ਮਿਲਾਵਟੀ ਮਿਠਾਈਆਂ ਅਣਭੋਲ ਜਨਤਾ ਨਾਲ ਸਰੇਆਮ ਧੋਖਾ

Thursday, Mar 15, 2018 - 04:58 PM (IST)

ਮਿਲਾਵਟੀ ਮਿਠਾਈਆਂ ਅਣਭੋਲ ਜਨਤਾ ਨਾਲ ਸਰੇਆਮ ਧੋਖਾ

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹÐ!
ਤਿਉਹਾਰਾਂ ਦੇ ਮੱਦੇਨਜ਼ਰ ਪੰਜਾਬ ਭਰ ਵਿਚ ਮਿਲਾਵਟ ਰਹਿਤ ਮਿਠਾਈਆਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੀ ਵਿੱਕਰੀ ਸ਼ੁੱਧ ਅਤੇ ਸਾਫ਼ ਸੁਥਰੀ ਯਕੀਨੀ ਬਣਾਉਣ ਲਈ ਸਰਕਾਰ ਵੱਲੋਂ ਸਿਹਤ ਵਿਭਾਗ ਨੂੰ ਕੋਈ ਵੀ ਸਖ਼ਤੀ ਨਾਲ ਹਦਾਇਤਾਂ ਜਾਰੀ ਕੀਤੀਆਂ ਨਹੀਂ ਜਾਪ ਰਹੀਆਂ ਜੇਕਰ ਜੋ ਵੀ ਜਾਰੀ ਕੀਤੀ ਗਈਆਂ ਹਨ ਉਹ ਵੀ ਖਾਨਾ ਪੂਰਤੀ ਹੀ ਸਿੱਧ ਕਰ ਰਹੀਆਂ ਜਾਪਦੀਆਂ ਹਨ। ”ਪੰਜਾਬ ਸਰਕਾਰ ਤਿਉਹਾਰਾਂ ਦੇ ਮੱਦੇਨਜ਼ਰ ਨੂੰ ਮੁੱਖ ਰੱਖਦਿਆਂ ਮਿਲਾਵਟੀ ਮਿਠਾਈਆਂ ਦੀ ਵਿੱਕਰੀ ਨੂੰ ਸਹਿਣ ਨਹੀਂ ਕਰੇਗੀ” ਇਹੋ ਜਿਹੇ ਫੋਕੇ ਬਿਆਨ ਅਕਸਰ ਮੀਡੀਏ ਦੀਆਂ ਸੁਰਖ਼ੀਆਂ ਵਿਚ ਸਰਕਾਰ ਦੇ ਅਤੇ ਸਿਹਤ ਸੰਬੰਧਿਤ ਅਫ਼ਸਰ/ਨੁਮਾਇੰਦੇ ਖ਼ਬਰਾਂ ਨੂੰ ਪ੍ਰਕਾਸ਼ਿਤ ਕਰਵਾ ਕੇ ਅਣਭੋਲ ਜਨਤਾ ਨੂੰ ਬੇਵਕੂਫ਼ ਬਣਾ ਕੇ ਆਪਣੇ ਸੀਨੀਅਰ ਅਫ਼ਸਰਾਂ ਨੂੰ ਖ਼ੁਸ਼ ਕਰਦੇ ਨਜ਼ਰ ਆ ਰਹੇ ਹਨ। ਜਾਂ ਇੰਜ ਕਹਿ ਦੇਈਏ ਕਿ ਸਰਕਾਰ ਵੱਲੋਂ ਜ਼ਿਲ•ਾ ਸਿਹਤ ਅਫ਼ਸਰਾਂ ਅਤੇ ਫੂਡ ਇੰਸਪੈਕਟਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹੀ ਨਹੀਂ ਗਈਆਂ ਹਨ ”ਕਿ ਸੂਬੇ ਭਰ ਵਿਚ ਚੈਕਿੰਗ ਕੀਤੀ ਜਾਵੇ” ਤਾਂ ਕੋਈ ਕੋਰਾ ਝੂਠ ਨਹੀਂ ਹੋਵੇਗਾ।  
ਵਿਕ ਰਹੀਆਂ ਧੜਾਧੜ ਖੁੱਲੇ•ਆਮ ਵਿਚ ਮਿਠਾਈਆਂ ਅਤੇ ਸਬਜ਼ੀਆਂ ਫਲ ਫਰੂਟਾਂ ਦੀਆਂ ਦੁਕਾਨਾਂ ਤੋਂ ਇਲਾਵਾ ਰੇੜੀਆਂ ਆਦਿ ਤੇ ਵੇਚੇ ਜਾ ਰਹੇ ਫਾਸਟ ਫੂਡ ਲਾਇਲਾਜ ਬਿਮਾਰੀਆਂ ਨੂੰ ਕਿਸੇ ਨਿੱਜੀ ਸ਼ਹਿ ਤੇ ਸੱਦਾ ਦੇ ਰਹੇ ਪ੍ਰਤੀਤ ਹੋ ਰਹੇ ਹਨ ਇਨ•ਾਂ ਗੱਲਾਂ ਦੀਆਂ ਸ਼ਹਿਰਾਂ, ਕਸਬਿਆਂ ਵਿਖੇ ਬੇਅੰਤ ਉਦਾਹਰਨਾਂ ਗਵਾਹੀਆਂ ਭਰਦੀਆਂ ਸੜਕਾਂ ਦੇ ਕਿਨਾਰਿਆਂ ਤੇ ਆਮ ਦੇਖੀਆਂ ਜਾ ਸਕਦੀਆਂ ਹਨ। ਸਰਕਾਰ ਲਈ ਆਪਣੇ ਸੂਬੇ ਦੇ ਲੋਕਾਂ ਦੀ ਸਿਹਤ ਸਭ ਤੋਂ ਪਹਿਲਾਂ ਹੋਣੀ ਚਾਹੀਦੀ ਹੈ ਅਤੇ ਲੋਕਾਂ ਦੇ ਜੀਵਨ ਨਾਲ ਖਿਲਵਾੜ ਕਰਨ ਵਾਲਿਆਂ ਨਾਲ ਸਰਕਾਰ ਵੱਲੋਂ ਕਰੜੇ ਹੱਥੀਂ ਨਿਪਟਿਆ ਜਾਣਾ ਚਾਹੀਦਾ ਹੈ।  ਇਹ ਕੀਤੀ ਜਾ ਰਹੀ ਅਣਗਹਿਲੀ ਇੱਕ ਬਹੁਤ ਵੱਡੇ ਅਪਰਾਧ ਤੋਂ ਘੱਟ ਨਹੀਂ ਹੈ ਸਰਕਾਰ ਵੱਲੋਂ ਇਨ•ਾਂ ਦਿੱਤੀਆਂ ਜਾ ਰਹੀਆਂ ਢਿੱਲਾਂ ਦੇ ਕਾਰਨ ਹੀ ਬੇਅੰਤ ਬਿਮਾਰੀਆਂ ਇਨਸਾਨੀ ਸਰੀਰ ਦੇ ਅੰਦਰ ਨੂੰ ਖੋਖਲਾ ਬਣਾਉਂਦੀਆਂ ਜਾ ਰਹੀਆਂ ਹਨ ਅਤੇ ਆਏ ਦਿਨ ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਤੇ ਮਰੀਜ਼ਾਂ ਦੇ ਸੰਬੰਧਿਤ ਪਰਵਾਰਾਂ ਦੀ ਆਰਥਿਕ ਹਾਲਤਾਂ ਨੂੰ ਨਾਜ਼ੁਕ ਬਣਾਉਂਦੀਆਂ ਜਾ ਰਹੀਆਂ ਹਨ। ਸਰਕਾਰੀ ਹਸਪਤਾਲਾਂ ਵਿਚ ਦੇਖ ਰੇਖ ਕੋਈ ਬਹੁਤੀ ਯੋਗ ਨਹੀਂ ਹੈ ਜਿਸ ਕਾਰਨ ਇਨ•ਾਂ ਮਿਲਾਵਟੀ ਸੇਵਨ ਨਾਲ ਬਿਮਾਰੀਆਂ ਦੀ ਮਾਰ ਹੇਠ ਲੱਖਾਂ ਸਰੀਰ ਜਾਨਾਂ ਤੋਂ ਹੱਥ ਧੋ ਰਹੀਆਂ ਹਨ।
ਪੰਜਾਬ ਸਰਕਾਰ ਨੂੰ ਚਾਹੀਦਾ ਹੈ  ਿਕ ਸੂਬੇ ਵਿਚ ਮਿਠਾਈਆਂ, ਪਨੀਰ ਅਤੇ ਹੋਰ ਖਾਣ ਵਾਲੀਆਂ ਚੀਜ਼ਾਂ ਵਿਚ ਮਿਲਾਵਟ 'ਤੇ ਪੂਰੀ ਤਰ•ਾਂ ਨਾਲ ਠੱਲ• ਪਾਉਣ ਲਈ ਪੂਰੀ ਸਖ਼ਤੀ ਵਰਤਣ ਅਤੇ ਸੂਬੇ ਭਰ ਵਿਚ ਚੈਕਿੰਗ ਮੁਹਿੰਮ ਚਲਾਉਣ ਦਾ ਫ਼ੈਸਲਾ ਪਹਿਲ ਦੇ ਆਧਾਰ ਤੇ ਲੈਣ। ਸਰਕਾਰ ਲਈ ਆਪਣੇ ਸੂਬੇ ਦੇ ਲੋਕਾਂ ਦੀ ਸਿਹਤ ਸਭ ਤੋਂ ਪਹਿਲਾਂ ਹੈ ਅਤੇ ਲੋਕਾਂ ਦੇ ਜੀਵਨ ਨਾਲ ਖਿਲਵਾੜ ਕਰਨ ਵਾਲਿਆਂ ਨਾਲ ਸਰਕਾਰ ਨੂੰ ਕਰੜੇ ਹੱਥੀਂ ਲੈ ਕੇ ਨਿਪਟਿਆ ਜਾਣਾ ਚਾਹੀਦਾ ਹੈ ਇੰਜ ਨਾ ਹੋਣ ਦੀ ਸ਼ੂਰਤ ਵਿਚ ਨਿਡਰ ਹੋ ਕੇ ਕਹਿਣ ਵਿਚ ਮੈਨੂੰ ਕੋਈ ਗੁਰੇਜ ਨਹੀਂ ਕਿ ਜੇਕਰ ਸਰਕਾਰ ਨਹੀਂ ਨਿਪਟ ਰਹੀ ਤਾਂ ਇਹ ਵੀ ਇਨਸਾਨੀ ਘਾਣ ਵਿਚ ਬਰਾਬਰ ਦੀ ਭੂਮਿਕਾ ਨਿਭਾ ਰਹੀ ਹੈ । 
ਅਸਲ ਵਿਚ ਮਿਲਾਵਟ ਖੋਰੀ ਦੇ ਘਿਣਾਉਣੇ ਕਾਰਜ ਨੂੰ ਠੱਲ• ਪਾਉਣ ਲਈ ਕੀਤੀ ਜਾਣ ਵਾਲੀ ਇਸ ਕਾਰਵਾਈ ਵਿਚ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਣਾ ਚਾਹੀਦਾ ਹੈ, ਅਤੇ ਮਿਲਾਵਟ ਪਾਏ ਜਾਣ 'ਤੇ ਦੋਸ਼ੀ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ।  ਸਖ਼ਤ ਹਦਾਇਤਾਂ ਜਾਰੀ ਕਰਨੀਆਂ ਚਾਹੀਦੀਆਂ ਹਨ ਕਿ ਸੰਬੰਧਿਤ ਮਹਿਕਮੇ ਵੱਲੋਂ ਮਿਠਾਈਆਂ, ਪਨੀਰ ਅਤੇ ਹੋਰ ਖਾਣ ਵਾਲੀਆਂ ਚੀਜ਼ਾਂ ਦੀ ਬਾਜ਼ਾਰਾਂ ਵਿਚ ਪੂਰੀ ਨਿਗਰਾਨੀ ਕੀਤੀ ਜਾਵੇ ਅਤੇ ਨਿਰੰਤਰ ਸੈਂਪਲ ਭਰੇ ਜਾਣ ਦੀ ਤਾਕੀਦ ਕਰਨੀ ਚਾਹੀਦੀ ਹੈ । ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ ਕਿ  ਜੇਕਰ ਕਿਸੇ ਅਧਿਕਾਰੀ ਜਾਂ ਇੰਸਪੈਕਟਰ ਦੇ ਅਧਿਕਾਰ ਖੇਤਰ ਵਿਚ ਨਕਲੀ ਭੋਜਨ ਪਦਾਰਥਾਂ ਦੀ ਵਿੱਕਰੀ ਦੀ ਸੂਚਨਾ ਉਨ•ਾਂ ਨੂੰ ਮਿਲਦੀ  ਹੈ ਤਾਂ ਸੰਬੰਧਿਤ ਅਧਿਕਾਰੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਵੇਗਾ ਅਤੇ ਉਸ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਅਮਲ ਵਿਚ ਲਿਆਂਦੀ ਜਾਣੀ ਚਾਹੀਦੀ ਹੈ। ਪੰਜਾਬ ਦੇ ਨਾਲ ਲੱਗਦੇ ਸੂਬਿਆਂ ਖ਼ਾਸ ਕਰ ਕੇ ਹਰਿਆਣਾ, ਰਾਜਸਥਾਨ ਅਤੇ ਉਤਰ ਪ੍ਰਦੇਸ਼ ਦੇ ਸਹਾਰਨਪੁਰ ਆਦਿ ਤੋਂ ਵੀ ਤਿਉਹਾਰਾਂ ਦੇ ਦਿਨਾਂ ਵਿਚ ਦੁੱਧ ਤੋਂ ਬਣੇ ਉਤਪਾਦ ਜਿਵੇਂ ਖੋਆ, ਪਨੀਰ ਆਦਿ ਵਪਾਰੀਆਂ ਵੱਲੋਂ ਲਿਆਂਦੇ ਜਾਂਦੇ ਹਨ। ਇਸ ਸੰਬੰਧੀ ਵੀ  ਅਧਿਕਾਰੀਆਂ ਨੂੰ ਖਾਣ ਵਾਲੀਆਂ ਇਨ•ਾਂ ਵਸਤਾਂ ਦੇ ਅੰਤਰਰਾਜੀ ਵਪਾਰ 'ਤੇ ਤਿੱਖੀ ਨਜ਼ਰ ਰੱਖਣ ਲਈ ਕਿਹਾ ਜਾਣਾ ਚਾਹੀਦਾ ਹੈ। ਇਸੇ ਤਰ•ਾਂ ਕੋਲਡ ਸਟੋਰਾਂ ਵਿਚ ਵੀ ਨਿਗਰਾਨੀ ਰੱਖਣ ਦੇ ਹੁਕਮ  ਦਿੱਤੇ ਜਾਣੇ ਚਾਹੀਦੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲੋਕਾਂ ਨੂੰ ਬਾਸੀ ਭੋਜਨ ਪਦਾਰਥ ਨਾ ਵੇਚਿਆ ਜਾ ਰਿਹਾ ਹੋਵੇ।
ਆਮ ਲੋਕਾਂ ਨੂੰ ਵੀ ਵਿਸ਼ੇਸ਼ ਕਰ ਕੇ ਆਪਣੀ ਜ਼ਿੰਮੇਵਾਰੀ ਪਹਿਚਾਣ ਦਿਆਂ ਮਿਲਾਵਟ ਖੋਰਾਂ 'ਤੇ ਤਿੱਖੀ ਨਜ਼ਰ ਰੱਖਣ ਦੀ ਜ਼ਰੂਰਤ ਹੈ ਅਤੇ ਜੇਕਰ ਕਿਧਰੇ ਮਿਲਾਵਟ ਖੋਰੀ ਸੰਬੰਧੀ ਕੋਈ ਸੂਚਨਾ ਮਿਲਦੀ ਹੈ ਤਾਂ ਇਸ ਸੰਬੰਧੀ ਅਫ਼ਸਰਾਂ ਦੇ ਧਿਆਨ ਵਿਚ ਲਿਆਂਦਾ ਜਾਵੇ ਤਾਂ ਜੋ ਅਜਿਹੇ ਸਮਾਜ ਵਿਰੋਧੀ ਮਿਲਾਵਟ ਖੋਰਾਂ ਖ਼ਿਲਾਫ਼ ਫੁਰਤੀ ਨਾਲ ਕਾਰਵਾਈ ਕਰ ਕੇ ਬਣਦੀ ਕਾਰਵਾਈ ਕੀਤੀ ਜਾ ਸਕੇ। 
ਲੇਖ ਦੇ ਅੰਤ ਵਿਚ ਅਪੀਲ ਕੀਤੀ ਜਾਂਦੀ ਹੈ ਕਿ ਮਿਠਾਈਆਂ, ਪਨੀਰ ਅਤੇ ਹੋਰ ਖਾਣ ਵਾਲੀਆਂ ਚੀਜ਼ਾਂ ਵਿਚ ਮਿਲਾਵਟ 'ਤੇ ਪੂਰੀ ਤਰ•ਾਂ ਨਾਲ ਠੱਲ• ਪਾਉਣ ਲਈ ਪੂਰੀ ਸਖ਼ਤੀ ਵਰਤਣ ਅਤੇ ਸੂਬੇ ਭਰ ਵਿਚ ਚੈਕਿੰਗ ਮੁਹਿੰਮ ਚਲਾਉਣ ਦਾ ਫ਼ੈਸਲਾ ਪਹਿਲ ਦੇ ਆਧਾਰ ਤੇ ਜਾਰੀ ਕਰਨ। 
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹÐ!
ਹਰਮਿੰਦਰ ਸਿੰਘ ਭੱਟ
ਬਿਸਨਗੜ• (ਬਈਏਵਾਲ)
ਸੰਗਰੂਰ 09914062205


 


Related News