ਨਸ਼ੇ ਦੀ ਮਾੜੀ ਆਦਤ

Friday, Jul 06, 2018 - 06:23 PM (IST)

ਨਸ਼ੇ ਦੀ ਮਾੜੀ ਆਦਤ

ਅੱਧਾ ਕੁ ਤਾਂ ਨਸ਼ਾ ਨਿਗਲ ਚੁੱਕਿਆ ਸਮਾਜ ਨੂੰ
ਜੜ੍ਹੋਂ ਸਕਿਆ ਨਾ ਪੁੱਟ ਕੋਈ ਇਸਦੇ ਅਗਾਜ਼ ਨੂੰ

ਕਿੱਦਾਂ ਰੱਖੀਏ ਜਵਾਨੀ ਦੂਰ ਚੰਦਰੀ ਬਲਾ ਤੋਂ
ਕਿਸਤੀ ਬਚਾਈਏ ਕਿੱਦਾਂ ਦੋਗਲੇ ਮਲਾਹ ਤੋਂ

ਜਵਾਨ ਆਸ਼ਕੀ ਹਥਿਆਰਾਂ ਵਾਲੇ ਰਾਹ ਪਈ ਜਾਂਦੇ
ਪਿਓ ਨੇ ਕਰਜੇ ਤੋਂ ਤੰਗ ਆ ਕੇ ਫਾਹੇ ਲਈ ਜਾਂਦੇ

ਕਈ ਘਰਾਂ ਦੇ ਚਿਰਾਗ ਨੇ ਬੁਝਾਏ ਇਸ ਨਸ਼ੇ ਨੇ
ਜ਼ਮੀਨ,ਜਾਇਦਾਦ, ਘਰ ਵਿਕਵਾਏ ਇਸ ਨਸ਼ੇ ਨੇ

ਪੰਜ ਦਰਿਆਵਾਂ ਤੋਂ ਛੇ ਬਣਾ ਗਿਆ ਪੰਜਾਬ ਨੂੰ
ਲਾ ਗਿਆ ਕਾਲਖ਼ ਨਸ਼ਾ ਸੋਨ ਚਿੜੀ ਤਾਜ ਨੂੰ

ਗੱਲ ਸਰਕਾਰ ਉੱਤੇ ਛੱਡ ਕੇ ਤਾਂ ਠੀਕ ਨਹੀਂ ਆਉਣੀ
ਸਾਨੂੰ ਇਕੱਠੇ ਹੋ ਕੇ ਖੁਦ ਨੂੰ ਹੀ ਪਉ ਠੱਲ ਪਾਉਣੀ

ਵਕੀਲ ਆਪਣੀਆਂ ਦੇ ਬਾਜੋਂ ਨਹੀਂ ਤਾਂ ਸੁੰਨੇ ਵਿਹੜੇ ਰੋਣਗੇ
ਆਉਂਦੇ ਸਮੇਂ ਉਜੜੇ ਘਰਾਂ ਦੇ ਮਾਲਕ ਜਿੰਦੇ ਹੋਣਗੇ

- ਵਕੀਲ ਰਾਏਸਰ
- 73551-83683


Related News