ਨਸ਼ੇ ਅਤੇ ਹਥਿਅਾਰ

Tuesday, Aug 11, 2020 - 03:45 PM (IST)

ਨਸ਼ੇ ਅਤੇ ਹਥਿਅਾਰ

ਨਸ਼ੇ ਅਤੇ ਹਥਿਅਾਰ

ਅਾਪੋ ਆਪਣੇ ਘਰ ਸੁਧਾਰ ਲਈਏ ,
ਇਸ ਚੰਚਲ ਮਨ ਨੂੰ ਮਾਰ ਲਈਏ ,
ਨਾ ਹੀ ਲੋੜ ਪਵੇ ਹਥਿਅਾਰਾਂ ਦੀ ,
ਨਾਲ਼ੇ ਨਸ਼ਿਅਾਂ ਬਾਝੋਂ ਸਾਰ ਲਈਏ।
ਅਾਓ ਸੋਚ ਬਦਲੀਏ ਗੱਭਰੂਅਾਂ ਦੀ,
ਨਾਲ਼ੇ ਰੰਗ ਢੰਗ ਮੁਟਿਅਾਰਾਂ ਦੇ।
ਅਾਪੇ ਕਾਰਖਾਨੇ ਬੰਦ ਹੋ ਜਾਣੇਂ ,
ਫਿਰ ਨਸ਼ਿਅਾਂ ਅਤੇ ਹਥਿਅਾਰਾਂ ਦੇ.
ਖ਼ੁਦ ਹੀ ਕਾਰਖ਼ਾਨੇ ਬੰਦ ਹੋ ਜਾਵਣਗੇ,
ਨਸ਼ਿਅਾਂ ਤੇ ਹਥਿਅਾਰਾਂ ਦੇ ।
ਮਿਲ ਕੇ ਸੋਚ ਬਦਲੀਏ ਗੱਭਰੂਅਾਂ ਦੀ.

ਜਿੱਥੇ ਗੱਲ ਚਲਦੀ ਹਥਿਅਾਰਾਂ ਦੀ ,
ਓਥੇ ਤੋਰੀਏ ਗੱਲ ਕਿਤਾਬਾਂ ਦੀ ।
ਜਿੱਥੇ ਕੰਡੇ ਬੀਜੇ ਜਾਂਦੇ ਨੇ  ,
ਓਥੇ ਖੇਤੀ ਹੋਵੇ ਗੁਲਾਬਾਂ ਦੀ।
ਪਿੰਡ ਪਿੰਡ ਲਾਇਬਰੇਰੀਅਾਂ ਖੋਲ੍ਹ ਦੇਈਏ,
ਜਿੱਥੇ ਚਰਚੇ ਹੋਣ ਵਿਚਾਰਾਂ ਦੇ।
ਅਾਪੇ ਕਾਰਖ਼ਾਨੇ -------

ਸਭ ਦੀ ਜੇ ਵਿਗਿਅਾਨਕ ਸੋਚ ਹੋਵੇ,
ਨਾ ਕੋਈ ਫਿਰੇ ਪੂਜਦਾ ਪੱਥਰਾਂ ਨੂੰ .
ਜਾ ਤਾਂ ਹੋਵੇ ਪ੍ਰੈਕਟਿਸ ਖੇਡਾਂ ਦੀ  ,  
ਜਾਂ ਫਿਰ ਹੋਈਏ ਲੋਚਦੇ ਅੱਖਰਾਂ ਨੂੰ.
ਨਾ ਤਿਲਕ ਜਨੇੳੂਅਾਂ ਟੋਪੀਅਾਂ ਦੇ,
ਨਾ ਹੀ ਮਸਲੇ ਹੋਣ ਦਸਤਾਰਾਂ ਦੇ .
ਅਾਪੇ ਕਾਰਖਾਨੇ ---------

 ਹਰ ਵਿਹਲੇ ਹੱਥ ਨੂੰ ਕੰਮ ਮਿਲੇ ,
ਇਸ ਗੱਲ ਦਾ ਹੀਲਾ ਕਰਨਾ ਪੳੂ .
ਘਰ ਬੈਠਿਅਾਂ ਨੂੰ ਕੁੱਝ ਨਈਂ ਮਿਲਣਾਂ,
ਮਿਲ ਕੇ ਕੋਈ ਵਸੀਲਾ ਕਰਨਾ ਪੳੂ।
ਏਕਾ ਕਰਕੇ ਪਿੰਡ ਰੰਚਣਾਂ ਨੂੰ  ,
ਗਲ਼ ਪੈਣਾਂ ਪੳੂ ਸਰਕਾਰਾਂ ਦੇ।
ਅਾਪੇ ਕਾਰਖਾਨੇ ---------

ਮੂਲ ਚੰਦ ਸ਼ਰਮਾ
ਪਿੰਡ ਰੰਚਣਾਂ ਡਾਕ ਭਸੌੜ
ਰਾਹੀਂ ਧੂਰੀ , ਜ਼ਿਲ੍ਹਾ ਸੰਗਰੂਰ- 148024
ਮੋਬਾਇਲ,9478408898


author

rajwinder kaur

Content Editor

Related News