਜੀਟਲ ਵੀਡੀਓ, ਗ੍ਰਾਫਿਕਸ ਪ੍ਰੋਗਰਾਮਰ, ਡਾਇਰੈਕਟਰ, 3 ਡੀ ਆਰਟਿਸਟ, ਸਾਊਂਡ ਐਡੀਟਰ, ਗੇਮਿੰਗ ਟੈਸਟਰ, ਗੇਮ ਡਿਵੈਲਪਰ, ਗੇਮ ਆਰਟਿਸਟ, ਗੇਮ ਪ੍ਰੋਗਰਾਮਰ, ਨੈੱਟਵਰਕ ਪ੍ਰੋਗਰਾਮਰ, ਸਕ੍ਰਿਪਟ ਰਾਈਟਰ, ਆਡੀਓ ਸਾਊਂਡ ਇੰਜੀਨੀਅਰ ਆਦਿ ਵਿਚ ਕੰਮ ਕਰ ਸਕਦੇ ਹਨ।

ਪ੍ਰੋ-ਗੇਮਜ਼
ਇਸ ਵਿਚ ਕੰਮ ਕਰਨ ਵਾਲੇ ਨੌਜਵਾਨ ਟੀਮ ਲੀਗਸ ਅਤੇ ਸਪੋਰਟਸ ਇੰਡਸਟਰੀ ਲਈ ਖੇਡਦੇ ਹਨ। ਇਸ ਲਈ ਤੁਹਾਨੂੰ ਵੱਖ-ਵੱਖ ਦੇਸ਼ਾਂ ਵਿਚ ਜਾਣਾ ਪੈਂਦਾ ਹੈ। ਇਸ ਵਿਚ ਤੁਹਾਨੂੰ ਕੋਚ, ਟੀਮ ਅਤੇ ਮੈਨੇਜਰਸ ਨਾਲ ਮਿਲ ਕਰ ਕੰਮ ਕਰਨਾ ਪੈਂਦਾ ਹੈ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ ਅਨੁਸਾਰ : ਆਪਣੇ ਘਰ 'ਚ ਜ਼ਰੂਰ ਰੱਖੋ ਇਹ ਚੀਜ਼ਾਂ, ਹਮੇਸ਼ਾ ਹੋਵੇਗਾ ਧਨ ’ਚ ਲਾਭ

ਪ੍ਰੋਡਕਟ ਮੈਨੇਜਰ
ਇਸ ਵਿਚ ਤੁਸੀਂ ਬਿਜ਼ਨੈੱਸ ਅਤੇ ਸੋਸ਼ਲ ਮੀਡੀਆ ਵਿਚ ਕੰਮ ਕਰਨ ਦੇ ਨਵੇਂ ਤਰੀਕੇ ਲੱਭਣ ਬਾਰੇ ਜਾਣਕਾਰੀ ਦੇ ਸਕਦੇ ਹੋ। ਇਸ ਨਾਲ ਤੁਸੀਂ ਪੀ. ਆਰ. ਮਾਰਕੀਟਿੰਗ ਦੀ ਕੰਪੇਨ ਸੰਭਾਲਣ ਦੇ ਨਾਲ ਖਾਸ ਪ੍ਰੋਡਕਟ ਅਤੇ ਸਰਵਿਸ ਡਿਵੈਲਪ, ਬਾਜ਼ਾਰ ਦੇ ਵੱਖ-ਵੱਖ ਪੱਖਾਂ ਦੀ ਜਾਣਕਾਰੀ ਹਾਸਲ ਕਰ ਸਕਦੇ ਹੋ। ਦੂਜੇ ਵਿਭਾਗਾਂ ਨਾਲ ਮਿਲ ਕੇ ਕੰਪਨੀ ਲਈ ਨਵੇਂ ਐਪ ਅਤੇ ਖੇਡਾਂ ਤਿਆਰ ਕਰ ਸਕਦੇ ਹੋ।

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ

ਗੇਮ ਟੈਸਟਰ
ਗੇਮ ਟੈਸਟਰ ਉਹ ਹੁੰਦੇ ਹਨ, ਜੋ ਕੋਈ ਵੀ ਨਵੀਂ ਗੇਮ ਲਾਂਚ ਹੋਣ ’ਤੇ ਉਸ ਦੀ ਤਕਨੀਕੀ ਜਾਂਚ ਕਰਦੇ ਹਨ ਤਾਂ ਕਿ ਉਸ ਨੂੰ ਚਲਾਉਂਦੇ ਹੋਏ ਉਸ ਵਿਚ ਕੋਈ ਦਿੱਕਤ ਨਾ ਹੋਵੇ। ਗੇਮ ਬਿਨਾਂ ਕਿਸੇ ਤਕਨੀਕੀ ਰੁਕਾਵਟ ਤੋਂ ਹੀ ਚੱਲਦੀ ਰਹੇ। ਇਸ ਵਿਚ ਤੁਸੀਂ ਆਪਣੀ ਤਕਨੀਕੀ ਨਾਲੇਜ ਦਾ ਇਸਤੇਮਾਲ ਕਰ ਸਕਦੇ ਹੋ।

ਸਪੋਰਟਸ ਰੈਫਰੀ/ਐੱਡਮਿਨ
ਦੂਜੀਆਂ ਖੇਡਾਂ ਦੇ ਰੈਫਰੀ ਦੀ ਤਰ੍ਹਾਂ ਇਸ ਖੇਡ ਦੇ ਰੈਫਰੀ ਦਾ ਕੰਮ ਵੀ ਨਿਯਮਾਂ ਦਾ ਪਾਲਣ ਕਰਵਾਉਣਾ ਹੈ ਅਤੇ ਮਤਭੇਦ ਨੂੰ ਦੂਰ ਕਰਨਾ ਹੈ। ਇਸ ਵਿਚ ਨਿਯਮਾਂ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਕਿ ਸਹੀ ਫ਼ੈਸਲਾ ਲਿਆ ਜਾ ਸਕੇ।

ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਕੋਰਸ
ਸਪੋਰਟਸ ਦੇ ਖੇਤਰ ਵਿਚ ਆਪਣਾ ਕਰੀਅਰ ਬਣਾਉਣ ਲਈ ਕਾਲਜ, ਯੂਨੀਵਰਸਿਟੀ ਵਿਚ ਕਈ ਤਰ੍ਹਾਂ ਦੇ ਕੋਰਸ ਹਨ। ਇਸ ਵਿਚ ਖੇਡ ਦੀ ਦੁਨੀਆ ਨਾਲ ਜੁੜੇ ਕਈ ਤਰ੍ਹਾਂ ਦੇ ਕੋਰਸ ਕਰਵਾਏ ਜਾਂਦੇ ਹਨ ਅਤੇ ਇਸ ਦੇ ਨਾਲ ਬਿਜ਼ਨੈੱਸ ਇੰਡਸਟਰੀ ਨਾਲ ਜੁੜੇ ਕੋਰਸ ਜਿਵੇਂ ਈਵੈਂਟ ਮੈਨੇਜ ਕਰਨਾ, ਖੇਡ ਡਿਜ਼ਾਈਨ ਕਰਨਾ, ਸਪੋਰਟਸ ਮਾਰਕੀਟਿੰਗ, ਸੋਸ਼ਲ ਮੀਡੀਆ ਮਾਰਕੀਟਿੰਗ, ਕੋਚਿੰਗ, ਈਵੈਂਟ ਪ੍ਰਮੋਸ਼ਨ, ਅਕਾਊਂਟਿੰਗ ਨਾਲ ਜੁੜੇ ਕੋਰਸ ਕਰ ਸਕਦੇ ਹੋ। ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਕਰਨ ਤੋਂ ਬਾਅਦ ਵਿਦਿਆਰਥੀ ਗੇਮ ਡਿਜ਼ਾਈਨਿੰਗ ’ਚ ਸਰਟੀਫਿਕੇਟ ਕੋਰਸ ਜਾਂ ਬਾਰ੍ਹਵੀਂ ਤੋਂ ਬਾਅਦ ਡਿਪਲੋਮਾ ਜਾਂ ਗ੍ਰੈਜੂਏਸ਼ਨ ਕਰਕੇ ਇਸ ਖੇਤਰ ਵਿਚ ਦਾਖਲ ਹੋ ਸਕਦਾ ਹੈ।

ਐੱਡਵਾਂਸ ਡਿਪਲੋਮਾ ਇਨ ਗੇਮ ਡਿਜ਼ਾਈਨ/ਡਿਵੈਲਪਮੈਂਟ
ਐੱਡਵਾਂਸ ਸਰਟੀਫਿਕੇਟ ਇਨ ਗੇਮ ਆਰਟ ਐਂਡ ਇੰਟੀਗ੍ਰੇਸ਼ਨ
ਸਰਟੀਫਿਕੇਟ ਕੋਰਸ ਇਨ ਗੇਮ ਡਿਜ਼ਾਈਨ
ਡਿਪਲੋਮਾ ਇਨ ਐਨੀਮੇਸ਼ਨ
ਡਿਪਲੋਮਾ ਇਨ ਸਪੋਰਟਸ ਐੱਫ ਸਪੈਸ਼ਲ ਇਫੈਕਟ
ਬੀ. ਐੱਸ. ਸੀ. ਇਨ ਗੇਮਿੰਗ
ਐੱਮ. ਐੱਸ. ਸੀ. ਇਨ ਗੇਮਿੰਗ
ਪੀ. ਜੀ. ਡਿਪਲੋਮਾ ਇਨ ਗੇਮ ਡਿਜ਼ਾਈਨ
ਪ੍ਰੋਫੈਸ਼ਨਲ ਡਿਪਲੋਮਾ ਇਨ ਗੇਮ ਪ੍ਰੋਗਰਾਮਿੰਗ

ਤੇਜ਼ੀ ਨਾਲ ਹੋ ਰਹੀ ਤਰੱਕੀ
ਭਾਰਤ ਦੀ ਖੇਡ ਇੰਡਸਟਰੀ ਵਿਚ ਬਹੁਤ ਤੇਜ਼ੀ ਨਾਲ ਤਰੱਕੀ ਹੋ ਰਹੀ ਹੈ, ਜਿਸ ਦਾ ਮੁੱਖ ਕਾਰਣ ਹੈ ਇੱਥੇ ਮਿਲਦੇ ਸਮਾਰਟ ਫੋਨ ਅਤੇ ਡਾਟਾ ਦੀ ਸੁਵਿਧਾ। ਆਉਣ ਵਾਲੇ ਸਮੇਂ ਵਿਚ ਇਸ ਦੀ ਮੰਗ ਹੋਰ ਵੀ ਵਧਣ ਵਾਲੀ ਹੈ।

ਪੜ੍ਹੋ ਇਹ ਵੀ ਖ਼ਬਰ - ਜਨਵਰੀ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਦਿਲਚਸਪੀ ਅਤੇ ਹੁਨਰ ਵੀ ਜ਼ਰੂਰੀ
ਗੇਮਿੰਗ ਦੇ ਖੇਤਰ ਵਿਚ ਕਰੀਅਰ ਬਣਾਉਣ ਲਈ ਸਭ ਤੋਂ ਜ਼ਰੂਰੀ ਹੈ ਆਨਲਾਈਨ ਗੇਮ ਪ੍ਰਤੀ ਰੁਚੀ ਅਤੇ ਦਿਲਚਸਪੀ ਦਾ ਹੋਣਾ। ਵੱਖ-ਵੱਖ ਸਾਫਟਵੇਅਰਜ਼ ਬਾਰੇ ਜਾਣਕਾਰੀ ਹੋਣ ਦੇ ਨਾਲ ਗੇਮ ਪਲੇਅ ਥਿਊਰੀ ਸਮਝ ਆਉਣੀ ਚਾਹੀਦੀ ਹੈ। ਇਸ ਨਾਲ ਜ਼ਰੂਰੀ ਹੈ ਕਿ ਗੇਮ ਡਿਜ਼ਾਈਨਰ ਨੂੰ ਟਾਈਮ ਮੈਨੇਜਮੈਂਟ ਦੇ ਨਾਲ ਸਕੈੱਚ, ਡਰਾਇੰਗ, ਮਨੁੱਖ, ਪਸ਼ੂ-ਪੰਛੀਆਂ ਦੀ ਅਨਾਟੌਮੀ ’ਤੇ ਉਨ੍ਹਾਂ ਦੀ ਬਾਡੀ ਮੂਵਮੈਂਟ ਤੇ ਲਾਈਟਿੰਗ ਇਫੈਕਟ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।

ਹਮੇਸ਼ਾ ਮੌਕੇ ਦੀ ਤਲਾਸ਼ ਵਿਚ ਰਹੋ
ਜ਼ਿੰਦਗੀ ਵਿਚ ਹਮੇਸ਼ਾ ਨਵੇਂ ਕੰਮ ਦੀ ਤਲਾਸ਼ ਵਿਚ ਰਹੋ। ਕਿਸੇ ਵੀ ਕੰਪਨੀ ਵਿਚ ਕੰਮ ਕਰਨ ਦੇ ਨਾਲ ਉਸ ਵਿਚ ਨਵੀਆਂ ਚੀਜ਼ਾਂ ਦਾ ਅਨੁਭਵ ਲਵੋ ਅਤੇ ਇੰਟਰਨਸ਼ਿਪ ਕਰਕੇ ਆਪਣੇ ਸੀ. ਵੀ. ਨੂੰ ਮਜ਼ਬੂਤ ਬਣਾਓ।

ਨੋਟ: ਤੁਹਾਨੁੰ ਇਹ ਜਾਣਕਾਰੀ ਕਿਵੇਂ ਲੱਗੀ,ਕੁਮੈਂਟ ਕਰਕੇ ਜਾਣਕਾਰੀ ਦਿਓ

 

 

 


rajwinder kaur

Content Editor

Related News