ਤਿਤਲੀਆਂ ਨਾਲ ਕਾਲੋਲਾਂ
Wednesday, Oct 25, 2017 - 05:18 PM (IST)
ਆਓ ਬੱਚਿਓ! ਰਲ ਖੇਡੀਏ,
ਆਪਾਂ ਸੁੰਦਰ ਤਿਤਲੀਆਂ ਸੰਗ।
ਨਾਲੇ ਆਪਾਂ ਗਿਣ ਕੇ ਦੇਖੀਏ,
ਉਨ੍ਹਾਂ ਦੇ ਵੱਖਰੇ ਵੱਖਰੇ ਰੰਗਾ।
ਪਿਛੇ ਉਨ੍ਹਾਂ ਦੌੜ ਸਕਦੇ ਹੋ,
ਭਾਵੇਂ ਹੋ ਕੇ ਬਹੁਤ ਨਿਸੰਗ।
ਕਸਮ ਹਰ ਬੱਚੇ ਨੇ ਖਾਣੀ,
ਤਿਤਲੀ ਨਹੀਂ ਕੋਈ ਕਰਨੀ ਤੰਗ।
ਮਸਤ ਹੋਵੋ ਵਿੱਚ ਖੇਡ ਦੇ,
ਜਿਵੇਂ ਪ੍ਰਭੂ ਭਗਤੀ ਕੋਈ ਮਲੰਗ।
ਨਾਲ ਖੁਸ਼ੀ ਦੇ ਮਿਲ ਖੇਡਣਾ,
ਖੇਡਣ ਦਾ ਹੁੰਦਾ ਇਹੋ ਢੰਗ।
ਜੇ ਨਾ ਸੋਹਣੀਆਂ ਤਿਤਲੀਆਂ ਹੋਵਣ,
ਬਚਪਨ ਸਾਡਾ ਹੋਊ ਬੇਰੰਗ।
'ਗੋਸਲ' ਨੂੰ ਵੀ ਨਾਲ ਲੈ ਲਿਓ,
ਉਹ ਵੀ ਜਾਵੇ ਰੰਗਿਆ, ਵਿੱਚ ਰੰਗ।
ਬਹਾਦਰ ਸਿੰਘ ਗੋਸਲ
ਮਕਾਨ ਨੰ: 3098, ਸੈਕਟਰ-37ਡੀ,
ਚੰਡੀਗੜ੍ਹ। ਮੋ.ਨੰ: 98764-52223
