ਕੱਚੇ ਰਾਹ ਦੀ ਪੱਕੀ ਦਾਸਤਾਨ...
Friday, Oct 27, 2017 - 05:50 PM (IST)
ਕੱਚੇ ਰਾਹ ਕੱਚਿਆਂ ਰਾਹਾਂ ਦੀ ਗੱਲ ਕਰਿਏ ਤਾਂ ਹਰ ਪੰਜਾਬੀ ਕੋਈ ਨਾ ਕੋਈ ਆਪਣੇ ਆਪ ਦੀ ਦਾਸਤਾਨ ਸੁਣਾਉਂਦਿਆਂ ਆਪਣੇ ਬਚਪਨ ਤੱਕ ਗੱਲਾ ਕਰਦਾ ਪਹੁੰਚ ਜਾਦਾ। ਵਿਰਸੇ ਦੀ ਵਿਰਾਸਤ ਤੇ ਅਮੀਰ ਸੱਭਿਆਚਾਰ ਵਿੱਚ ਹਮੇਸ਼ਾ ਮਿੱਠੀ ਬੋਲੀ ਦਾ ਫੁਰਮਾਨ ਹੀ ਰਿਹਾ ਹੈ,ਹਰ ਚੀਜ਼ ਵਿਰਾਸਤੀ ਵਿਰਸੇ ਨਾਲ ਇੱਕ ਅੰਗ ਬਣ ਕੇ ਜੁੜੀ ਹੋਈ ਹੈ ਜਿਵੇਂ ਕਿ,ਭਾਵੇਂ ਕੱਚੇ ਰਾਹਾਂ ਦਾ ਰਾਹ ਕੁੱਝ ਹੀ ਰਿਹਾ ਹੋਵੇ ਪਰ ਉਸ ਸਮੇਂ ਦੀ ਯਾਦਾਂ ਦੀ ਝਲਕ ਹਮੇਸ਼ਾ ਮੂੰਹੋਂ ਬੋਲਦੀਆ ਹਨ,ਕੱਚੇ ਰਾਹਾਂ ਦੇ ਚਾਰੇ ਪਾਸੇ ਕਿੱਕਰਾ, ਟਾਹਲੀਆਂ ਹਰ ਰਸਤੇ ਨਿੱਕੇ ਰੋੜ ਹੋਣੇ ਇਨਾਂ ਕੱਚੇ ਰਾਹਾਂ ਉੱਪਰ ਬਲਦ ਜਾਂਦੇ ਬਹੁਤ ਸੋਹਣੇ ਲੱਗਦੇ ਸਨ,ਬਲਦਾਂ ਦੇ ਗਲਾ ਵਿੱਚ ਟੱਲੀਆ ਦੀ ਅਵਾਜ਼ ਉਸ ਸਮੇਂ ਦੇ ਮੌਸਮ ਦਾ ਜਿਕਰ ਕਰਦੀ ਹੈ,ਜਿਵੇਂ ਤੜਕੇ ਸਾਜਰੇ ਔਰਤਾ ਮੂੰਹ ਹਨੇਰੇ ਉਠ ਕੇ ਚਾਟੀ ਵਿੱਚ ਮਧਾਣੀ ਪਾਉਂਦੀਆ, ਮੱਝਾਂ ਗਾਵਾਂ ਦੀਆਂ ਧਾਰਾ ਚੋਦੀਆ,ਤੇ ਸਵੇਰੇ ਸਵਖਤੇ ਆਪੋ -ਆਪਣੇ ਘੜੇ ਲੇ ਕੇ ਖੂਹ ਤੋ ਪਾਣੀ ਲੈਣ ਜਾਦੀਆਂ ਕੱਚੇ ਰਸਤੇ ਇਹਨਾਂ ਦਾ ਪੈਡਾ ਕੁੱਝ ਵੱਖਰੇ ਢੰਗ ਨਾਲ ਲੰਘਦਾ ਮੁਟਿਆਰਾਂ ਵਾਰੋ -ਵਾਰੀ ਇੱਕ ਦੂਜੀ ਨੂੰ ਮਖੌਲ ਕਰਦਿਆਂ ਜਾਣਾ, ਧੁਰ ਜਾਦੀਆਂ ਵੀ ਆਉਦੀਆਂ ਵੀ, ਹਮੇਸ਼ਾ ਖੁਸ਼ੀ ਦੀ ਖੁਮਾਰੀ ਚੜੀ ਲੱਥੀ ਦੀ ਸੀ।ਦਾਦੀ ਮਾਂ ਦੇ ਵੇਲੇ ਉਨ੍ਹਾਂ ਦੇ ਵੱਡੇ ਵੀਰ ਜਦੋਂ ਤੀਆਂ ਦਾ ਸੰਧਾਰਾ ਲੈ ਕੇ ਆਉਦਾ ਸੀ, ਵੀਰ ਪੀਪੇ ਵਿੱਚ ਚੌਲਾ ਦੀਆਂ ਪਿੰਨੀਆਂ ਲੇ ਕੇ ਆਉਦਾ ਸੀ,ਉਸ ਦੇ ਚਾਦਰਾ ਮੋਢੇ 'ਤੇ ਲੱਕ ਤੇ ਧੋਤੀ ਬੰਨ੍ਹੀ ਹੋਣੀ ਹੱਥ ਵਿੱਚ ਕੋਕਿਆ ਵਾਲਾ ਖੂੰਡਾ ਫੜੀ ਕੱਚੇ ਰਸਤੇ ਖੇਤਾਂ ਵੱਲਿਓ ਤੁਰਿਆ ਆਉਂਦਿਆਂ ਸਾਰ ਹੋਕਾ ਮਾਰ ਦਿੰਦਾ 'ਤੇ ਆਖਦਾ ਬੱਚਿਓ ਪਿੰਨੀਆਂ ਖਾਓ ਮੈਨੂੰ ਗੁੜ ਵਾਲੀ ਚਾਹ ਪਿਆਉ ਫਿਰ ਮਖੌਲ ਕਰਦਿਆਂ ਹੁੱਕਾ ਪੀਣ ਲੱਗ ਜਾਦਾ ਸੀ।ਉਸ ਸਮੇਂ ਦੇ ਵਿੱਚ ਮੁਟਿਆਰਾਂ ਇਕੱਠੀਆਂ ਹੋ ਪਿਪਲਾ,ਬਰੋਟਿਆਂ ਹੇਠਾ ਬੈਠ ਫੁੱਲ ਫੁਲਕਾਰੀ ਪਾਉਂਦੀਆ ਸਨ। ਛਾਵੇਂ ਬੈਠ ਚਰਖੇ ਕੱਤਦੀਆ ਉਨ੍ਹਾਂ ਕੋਲ ਦਾਦੀ ਬੈਠੀ ਵੀਰ ਵਾਰੇ ਗੱਲਾ ਕਰਦੀ ਤਾਂ ਮੁਟਿਆਰਾਂ ਹੱਸ ਪੈਂਦੀਆਂ, ਸਾਮ ਵਖਤ ਬੋਹੜਾ ਦੇ ਹੇਠਾ ਬੱਚੇ ਖੇਡਦੇ ਗਲੀਆਂ ਵਿੱਚ ਖੇਡਦੇ ਭੱਜਦੇ ਲੰਘਦੇ ਹਮੇਸ਼ਾਂ ਰੋਣਕਾ ਲਾਈ ਰੱਖਦੇ ਸਾਮ ਤੱਕ ਇਹਨਾਂ ਰਾਹਾਂ ਤੇ ਬੱਚੇ ਇਕੱਠੇ ਹੋ ਕੇ ਖੇਡਦੇ ਸਨ। ਬਹੁਤੇ ਘਰ ਕੱਚੇ ਹੀ ਹੁੰਦੇ ਸੀ। ਕੱਚੇ ਘਰਾ ਦੇ ਬਨੇਰੇ ਉੱਪਰ ਜਦੋਂ ਕਾਂ ਕੁਰਲਾਂਉਦਾ ਸੀ। ਉਦੋਂ ਹਮੇਸ਼ਾਂ ਬੱਚਿਆਂ ਨੂੰ ਰਿਸ਼ਤੇਦਾਰ ਦੀ ਉਡੀਕ ਹੋਣੀ ਸ਼ਾਇਦ ਮਾਮਾ- ਮਾਮੀ,ਨਾਨਾ-ਨਾਨੀ ਦੀ ਉਡੀਕ ਹੋਣੀ, ਕੋਈ ਨਾ ਕੋਈ ਬੱਚਾ ਇਹਨਾਂ ਰਾਹਾਂ ਤੇ ਨਿਗਾਹਾਂ ਰੱਖਦਾ 'ਆਖਿਦੇ ਅੱਜ ਲੱਗਦਾ ਕੋਈ ਆਵੇਗਾ ਬੱਚਿਆਂ ਦੀ ਹਮੇਸ਼ਾਂ ਕੱਚੇ ਰਾਹਾਂ ਵੱਲ ਨਜ਼ਰ ਹੁੰਦੀ ਸੀ। ਹਮੇਸ਼ਾਂ ਇਹਨਾਂ ਕੱਚੇ ਰਾਹਾਂ ਦਾ ਜਿਕਰ ਆਉਦਾ ਸੀ। ਸਾਵਣ ਮਹੀਨਿਆਂ ਵਿੱਚ ਬੱਚਿਆਂ ਦਾ ਇਕੱਠ ਹਮੇਸ਼ਾਂ ਮੀਂਹ ਵਿੱਚ ਹਰ ਪਾਸੇ ਨਜ਼ਰ ਆਉਦਾ ਸੀ। ਨੰਗੇ ਪੈਰੀ ਸਾਇਕਲ ਵਾਲਾ ਟਾਇਰ ਕੱਚੇ ਰਾਹ ਖੂਬ ਭਜਾਉਦੇ ਸੀ। ਸਾਵਣ ਮਹੀਨੇ ਦੀ ਜੋਬਨ ਰੁਤੇ ਮੀਂਹ ਦੀ ਲੋਰ ਵਿੱਚ ਨਹਾਉਂਦੇ ਬੱਚੇ ਕੱਚੇ ਰਾਹਾਂ ਉੱਪਰ ਬਹੁਤਾ ਦੂਰ ਚੱਲੇ ਜਾਂਦੇ ਸਨ। ਇਹਨਾਂ ਕੱਚੇ ਰਾਹਾਂ ਉਪਰ ਸਾਇਕਲ 'ਤੇ ਜਾਦਿਆਂ ਵਖਤ ਜਦੋਂ ਕਿਸੇ ਦੀ ਚੈਨ ਲਹਿ ਕੇ ਸਾਇਕਲ ਦੇ ਚੱਕੇ ਵਿੱਚ ਫਸ ਜਾਦੀ ਉਦੋਂ ਥੱਕ ਹਾਰ ਬਹਿ ਜਾਦੇ ਸਨ। ਪਰ ਚੈਨ ਤਾ ਔਖੀ ਹੀ ਨਿਕਲਦੀ ਸੀ। ਫਿਰ ਉਡੀਕਦੇ ਹੀ ਰਹਿਣਾ ਕੇ ਸਾਇਦ ਕੋਈ ਆ ਜਾਵੇਂ ਫਿਰ ਉਡੀਕਦੇ ਕੱਚੇ ਰਾਹਾਂ 'ਤੇ ਹਮੇਸ਼ਾਂ ਦੂਰ ਤੱਕ ਨਿਗਾਹ ਰੱਖਦੇ ਸਨ। ਨਹੀਂ ਤਾਂ ਫਿਰ ਤੁਰ ਕੇ ਜਾਣਾ ਪੈਂਦਾ ਸੀ। ਜਦੋਂ ਮੇਲਾ ਹੋਣਾ ਉਦੋਂ ਬੜੇ ਜੋਸ ਨਾਲ ਪੰਜਾਬੀ ਗੱਭਰੂਆਂ ਨੇ ਇਹਨਾਂ ਰਾਹਾਂ ਤੇ ਟੋਲਿਆਂ ਬਣਾ ਤੁਰੇ ਜਾਣਾ ਇਹਨਾਂ ਰਾਹਾਂ ਦੀ ਸਿਰਕਤ ਵਿੱਚ ਗੀਤ ਗਾਉਂਦੇ ਸੀ। ਤਾਹੀਓ ਸੱਭਿਆਚਾਰ ਵਿਰਸਾ ਸਮਾਈਆ ਹੈ। ਇੱਕ ਅਖਾਣ ਸੋਭਦਾ ਹੈ, ਹਲੇ ਪੈਂਡਾ ਕੁੱਝ ਬਾਕੀ ਹੈ,ਜੋ ਲੰਘਦਿਆਂ ਔਖਾ ਲੰਘਦਾ ਹੈ,ਮੈਨੂੰ ਜੁੱਤੀ ਮੁੱਲ ਦੀ ਲੈ ਦੇ ਵੇ,ਮੇਰੇ ਪੈਰੀ ਝੁੰਭਦੇ ਰੋੜ ਬੜੇ, ਮੈਨੂੰ ਕਰਦਾ ਤੂੰ ਮਖੌਲ ਬੜੇ। ਬੜੇ ਕਮਾਲ ਦੇ ਜੌਹਰ ਉਭਰਦੇ ਸਨ। ਚਾਰ ਚੁਫੇਰੇ ਹਰਿਆਲੀ ਛਾਈ ਰਹਿਣ ਕਰਕੇ ਪੰਜਾਬੀ ਗੱਭਰੂਆਂ ਦਾ ਮਾਣ ਸਦਾ ਦਿਲ ਵਿੱਚ ਖੁੱਲੇ ਮਹੌਲ ਵਾਲ ਹੋਣਾ ਹਮੇਸ਼ਾਂ ਹਰਿਆਲੀ ਵਾਗੂੰ ਖਿਲੇ ਰਹਿਣਾ, ਜਦੋਂ ਕੋਈ ਪੰਜਾਬੀ ਆਪਣੀ ਘਰ ਵਾਲੀ ਨਾਲ ਖੇਤਾਂ ਨੂੰ ਜਾਣਾ ਉਦੋਂ ਰਸਤੇ ਵਿੱਚ ਲੰਘਦਿਆਂ ਦੂਰ ਤੱਕ ਰੁੱਖਾਂ ਦੀ ਛਾਂ ਕਿੱਕਰ, ਟਾਹਲੀਆਂ ਦਾ ਆਪਸ ਵਿੱਚ ਦੂਸਰੇ ਕਿਨਾਰੇ ਤੋ ਮਿਲ ਕੇ ਇੱਕ-ਇੱਕ ਟਾਹਣੀਆਂ ਨਾਲ ਮਿਲ ਕੇ ਬਣੀਆਂ ਜੋ ਗੋਲ ਘੇਰਾ ਇੱਕ ਸੁੰਦਰ ਰਾਜ ਮਹਿਲ ਦੀ ਤਰਾ ਲੱਗਦਾ ਸੀ, ਸਾਮ ਹੋਣ ਤੇ ਇਹਨਾਂ ਰੁੱਖਾਂ ਵਿੱਚ ਸੂਰਜ ਦੀ ਰੋਸਨੀ ਬਹੁਤ ਚੰਗੀ ਲੱਗਦੀ ਸੀ। ਸਾਮ ਵਖਤ ਬੱਚੇ ਮਾਂ ਦੀ ਝੋਲੀ ਵਿੱਚ ਬਹਿ ਜਾਂਦੇ ਆਖਦੇ ਮਾਂ ਰੋਟੀ ਦੇ ਬਹੁਤ ਭੁੱਖ ਲੱਗੀ ਉਦੋਂ ਮਾਂ ਨੇ ਕਹਿਣਾ ਕਿਥੋਂ ਲਿੱਬੜ ਆਇਆ ਮੇਰਾ ਪੁੱਤ, ਫਿਰ ਇਕੋਂ ਖਿਆਲ ਹੋਣਾ ਮਾਂ ਕੱਚੇ ਰਸਤੇ ਚਾਚੇ ਦੇ ਘਰਾਂ ਕੋਲ ਸਾਥੀਆਂ ਨਾਲ ਖੇਡਦਾ ਸੀ, ਇਕੋ ਹੀ ਜਿਕਰ ਇਹਨਾਂ ਰਾਹਾਂ ਦਾ ਉਭਰ ਦਾ ਸੀ। ਭਾਵੇਂ ਪਿੰਡਾਂ ਦੀਆਂ ਕੁੱਝ ਕੋ ਜੂਹਾ ਪੱਕੀਆਂ ਹੋ ਗਈਆਂ ਹਨ। ਫਿਰ ਵੀ ਉਸ ਸਮੇਂ ਵਿੱਚ ਖਾਦੀਆਂ ਮੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ ਦਾਦੀ ਮਾਂ ਹੋਥੋ ਪੀਤਾ ਲੱਸੀ ਦਾ ਛੰਨਾਂ ਕਿਸੇ ਦੇ ਯਾਦ ਹੀ ਹੋਵੇਗਾ ਤਾਹੀ ਦਾਦੀ ਦੇ ਮੂੰਹੋਂ ਨਿਕਲਦਾ ਸੀ। ਮੇਰਾ ਗੱਭਰ ਪੁੱਤ ਉਸ ਸਮੇਂ ਦੀ ਅਗਵਾਹੀ ਭਰਦਾ ਹੈ ਕਿ ਹਮੇਸ਼ਾਂ ਰਿਸਤੀਆਂ ਵਿਚ ਏਕਤਾ ਹੁੰਦੀ ਸੀ,ਘਰ ਭਾਵੇਂ ਉਦੋਂ ਕੱਚੇ ਸੀ ਪਰ ਰਿਸ਼ਤੇ ਹਮੇਸ਼ਾਂ ਗੂਹੜੇ ਤੇ ਪੱਕੇ ਸੀ। Shared from 7oogle Keepਕੱਚੇ ਰਾਹ ਕੱਚਿਆਂ ਰਾਹਾਂ ਦੀ ਗੱਲ ਕਰਿਏ ਤਾਂ ਹਰ ਪੰਜਾਬੀ ਕੋਈ ਨਾ ਕੋਈ ਆਪਣੇ ਆਪ ਦੀ ਦਾਸਤਾਨ ਸੁਣਾਉਂਦਿਆਂ ਆਪਣੇ ਬਚਪਨ ਤੱਕ ਗੱਲਾ ਕਰਦਾ ਪਹੁੰਚ ਜਾਦਾ। ਵਿਰਸੇ ਦੀ ਵਿਰਾਸਤ ਤੇ ਅਮੀਰ ਸੱਭਿਆਚਾਰ ਵਿੱਚ ਹਮੇਸ਼ਾ ਮਿੱਠੀ ਬੋਲੀ ਦਾ ਫੁਰਮਾਨ ਹੀ ਰਿਹਾ ਹੈ,ਹਰ ਚੀਜ਼ ਵਿਰਾਸਤੀ ਵਿਰਸੇ ਨਾਲ ਇੱਕ ਅੰਗ ਬਣ ਕੇ ਜੁੜੀ ਹੋਈ ਹੈ ਜਿਵੇਂ ਕਿ,ਭਾਵੇਂ ਕੱਚੇ ਰਾਹਾਂ ਦਾ ਰਾਹ ਕੁੱਝ ਹੀ ਰਿਹਾ ਹੋਵੇ ਪਰ ਉਸ ਸਮੇਂ ਦੀ ਯਾਦਾਂ ਦੀ ਝਲਕ ਹਮੇਸ਼ਾ ਮੂੰਹੋਂ ਬੋਲਦੀਆ ਹਨ,ਕੱਚੇ ਰਾਹਾਂ ਦੇ ਚਾਰੇ ਪਾਸੇ ਕਿੱਕਰਾ, ਟਾਹਲੀਆਂ ਹਰ ਰਸਤੇ ਨਿੱਕੇ ਰੋੜ ਹੋਣੇ ਇਨਾਂ ਕੱਚੇ ਰਾਹਾਂ ਉੱਪਰ ਬਲਦ ਜਾਂਦੇ ਬਹੁਤ ਸੋਹਣੇ ਲੱਗਦੇ ਸਨ,ਬਲਦਾਂ ਦੇ ਗਲਾ ਵਿੱਚ ਟੱਲੀਆ ਦੀ ਅਵਾਜ਼ ਉਸ ਸਮੇਂ ਦੇ ਮੌਸਮ ਦਾ ਜਿਕਰ ਕਰਦੀ ਹੈ,ਜਿਵੇਂ ਤੜਕੇ ਸਾਜਰੇ ਔਰਤਾ ਮੂੰਹ ਹਨੇਰੇ ਉਠ ਕੇ ਚਾਟੀ ਵਿੱਚ ਮਧਾਣੀ ਪਾਉਂਦੀਆ, ਮੱਝਾਂ ਗਾਵਾਂ ਦੀਆਂ ਧਾਰਾ ਚੋਦੀਆ,ਤੇ ਸਵੇਰੇ ਸਵਖਤੇ ਆਪੋ -ਆਪਣੇ ਘੜੇ ਲੇ ਕੇ ਖੂਹ ਤੋ ਪਾਣੀ ਲੈਣ ਜਾਦੀਆਂ ਕੱਚੇ ਰਸਤੇ ਇਹਨਾਂ ਦਾ ਪੈਡਾ ਕੁੱਝ ਵੱਖਰੇ ਢੰਗ ਨਾਲ ਲੰਘਦਾ ਮੁਟਿਆਰਾਂ ਵਾਰੋ -ਵਾਰੀ ਇੱਕ ਦੂਜੀ ਨੂੰ ਮਖੌਲ ਕਰਦਿਆਂ ਜਾਣਾ, ਧੁਰ ਜਾਦੀਆਂ ਵੀ ਆਉਦੀਆਂ ਵੀ, ਹਮੇਸ਼ਾ ਖੁਸ਼ੀ ਦੀ ਖੁਮਾਰੀ ਚੜੀ ਲੱਥੀ ਦੀ ਸੀ।ਦਾਦੀ ਮਾਂ ਦੇ ਵੇਲੇ ਉਨ੍ਹਾਂ ਦੇ ਵੱਡੇ ਵੀਰ ਜਦੋਂ ਤੀਆਂ ਦਾ ਸੰਧਾਰਾ ਲੈ ਕੇ ਆਉਦਾ ਸੀ, ਵੀਰ ਪੀਪੇ ਵਿੱਚ ਚੌਲਾ ਦੀਆਂ ਪਿੰਨੀਆਂ ਲੇ ਕੇ ਆਉਦਾ ਸੀ,ਉਸ ਦੇ ਚਾਦਰਾ ਮੋਢੇ 'ਤੇ ਲੱਕ ਤੇ ਧੋਤੀ ਬੰਨ੍ਹੀ ਹੋਣੀ ਹੱਥ ਵਿੱਚ ਕੋਕਿਆ ਵਾਲਾ ਖੂੰਡਾ ਫੜੀ ਕੱਚੇ ਰਸਤੇ ਖੇਤਾਂ ਵੱਲਿਓ ਤੁਰਿਆ ਆਉਂਦਿਆਂ ਸਾਰ ਹੋਕਾ ਮਾਰ ਦਿੰਦਾ 'ਤੇ ਆਖਦਾ ਬੱਚਿਓ ਪਿੰਨੀਆਂ ਖਾਓ ਮੈਨੂੰ ਗੁੜ ਵਾਲੀ ਚਾਹ ਪਿਆਉ ਫਿਰ ਮਖੌਲ ਕਰਦਿਆਂ ਹੁੱਕਾ ਪੀਣ ਲੱਗ ਜਾਦਾ ਸੀ।ਉਸ ਸਮੇਂ ਦੇ ਵਿੱਚ ਮੁਟਿਆਰਾਂ ਇਕੱਠੀਆਂ ਹੋ ਪਿਪਲਾ,ਬਰੋਟਿਆਂ ਹੇਠਾ ਬੈਠ ਫੁੱਲ ਫੁਲਕਾਰੀ ਪਾਉਂਦੀਆ ਸਨ। ਛਾਵੇਂ ਬੈਠ ਚਰਖੇ ਕੱਤਦੀਆ ਉਨ੍ਹਾਂ ਕੋਲ ਦਾਦੀ ਬੈਠੀ ਵੀਰ ਵਾਰੇ ਗੱਲਾ ਕਰਦੀ ਤਾਂ ਮੁਟਿਆਰਾਂ ਹੱਸ ਪੈਂਦੀਆਂ, ਸਾਮ ਵਖਤ ਬੋਹੜਾ ਦੇ ਹੇਠਾ ਬੱਚੇ ਖੇਡਦੇ ਗਲੀਆਂ ਵਿੱਚ ਖੇਡਦੇ ਭੱਜਦੇ ਲੰਘਦੇ ਹਮੇਸ਼ਾਂ ਰੋਣਕਾ ਲਾਈ ਰੱਖਦੇ ਸਾਮ ਤੱਕ ਇਹਨਾਂ ਰਾਹਾਂ ਤੇ ਬੱਚੇ ਇਕੱਠੇ ਹੋ ਕੇ ਖੇਡਦੇ ਸਨ। ਬਹੁਤੇ ਘਰ ਕੱਚੇ ਹੀ ਹੁੰਦੇ ਸੀ। ਕੱਚੇ ਘਰਾ ਦੇ ਬਨੇਰੇ ਉੱਪਰ ਜਦੋਂ ਕਾਂ ਕੁਰਲਾਂਉਦਾ ਸੀ। ਉਦੋਂ ਹਮੇਸ਼ਾਂ ਬੱਚਿਆਂ ਨੂੰ ਰਿਸ਼ਤੇਦਾਰ ਦੀ ਉਡੀਕ ਹੋਣੀ ਸ਼ਾਇਦ ਮਾਮਾ- ਮਾਮੀ,ਨਾਨਾ-ਨਾਨੀ ਦੀ ਉਡੀਕ ਹੋਣੀ, ਕੋਈ ਨਾ ਕੋਈ ਬੱਚਾ ਇਹਨਾਂ ਰਾਹਾਂ ਤੇ ਨਿਗਾਹਾਂ ਰੱਖਦਾ 'ਆਖਿਦੇ ਅੱਜ ਲੱਗਦਾ ਕੋਈ ਆਵੇਗਾ ਬੱਚਿਆਂ ਦੀ ਹਮੇਸ਼ਾਂ ਕੱਚੇ ਰਾਹਾਂ ਵੱਲ ਨਜ਼ਰ ਹੁੰਦੀ ਸੀ। ਹਮੇਸ਼ਾਂ ਇਹਨਾਂ ਕੱਚੇ ਰਾਹਾਂ ਦਾ ਜਿਕਰ ਆਉਦਾ ਸੀ। ਸਾਵਣ ਮਹੀਨਿਆਂ ਵਿੱਚ ਬੱਚਿਆਂ ਦਾ ਇਕੱਠ ਹਮੇਸ਼ਾਂ ਮੀਂਹ ਵਿੱਚ ਹਰ ਪਾਸੇ ਨਜ਼ਰ ਆਉਦਾ ਸੀ। ਨੰਗੇ ਪੈਰੀ ਸਾਇਕਲ ਵਾਲਾ ਟਾਇਰ ਕੱਚੇ ਰਾਹ ਖੂਬ ਭਜਾਉਦੇ ਸੀ। ਸਾਵਣ ਮਹੀਨੇ ਦੀ ਜੋਬਨ ਰੁਤੇ ਮੀਂਹ ਦੀ ਲੋਰ ਵਿੱਚ ਨਹਾਉਂਦੇ ਬੱਚੇ ਕੱਚੇ ਰਾਹਾਂ ਉੱਪਰ ਬਹੁਤਾ ਦੂਰ ਚੱਲੇ ਜਾਂਦੇ ਸਨ। ਇਹਨਾਂ ਕੱਚੇ ਰਾਹਾਂ ਉਪਰ ਸਾਇਕਲ 'ਤੇ ਜਾਦਿਆਂ ਵਖਤ ਜਦੋਂ ਕਿਸੇ ਦੀ ਚੈਨ ਲਹਿ ਕੇ ਸਾਇਕਲ ਦੇ ਚੱਕੇ ਵਿੱਚ ਫਸ ਜਾਦੀ ਉਦੋਂ ਥੱਕ ਹਾਰ ਬਹਿ ਜਾਦੇ ਸਨ। ਪਰ ਚੈਨ ਤਾ ਔਖੀ ਹੀ ਨਿਕਲਦੀ ਸੀ। ਫਿਰ ਉਡੀਕਦੇ ਹੀ ਰਹਿਣਾ ਕੇ ਸਾਇਦ ਕੋਈ ਆ ਜਾਵੇਂ ਫਿਰ ਉਡੀਕਦੇ ਕੱਚੇ ਰਾਹਾਂ 'ਤੇ ਹਮੇਸ਼ਾਂ ਦੂਰ ਤੱਕ ਨਿਗਾਹ ਰੱਖਦੇ ਸਨ। ਨਹੀਂ ਤਾਂ ਫਿਰ ਤੁਰ ਕੇ ਜਾਣਾ ਪੈਂਦਾ ਸੀ। ਜਦੋਂ ਮੇਲਾ ਹੋਣਾ ਉਦੋਂ ਬੜੇ ਜੋਸ ਨਾਲ ਪੰਜਾਬੀ ਗੱਭਰੂਆਂ ਨੇ ਇਹਨਾਂ ਰਾਹਾਂ ਤੇ ਟੋਲਿਆਂ ਬਣਾ ਤੁਰੇ ਜਾਣਾ ਇਹਨਾਂ ਰਾਹਾਂ ਦੀ ਸਿਰਕਤ ਵਿੱਚ ਗੀਤ ਗਾਉਂਦੇ ਸੀ। ਤਾਹੀਓ ਸੱਭਿਆਚਾਰ ਵਿਰਸਾ ਸਮਾਈਆ ਹੈ। ਇੱਕ ਅਖਾਣ ਸੋਭਦਾ ਹੈ, ਹਲੇ ਪੈਂਡਾ ਕੁੱਝ ਬਾਕੀ ਹੈ,ਜੋ ਲੰਘਦਿਆਂ ਔਖਾ ਲੰਘਦਾ ਹੈ,ਮੈਨੂੰ ਜੁੱਤੀ ਮੁੱਲ ਦੀ ਲੈ ਦੇ ਵੇ,ਮੇਰੇ ਪੈਰੀ ਝੁੰਭਦੇ ਰੋੜ ਬੜੇ, ਮੈਨੂੰ ਕਰਦਾ ਤੂੰ ਮਖੌਲ ਬੜੇ। ਬੜੇ ਕਮਾਲ ਦੇ ਜੌਹਰ ਉਭਰਦੇ ਸਨ। ਚਾਰ ਚੁਫੇਰੇ ਹਰਿਆਲੀ ਛਾਈ ਰਹਿਣ ਕਰਕੇ ਪੰਜਾਬੀ ਗੱਭਰੂਆਂ ਦਾ ਮਾਣ ਸਦਾ ਦਿਲ ਵਿੱਚ ਖੁੱਲੇ ਮਹੌਲ ਵਾਲ ਹੋਣਾ ਹਮੇਸ਼ਾਂ ਹਰਿਆਲੀ ਵਾਗੂੰ ਖਿਲੇ ਰਹਿਣਾ, ਜਦੋਂ ਕੋਈ ਪੰਜਾਬੀ ਆਪਣੀ ਘਰ ਵਾਲੀ ਨਾਲ ਖੇਤਾਂ ਨੂੰ ਜਾਣਾ ਉਦੋਂ ਰਸਤੇ ਵਿੱਚ ਲੰਘਦਿਆਂ ਦੂਰ ਤੱਕ ਰੁੱਖਾਂ ਦੀ ਛਾਂ ਕਿੱਕਰ, ਟਾਹਲੀਆਂ ਦਾ ਆਪਸ ਵਿੱਚ ਦੂਸਰੇ ਕਿਨਾਰੇ ਤੋ ਮਿਲ ਕੇ ਇੱਕ-ਇੱਕ ਟਾਹਣੀਆਂ ਨਾਲ ਮਿਲ ਕੇ ਬਣੀਆਂ ਜੋ ਗੋਲ ਘੇਰਾ ਇੱਕ ਸੁੰਦਰ ਰਾਜ ਮਹਿਲ ਦੀ ਤਰਾ ਲੱਗਦਾ ਸੀ, ਸਾਮ ਹੋਣ ਤੇ ਇਹਨਾਂ ਰੁੱਖਾਂ ਵਿੱਚ ਸੂਰਜ ਦੀ ਰੋਸਨੀ ਬਹੁਤ ਚੰਗੀ ਲੱਗਦੀ ਸੀ। ਸਾਮ ਵਖਤ ਬੱਚੇ ਮਾਂ ਦੀ ਝੋਲੀ ਵਿੱਚ ਬਹਿ ਜਾਂਦੇ ਆਖਦੇ ਮਾਂ ਰੋਟੀ ਦੇ ਬਹੁਤ ਭੁੱਖ ਲੱਗੀ ਉਦੋਂ ਮਾਂ ਨੇ ਕਹਿਣਾ ਕਿਥੋਂ ਲਿੱਬੜ ਆਇਆ ਮੇਰਾ ਪੁੱਤ, ਫਿਰ ਇਕੋਂ ਖਿਆਲ ਹੋਣਾ ਮਾਂ ਕੱਚੇ ਰਸਤੇ ਚਾਚੇ ਦੇ ਘਰਾਂ ਕੋਲ ਸਾਥੀਆਂ ਨਾਲ ਖੇਡਦਾ ਸੀ, ਇਕੋ ਹੀ ਜਿਕਰ ਇਹਨਾਂ ਰਾਹਾਂ ਦਾ ਉਭਰ ਦਾ ਸੀ। ਭਾਵੇਂ ਪਿੰਡਾਂ ਦੀਆਂ ਕੁੱਝ ਕੋ ਜੂਹਾ ਪੱਕੀਆਂ ਹੋ ਗਈਆਂ ਹਨ। ਫਿਰ ਵੀ ਉਸ ਸਮੇਂ ਵਿੱਚ ਖਾਦੀਆਂ ਮੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ ਦਾਦੀ ਮਾਂ ਹੋਥੋ ਪੀਤਾ ਲੱਸੀ ਦਾ ਛੰਨਾਂ ਕਿਸੇ ਦੇ ਯਾਦ ਹੀ ਹੋਵੇਗਾ ਤਾਹੀ ਦਾਦੀ ਦੇ ਮੂੰਹੋਂ ਨਿਕਲਦਾ ਸੀ। ਮੇਰਾ ਗੱਭਰ ਪੁੱਤ ਉਸ ਸਮੇਂ ਦੀ ਅਗਵਾਹੀ ਭਰਦਾ ਹੈ ਕਿ ਹਮੇਸ਼ਾਂ ਰਿਸਤੀਆਂ ਵਿਚ ਏਕਤਾ ਹੁੰਦੀ ਸੀ,ਘਰ ਭਾਵੇਂ ਉਦੋਂ ਕੱਚੇ ਸੀ ਪਰ ਰਿਸ਼ਤੇ ਹਮੇਸ਼ਾਂ ਗੂਹੜੇ ਤੇ ਪੱਕੇ ਸੀ।
- ਜਮਨਾ ਸਿੰਘ, ਗੋਬਿੰਦਗੜਹੀਆਂ,
- ਜਿਲ੍ਹਾ : ਲੁਘਿ, ਡਾਕ:ਦੱਧਾਹੁਰ
