ਨਸ਼ੇ ਮਨੁੱਖ ਦੇ ਨਾਲ ਜੰਮੇ ਹਨ
Monday, Jul 23, 2018 - 06:20 PM (IST)
ਦੁਨੀਆ ਦੀ ਕੋਈ ਵੀ ਚੀਜ਼ ਅਨਾਸ਼ਵਾਨ ਨਹੀਂ ਸਭ ਪਰੋਸੈੱਸ ਬਨਾਸਪਤੀ ਤੋਂ ਲੈ ਕੇ ਸਭ ਜੀਵ ਸਮੇਤ ਮਨੁੱਖ ਦੇ ਨਾਸ਼ਵਨ ਹਨ ਇਥੋਂ ਤਕ ਕਿ ਸਭ ਬਿਲਡਿੰਗਾ ਮਕਾਨ ਸਮੇਤ ਧਾਤਾਂ ਦੇ ਲੋਹਾਂ ਲਕੜੀ ਆਦਿ ਨਾਸ਼ਵਾਨਾ ਹਨ ਜਪੁਜੀ ਸਾਹਿਬ ਦੀ ਪਹਿਲੀ ਪਾਉੜੀ ਵਿਚ ਗੁਰੂ ਸਹਿਬ ਫਰਮਾਣ ਕਰਦੇ ਹਨ ਕਿ ''ਆਦਿ ਸਚ ਜਗਾਦੂ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ'' ਸੋਦਰ ਰਾਗ ਗੁਰਬਾਣੀ ਵਿਚ ਹੈ ਭੀ ਹੋਸ਼ੀ ਜਾਇ ਨਾ ਜਾਸੀ ਰਚਨਾ ਜਿੰਨ ਰਚਾਈ ਉਹ ਵਾਹਿਗੁਰੂ ਪ੍ਰਮਾਤਮਾ ਦੀ ਰਚੀ ਹੋਈ ਰਚਨਾ ਸਰਿਸ਼ਟੀ ਖਤਮ ਹੋ ਸਕਦੀ ਹੈ ਪਰ ਵਾਹਿਗੁਰੂ ਕੁਦਰਤ ਪ੍ਰਮਾਤਮਾ ਕਦੇ ਨਾਸ਼ ਨਹੀਂ ਹੋ ਸਕਦੇ ਵਾਹਿਗੁਰੂ ਪ੍ਰਮਾਤਮਾ ਸ਼ੁਰੂ ਤੋਂ ਲੈ ਕੇ ਸੱਚ ਹੈ ਅਤੇ ਜਗੋਜੁਗ ਸੱਚ ਹੋਇਆ ਹੈ ਅਤੇ ਹੁਣ ਵੀ ਸੱਚ ਹੈ ਅਤੇ ਹਮੇਸ਼ਾ ਲਈ ਕੰਟੀਨਿਉਜ਼ ਸੱਚ ਹੀ ਰਹੇਗਾ ਇਕ ਵਾਹਿਗੁਰੂ ਅਜਿਹੀ ਅਮਰ ਜੋਤ ਹੈ ਜੋ ਹਮੇਸ਼ਾ ਲਈ ਅਨਾਸ਼ਵਾਨ ਹੈ।
ਜੇਕਰ ਅਸੀਂ ਇਕਨੋਮਿਕਸ ਵਿਸ਼ੇ ਤੋਂ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਦੁਨੀਆ ਦੀ ਕੋਈ ਵੀ ਚੀਜ਼ ਨਾਸ਼ਵਾਨ ਨਹੀਂ ਹੇ ਸਿਰਫ ਇਸ ਦੇ ਰਸਾਇਣਿਕ ਗੁਣ ਬਦਲ ਜਾਂਦੇ ਹਨ। ਮਨੁੱਖ ਦੀ ਮੌਤ ਹੋ ਗਈ ਡੈੱਡ ਬੋਡੀ ਪਈ ਹੈ ਪਰ ਨਾਸ਼ ਨਹੀਂ ਹੋਇਆ। ਉਸ ਦੇ ਰਸਾਇਣਿਕ ਗੁਣ ਬਦਲ ਗਏ ਡੈੱਡ ਬੋਡੀ ਸੜ੍ਹ ਕੇ ਮਿੱਟੀ ਹੋ ਗਈ ਮੱਚ ਕੇ ਸਵਾਹ ਬਣ ਗਈ ਹੱਡੀਆਂ ਵੱਖ ਹੋ ਗਈਆਂ ਪਰ ਉਹ ਵਸਤੂ ਨਾਸ਼ ਨਹੀਂ ਹੋਈ ਉਸ ਦੇ ਰਸਾਇਣਿਕ ਗੁਣ ਬਦਲਦੇ ਰਹਿੰਦੇ ਹਨ ਮੇਰੇ ਖਿਆਲ ਮੁਤਾਬਿਕ ਇਹ ਨਸ਼ੇ ਕਦੇ ਖਤਮ ਨਹੀਂ ਹੋਣਗੇ ਇਹਨਾਂ ਨਸ਼ਿਆ ਦੇ ਰਸਾਇਣਿਕ ਗੁਣ ਬਦਲਦੇ ਰਹਿਣਗੇ। ਮੈਂ ਆਪਣੀ 62 ਸਾਲ ਦੀ ਉਮਰ ਵਿਚ ਬਹੁਤ ਨਸ਼ਿਆਂ ਦੇ ਰਸਾਇਣਿਕ ਗੁਣ ਬਦਲਦੇ ਦੇਖੇ ਹਨ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਨਸ਼ੇ ਜੜ੍ਹ ਤੋਂ ਪੁੱਟਣ ਦੀ ਗੁਟਕਾ ਸਾਹਿਬ ਦੀ ਸਹੂੰ ਖਾਣਾ ਬਹੁਤ ਵੱਡੀ ਭੁੱਲ ਹੈ ਕਿਉਂਕਿ ਇਕਨੋਮਿਕਸ ਦੇ ਵਿਸਥਾਰ ਮੁਤਾਬਿਕ ਦੁਨੀਆਂ ਦੀ ਕੋਈ ਵੀ ਚੀਜ਼ ਨਾਸ਼ਵਾਨ ਨਹੀਂ ਹੈ।
ਜਪੁਜੀ ਸਾਹਿਬ ਵਿਚ ਗੁਰੂ ਸਾਹਿਬ ਸਾਫ ਉਚਾਰਣ ਕਰਦੇ ਹਨ ਕਿ, “ਹੁਕਮੀ ਹੋਣਨ ਜੀਆ ਹੁਕਮ ਮਿਲੋ ਵਿਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਏ ਵਾਹਿਗੁਰੂ ਪ੍ਰਮਾਤਮਾ ਨੇ ਬਨਾਸਪਤੀ ਤੋਂ ਵਧ ਕੇ ਜੀਵਾਂ ਨੂੰ ਵਿਡਿਆਈ ਦਿੱਤੀ ਅਤੇ ਜੀਵਾਂ ਤੋਂ ਵੱਧ ਕੇ ਮਨੁੱਖ ਨੂੰ ਵਿਡਿਆਈ ਦਿੱਤੀ ਹੈ। ਇਸ ਹੁਕਮ ਦੀ ਜੋਤ ਦੇ ਆਸਰੇ ਮਨੁੱਖ ਵਿਚ ਵਿਚਾਰ ਅਤੇ ਨਿਸ਼ਚੇ ਦੇ ਗੁਣ ਵਧਦੇ ਗਏ ਅੰਤ ਨੂੰ ਮਨੁੱਖ ਵਿਚ ਉਤਮਤਾ ਅਤੇ ਨੀਚਤਾ ਦੇ ਇਖਲਾਕੀ ਭਾਵ ਪੈਦਾ ਹੋ ਗਏ ਮਨੁੱਖ ਆਪਣੇ ਆਪ ਨੂੰ ਇਕ ਜੁੰਮੇਵਾਰ ਹਸਤੀ ਸਮਝਣ ਲੱਗਾ ਅਤੇ ਆਪਣੇ ਦੁਖਾਂ ਸੁੱਖਾ ਨੂੰ ਆਪਣੇ ਕੀਤੇ ਹੋਏ ਮਾੜੇ ਚੰਗੇ ਕੰਮਾਂ ਦਾ ਫਲ ਸਮਝਕੇ ਭੋਗਣ ਲੱਗਾ ਮਨੁੱਖ ਇਕ ਉੱਤਮ ਅਤੇ ਪਵਿੱਤਰ ਜੂਨੀ ਹੈ ਬਾਕੀ ਜਾਨਵਰਾਂ ਦੇ ਨਾਂ ਜਬਾਨ ਹੁੰਦੀ ਹੈ ਨਾ ਸਮਝ ਹੁੰਦੀ ਹੈ ਇਸ ਲਈ ਜਾਨਵਰ ਨਾ ਪੁੰਨ ਕਰ ਸਕਦੇ ਹਨ ਨਾ ਪਾਪ ਕਰ ਸਕਦੇ ਹਨ ਨਾ ਜੁਰਮ ਕਰ ਸਕਦੇ ਹਨ ਅਤੇ ਨਾ ਹੀ ਨਸ਼ੇ ਕਰ ਸਕਦੇ ਹਨ ਕਿਉਂਕਿ ਮਨੁੱਖ ਜਦੋਂ ਇਸ ਧਰਤੀ ਤੇ ਹੋਂਦ ਵਿਚ ਆਇਆ ਤਾਂ ਜੁਰਮ, ਪਾਪ, ਪੁੰਨ ਇਨਸਾਫ ਅਤੇ ਬੇਇਨਸਾਫੀ ਲੜਾਈਆਂ ਝਗੜੇ ਅਤੇ ਨਸ਼ੇ ਮਨੁਖ ਦੇ ਨਾਲ ਜੰਮੇ ਹਨ ਕਦੇ ਵੀ ਕਿਸੇ ਚੀਜ਼ ਦਾ ਬੀ ਨਾਸ਼ ਨਹੀਂ ਹੋ ਸਕਦਾ ਜੇਕਰ ਮਨੁੱਖ ਇਸ ਦੁਨੀਆ ਤੇ ਦੇਹ ਧਾਰੀ ਜਾਮੇ ਵਿਚ ਰਹੇਗਾ ਤਾਂ ਨਸ਼ੇ ਵੀ ਨਾਲ ਹੀ ਰਹਿਣਗੇ ਸਮੇਂ-ਸਮੇਂ ਅਨੁਸਾਰ ਇਹਨਾਂ ਦੇ ਰਸਾਇਣਿਕ ਗੁਣ ਬਦਲਦੇ ਰਹੇ ਹਨ ਅਤੇ ਬਦਲਦੇ ਹੀ ਰਹਿਣਗੇ।
ਮੈਂ ਆਪਣੇ ਬਚਪਨ ਤੋਂ ਹੀ ਠੇਕਿਆ ਤੋਂ ਕਾਨੂੰਨੀ ਨਸ਼ਾ ਸ਼ਰਾਬ ਵਿਕਰੀ ਹੁੰਦੀ ਦੇਖ ਰਿਹਾ ਹਾਂ ਉਸ ਵੇਲੇ ਅਫੀਮ ਵੀ ਕਾਨੂੰਨੀ ਨਸ਼ਾ ਸੀ ਜੋ ਠੇਕਿਆ ਤੋਂ ਸ਼ਰਾਬ ਵਾਂਗ ਖਰੀਦੀ ਜਾਂਦੀ ਸੀ ਅਤੇ ਬਹੁਤੇ ਪਿਆਕੜ ਪਿੰਡਾਂ ਵਾਲੇ ਘਰ ਦੀ ਸ਼ਰਾਬ ਮਣਾ ਮੂੰਹੀ ਆਪ ਕਸ਼ੀਦ ਕਰਕੇ ਪੀਂਦੇ ਅਤੇ ਪੀਕੇ ਮਰਦੇ ਦੇਖੇ ਹਨ ਅਤੇ ਹੁਣ ਵੀ ਸਾਡੇ ਸਾਹਮਣੇ ਸ਼ਰਾਬ ਦੀ ਲੱਤ ਵਿਚ ਹਜਾਰਾਂ ਜਿੰਦਗੀਆਂ ਬਰਬਾਦ ਹੋ ਚੁੱਕੀਆਂ ਹਨ ਉਸ ਵੇਲੇ ਗੈਰ ਸਮਾਜਿਕ ਗੈਰ ਕਾਨੂੰਨੀ ਅਤੇ ਸਿਹਤ ਲਈ ਹਾਨੀਕਾਰਕ ਨਸ਼ੇ, “ਗਾਂਜਾ, ਭੰਗ, ਸੋਂਮੀਨਲ, ਮੈਨਡਰੈਕਸ, ਲੋਮੋਟਿਲ(ਅਫੀਮ ਸੱਤ) ਕਾਮਨੀ ਕੋਡੀਨਸਲਫੇਟ (ਅਫੀਮ ਸਤ) ਗੋਲੀਆਂ ਕਲੋਰੋ ਅਤੇ ਮਾਰਫੀਨ ਦੇ ਟੀਕੇ ਵਰਤੇ ਜਾਂਦੇ ਸਨ ਜਿਨ੍ਹਾਂ ਦੀ ਜਗ੍ਹਾ ਹੁਣ ਸਮੈਕ ਹੀਰੋਇਨ ਚਿੱਟੇ ਅਤੇ ਹਜਾਰਾ ਰਸਾਇਣਿਕ ਕੈਮੀਕਲ ਨਸ਼ਿਆਂ ਨੇ ਲੈ ਲਈ ਹੈ। ਇਹਨਾਂ ਨਸ਼ਿਆਂ ਦੇ ਰਸਾਇਣਿਕ ਗੁਣ ਬਦਲ ਗਏ ਹਨ ਗੈਰ ਕਾਨੂੰਨੀ ਗੈਰ ਸਮਾਜਕ ਨਸ਼ੇ ਕਰਨਾਂ ਮਨੁੱਖਾਂ ਦਾ ਪ੍ਰਤੀਸ਼ਤ ਬਾਇਲੈਂਸ ਤਕਰੀਬਨ ਪਹਿਲਾਂ ਵਾਲਾ ਪੁਰਾਣਾ ਹੀ ਹੈ ਪਰ ਹੁਣ ਆਬਾਦੀ ਜ਼ਿਆਦਾ ਹੋਣ ਕਰਕੇ ਸਾਨੂੰ ਇਹ ਪਰਸੈਟਿਜ਼ ਬਾਇਲੈਂਸ ਜ਼ਿਆਦਾ ਦਿਸ ਰਿਹਾ ਹੈ।
ਮੈਂ ਪੁਲਿਸ ਵਿਚ ਹੌਲਦਾਰੀ ਦਾ ਕੰਪੀਟੀਸ਼ਨ ਇਮਤਿਹਾਨ ਦਿੱਤਾ ਮੇਰੇ ਤੋਂ ਇੰਟਰਵਿਊ ਅਫਸਰ ਨੇ ਇਹ ਸਵਾਲ ਪੁੱਛਿਆ ਕਿ ਅਤਵਾਦੀ ਵਰਦਾਤਾਂ (ਖਾੜਕਬਾਦ) ਕਦੋਂ ਖਤਮ ਹੋ ਸਕਦਾ ਹੈ? ਮੈਂ ਉਸ ਅਫਸਰ ਨੂੰ ਜਵਾਬ ਦਿੱਤਾ ਕਿ ਅੱਤਵਾਦ ਖਤਮ ਹੋ ਸਕਦਾ ਹੈ ਪਰ ਵਾਰਦਾਤਾਂ ਪਾਪ ਪੁੰਨ ਜੁਰਮ ਮਨੁੱਖ ਦੇ ਨਾਲ ਜੰਮੇ ਹਨ ਇਹ ਘੱਟ ਜਾਂ ਵਧ ਸਕਦੇ ਹਨ ਪਰ ਕਿਸੇ ਚੀਜ਼ ਦਾ ਵਿਨਾਸ਼ ਨਹੀਂ ਹੁੰਦਾ ਦੁਨੀਆ ਦਾ ਹਰ ਇਕ ਪਾਰਸੈੱਸ ਅਨਾਸ਼ਵਾਨ ਹੈ। ਅੱਜ ਤੋਂ 28 ਸਾਲ ਪਹਿਲਾਂ ਦੀ ਗੱਲ ਮੇਰੇ ਯਾਦ ਆਈ ਹੁਣ ਇਹ ਅੱਜਕਲ ਗੈਗਸਟਰਾਂ ਤੇ ਨਸ਼ੇ ਦੇ ਚਲਦੇ ਦਰਿਆ ਤੋਂ ਇਹ ਸਿੱਧ ਹੋ ਚੁੱਕਾ ਹੈ ਕਿ ਅੱਤਵਾਦ ਖਤਮ ਹੋ ਗਿਆ ਹੈ ਪਰ ਜੁਰਮ ਪਾਪ ਨਸ਼ੇ ਸਮੇਂ ਦੇ ਕੰਟਰੋਲ ਕਰਨ ਤੋਂ ਘੱਟ ਸਕਦੇ ਹਨ ਖਤਮ ਨਹੀਂ ਹੁੰਦੇ।
ਸਮੇਂ-ਸਮੇਂ ਦੀਆਂ ਸਰਕਾਰਾਂ ਅਤੇ ਇਹ ਸਮਾਜ ਨਸ਼ਿਆਂ ਦੇ ਦਰਿਆ ਦੇ ਦੋਸ਼ੀ ਪੁਲਿਸ ਨੂੰ ਮੰਨ ਰਹੇ ਹਨ ਇਨ੍ਹਾਂ ਨਸ਼ੇੜੀਆਂ ਨੂੰ ਕੋਈ ਨਸ਼ਾ ਛੁਡਾਉ ਕੇਂਦਰ ਜਾਂ ਪੁਲਿਸ ਨਹੀਂ ਸੁਧਾਰ ਸਕਦੀ ਇਹਨਾਂ ਨੂੰ ਰੱਬ ਹੀ ਮੱਤ ਦੇਵੇ ਤਾਂ ਇਹ ਜਿੰਦਗੀਆਂ ਬਰਬਾਦ ਹੋਣੋ ਬਚ ਸਕਦੀਆਂ ਹਨ। ਪੁਲਿਸ ਜਦੋਂ ਇਹਨਾਂ ਨਸ਼ੇੜੀਆਂ ਨੂੰ ਫੜਦੀ ਹੈ ਤਾਂ ਕਈ ਵਾਰ ਇਹ ਨਸ਼ੇੜੀ ਨਸ਼ੇ ਦੀ ਤੋੜ ਕਾਰਣ ਮਰ ਜਾਂਦੇ ਹਨ ਪੁਲਿਸ ਦੇ ਗਲ ਸਿਆਪਾ ਪੈ ਜਾਂਦਾ ਹੈ ਪੁਲਿਸ ਦਾ ਕੰਮ ਵੱਡੇ ਬਲੈਕੀਏ ਮਗਰਮੱਛ ਨਸ਼ੇ ਵੇਚਣ ਵਾਲਿਆ ਨੂੰ ਕਾਬੂ ਕਰਨਾ ਹੈ ਪਰ ਇਹਨਾਂ ਵੱਡੇ ਬਲੈਕੀਆ ਨੂੰ ਸਿਆਸੀ ਲੋਕਾਂ ਅਤੇ ਸਰਕਾਰਾਂ ਦੀ ਸ਼ਹਿ ਹੁੰਦੀ ਹੈ ਉਦਾਹਰਣ ਵਜੋਂ ਬਾਦਲ ਸਰਕਾਰ ਦਾ 10 ਸਾਲ ਦਾ ਰਾਜ ਨਸ਼ਿਆਂ ਸੰਬੰਧੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਭੋਲਾ ਤਰੱਗਜ਼ ਮਾਮਲੇ ਵਿਚ ਬਾਦਲ ਸਰਕਾਰ ਦੇ ਮੰਤਰੀ ਮਜੀਠੀਆ ਸਹਿਬ ਦੀ ਲੋਕਾਂ ਵਿਚ ਖੁੱਲ੍ਹ ਕੇ ਚਰਚਾ ਹੋਈ ਹੁਣ ਕੈਪਟਨ ਸਹਿਬ ਦੇ ਰਾਜ ਵਿਚ ਨਸ਼ੇ ਦੇ ਵੱਡੇ ਬਲੈਕੀਆਂ ਨੂੰ ਨੱਥ ਪੈ ਚੁੱਕੀ ਹੈ ਜਿਸ ਕਰਕੇ ਨਸ਼ਾ ਨਾ ਮਿਲਣ ਕਰਕੇ ਕੁਝ ਨਸ਼ੇੜੀ ਨਸ਼ੇ ਦੀ ਤੋੜ ਵਿਚ ਮਰ ਰਹੇ ਹਨ ਅਤੇ ਕੁਝ ਨਸ਼ਾ ਨਾ ਮਿਲਣ ਕਰਕੇ ਕੈਮੀਕਲ ਡਰੱਗਜ਼ ਦੇ ਓਵਰ ਡੋਜ਼ ਟੀਕੇ ਲਾ ਕੇ ਮਰ ਰਹੇ ਹਨ ਇਸਦਾ ਇੱਕੋਂ ਇਕ ਹੱਲ ਹੈ ਕਿ ਇਹਨਾਂ ਨਸ਼ੇੜੀਆਂ ਨੂੰ ਨਰੜ ਕੇ (ਬੰਨ੍ਹ ਕੇ) ਗੁਰਬਾਣੀ ਦੇ ਲੜ ਲਾਇਆ ਜਾਵੇ ਜਦੋਂ ਇਹਨਾਂ ਨਸ਼ੇੜੀਆਂ ਨੂੰ ਕਦੇ ਨਾ ਖਤਮ ਹੋਣ ਵਾਲਾ ਗੁਰਬਾਣੀ ਦਾ ਨਸ਼ਾ ਹੋ ਜਾਵੇਗਾ। ਫਿਰ ਇਹ ਨਸ਼ੇੜੀ ਨਸ਼ਿਆਂ ਤੋਂ ਮੁਕਤ ਹੋ ਜਾਣਗੇ ਅਤੇ ਹਜਾਰਾਂ ਜ਼ਿੰਦਗੀਆਂ ਬਰਬਾਦ ਹੋਣੋ ਬਚ ਜਾਣਗੀਆਂ।
ਗੁਰਨਾਮ ਸਿੰਘ ਰਿਟਾਇਰਡ ਏ.ਐਸ.ਆਈ
ਮੋਬਾਇਲ ਨੰਬਰ 98156-31974
