ਕਿਤਾਬਾਂ ਨਾਲ ਦੋਸਤੀ ਪਾਓ, ਕਿਉਂਕਿ ਇਨ੍ਹਾਂ ਤੋਂ ਚੰਗਾ ਕੋਈ ਦੋਸਤ ਨਹੀਂ ਹੋ ਸਕਦਾ...

12/01/2020 3:54:21 PM

ਹਰਪ੍ਰੀਤ ਕੌਰ ਸੰਧੂ 
9041073310

ਹਰ ਉਮਰ ਵਿੱਚ ਵਿਅਕਤੀ ਨੂੰ ਇਕ ਦੋਸਤ ਦੀ ਜ਼ਰੂਰਤ ਹੁੰਦੀ ਹੈ। ਵਿਦਿਆਰਥੀ ਜੀਵਨ ਵਿੱਚ ਇਸ ਦੀ ਜ਼ਰੂਰਤ ਸਭ ਤੋਂ ਵੱਧ ਹੁੰਦੀ ਹੈ। ਕਿਤਾਬ ਤੋਂ ਚੰਗਾ ਕੋਈ ਦੋਸਤ ਨਹੀਂ ਹੋ ਸਕਦਾ। ਕਿਤਾਬ ਇੱਕ ਦੋਸਤ, ਇੱਕ ਫਿਲਾਸਫਰ ਅਤੇ ਇਕ ਰਾਹ ਦਸੇਰਾ ਹੁੰਦੀ ਹੈ। ਜੋ ਮਾਰਗ ਦਰਸ਼ਨ ਸਾਡਾ ਕਿਤਾਬਾਂ ਕਰ ਸਕਦੀਆਂ ਹਨ, ਉਸ ਦਾ ਕੋਈ ਮੁਕਾਬਲਾ ਨਹੀਂ। 

ਪੜ੍ਹੋ ਇਹ ਵੀ ਖਬਰ - Health Tips: ਸਰਦੀਆਂ ‘ਚ ਹਰ ਸਮੇਂ ਕੀ ਤੁਹਾਡੇ ਹੱਥ-ਪੈਰ ਰਹਿੰਦੇ ਨੇ ਬਹੁਤ ਜ਼ਿਆਦਾ ਠੰਡੇ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਕਿਤਾਬਾਂ ਪੜ੍ਹਨ ਦੀ ਆਦਤ ਸਾਨੂੰ ਇੱਕ ਸਫ਼ਲ ਮਨੁੱਖ ਬਣਨ ਵਿੱਚ ਮਦਦ ਕਰਦੀ ਹੈ। ਇਹ ਸਾਨੂੰ ਜੀਵਨ ਸੇਧ ਦਿੰਦੀ ਹੈ ਤੇ ਗਿਆਨ ਵੀ। ਹਰੇਕ ਮਨੁੱਖ ਚਾਹੁੰਦਾ ਹੈ ਕਿ ਉਹਨੂੰ ਕੋਈ ਰਾਹ ਦਿਖਾਉਣ ਵਾਲਾ ਹੋਵੇ, ਕਿਉਂਕਿ ਜਿਸ ਰਾਹ ’ਤੇ ਉਹ ਅੱਗੇ ਵਧ ਰਿਹਾ ਹੈ, ਉਹ ਉਸ ਲਈ ਸਹੀ ਹੋਵੇ। ਕਿਤਾਬਾਂ ਸਹੀ ਰੂਪ ਵਿੱਚ ਸਾਡੀਆਂ ਦੋਸਤ ਉਦੋਂ ਹੁੰਦੀਆਂ ਹਨ, ਜਦੋਂ ਅਸੀਂ ਸਹੀ ਕਿਤਾਬਾਂ ਦੀ ਚੋਣ ਕਰੀਏ। ਸਿੱਖਿਆ ਵਿਭਾਗ ਨੇ ਲਾਇਬ੍ਰੇਰੀ ਨੂੰ ਵਿਸ਼ੇਸ਼ ਮਹੱਤਵ ਦਿੱਤਾ ਹੈ। ਲਾਇਬਰੇਰੀ ਵਿਚ ਹਰ ਤਰ੍ਹਾਂ ਦੀਆਂ ਕਿਤਾਬਾਂ ਮੁਹੱਈਆ ਕਰਾਈਆਂ ਗਈਆਂ ਹਨ ਤਾਂ ਕਿ ਸਕੂਲ ਦੇ ਵਿਦਿਆਰਥੀ ਇਨ੍ਹਾਂ ਕਿਤਾਬਾਂ ਦਾ ਪੂਰਾ ਫ਼ਾਇਦਾ ਉਠਾ ਸਕਣ। ਹਰ ਉਮਰ ਵਰਗ ਵਿੱਚ ਵੱਖ-ਵੱਖ ਤਰ੍ਹਾਂ ਦਾ ਸਾਹਿਤ ਰਚਿਆ ਜਾ ਰਿਹਾ ਹੈ।  

ਪੜ੍ਹੋ ਇਹ ਵੀ ਖਬਰ - ਭੁੱਲ ਕੇ ਵੀ ਐਤਵਾਰ ਵਾਲੇ ਦਿਨ ਨਾ ਕਰੋ ਇਹ ਕੰਮ, ਨਹੀਂ ਤਾਂ ਹੋ ਸਕਦੀ ਹੈ ਪੈਸੇ ਦੀ ਕਮੀ

ਛੋਟੇ ਬੱਚੇ ਜੇਕਰ ਚੰਪਕ, ਨੰਦਨ, ਪੰਚਤੰਤਰ ਦੀਆਂ ਕਹਾਣੀਆਂ ਆਦਿ ਕਿਤਾਬਾਂ ਪੜ੍ਹਦੇ ਹਨ, ਤਾਂ ਉਨ੍ਹਾਂ ਦੇ ਵਾਧੇ ਵਿਕਾਸ ਵਿਚ ਬਹੁਤ ਮਦਦ ਹੁੰਦੀ ਹੈ। ਕਿਸੇ ਵੀ ਭਾਸ਼ਾ ਨੂੰ ਸਿੱਖਣ ਤੇ ਉਸ ਨੂੰ ਲਿਖਣ ਵਿੱਚ ਕਿਤਾਬਾਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ, ਜਿਸ ਕਿਸੇ ਵੀ ਲਿਖਾਰੀ ਦੇ ਬਚਪਨ ਬਾਰੇ ਜਾਣੀਏ ਤਾਂ ਉਹ ਜ਼ਰੂਰ ਕਿਤਾਬਾਂ ਪੜ੍ਹਨ ਦੀ ਆਦਤ ਰੱਖਦਾ ਹੈ। ਬਚਪਨ ਵਿਚ ਜਿਨ੍ਹਾਂ ਸ਼ਬਦ ਭੰਡਾਰ ਵਧਾਇਆ ਜਾ ਸਕੇ ਵਧਾਉਣਾ ਚਾਹੀਦਾ ਹੈ। ਸ਼ਬਦ ਭੰਡਾਰ ਵਧਾਉਣ ਵਿੱਚ ਕਿਤਾਬਾਂ ਬਹੁਤ ਮਦਦ ਕਰਦੀਆਂ ਹਨ। ਬੱਚੇ ਕਾਰਟੂਨ ਦੇਖਣ ਤੋਂ ਅਤੇ ਕਾਰਟੂਨ ਦੇ ਰਸਾਲੇ ਪੜ੍ਹਨ ਤੋਂ ਹੀ ਆਪਣਾ ਸ਼ਬਦ ਭੰਡਾਰ ਵਧਾਉਣ ਦੀ ਸ਼ੁਰੂਆਤ ਕਰਦੇ ਹਨ। ਫਿਰ ਜਿਵੇਂ ਜਿਵੇਂ ਉਮਰ ਵਧਦੀ ਹੈ, ਉਸ ਤਰੀਕੇ ਦਾ ਸਾਹਿਤ ਲਾਇਬਰੇਰੀਆਂ ਵਿੱਚ ਉਪਲੱਬਧ ਹੈ।

ਪੜ੍ਹੋ ਇਹ ਵੀ ਖ਼ਬਰ - ਚੜ੍ਹਦੀ ਸਵੇਰ ਵਿਆਹ ’ਚ ਖੁਸ਼ੀ ਦੇ ਵਾਜੇ ਵਜਾਉਣ ਜਾ ਰਹਿਆਂ ਦੇ ਆਪਣੇ ਹੀ ਘਰ ਵਿਛੇ ਸੱਥਰ (ਤਸਵੀਰਾਂ)

ਵਿਦਿਆਰਥੀ ਨੂੰ ਉਸ ਦੀ ਉਮਰ ਦੇ ਹਿਸਾਬ ਨਾਲ ਕਿਤਾਬਾਂ ਨਾਲ ਜੋੜਨਾ ਅਧਿਆਪਕ ਦਾ ਕਰਤੱਵ ਹੈ। ਜੋ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੋੜ ਦਿੰਦਾ ਹੈ, ਉਹ ਉਨ੍ਹਾਂ ਦੀ ਨੀਂਹ ਮਜ਼ਬੂਤ ਕਰਦਾ ਹੈ। ਕਿਤਾਬਾਂ ਚਰਿੱਤਰ ਨਿਰਮਾਣ ਵਿੱਚ ਬਹੁਤ ਮਦਦ ਕਰਦੀਆਂ ਹਨ। ਸਫ਼ਲ ਵਿਅਕਤੀਆਂ ਦੀ ਜੀਵਨੀ ਪੜ੍ਹ ਕੇ ਅਸੀਂ ਬਹੁਤ ਕੁਝ ਸਿੱਖ ਜਾਂਦੇ ਹਾਂ। ਉਨ੍ਹਾਂ ਨੇ ਕਿਸ ਕਿਸਮ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਤੇ ਕਿਵੇਂ ਉਨ੍ਹਾਂ ਵਿੱਚੋਂ ਨਿਕਲੇ ਇਹ ਸਮਝ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਹੋਰ ਸਫਲ ਬਣਾ ਸਕਦੇ ਹਾਂ, ਜਿਸ ਦੀਆਂ ਦੋਸਤ ਕਿਤਾਬਾਂ ਹੋਣ ਉਸ ਨੂੰ ਕਿਸੇ ਹੋਰ ਦੋਸਤੀ ਜ਼ਰੂਰਤ ਨਹੀਂ ਪੈਂਦੀ। ਮੇਰਾ ਕਹਿਣਾ ਇਹ ਨਹੀਂ ਕਿ ਕਿਤਾਬਾਂ ਇਕ ਦੋਸਤ ਦੀ ਜਗ੍ਹਾ ਲੈ ਲੈਂਦੀਆਂ ਹਨ ਪਰ ਕਿਤਾਬਾਂ ਅਜਿਹਾ ਦੋਸਤ ਬਣਦੀਆਂ ਹਨ, ਜੋ ਹਰ ਸਮੇਂ ਸਾਡਾ ਸਾਥ ਦਿੰਦਾ ਹੈ। ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਿਤਾਬਾਂ ਵਿੱਚ ਹੀ ਹੈ। ਇਤਿਹਾਸਕ ਕਿਤਾਬਾਂ ਸਾਨੂੰ ਇਤਿਹਾਸ ਤੋਂ ਜਾਣੂ ਕਰਵਾਉਂਦੀਆਂ ਹਨ। ਉਸ ਸਮੇਂ ਦੇ ਰਹਿਣ ਸਹਿਣ ਤੋਂ ਉਸ ਸਮੇਂ ਦੀ ਜੀਵਨ ਸ਼ੈਲੀ ਤੋਂ ਜਾਣੂ ਕਰਾਇਆ।  

ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸਤਰ ਅਨੁਸਾਰ : ਲੂਣ ਦੀ ਵਰਤੋਂ ਨਾਲ ਜਾਣੋਂ ਕਿਉ ਜਲਦੀ ਅਮੀਰ ਹੋ ਜਾਂਦੇ ਹਨ ਲੋਕ!

ਇਸੇ ਤਰ੍ਹਾਂ ਸਫ਼ਰ ਸਬੰਧੀ ਕਿਤਾਬਾਂ ਸਾਨੂੰ ਆਲੇ ਦੁਆਲੇ ਅਤੇ ਅਲੱਗ ਅਲੱਗ ਜਗ੍ਹਾ ਦੇ ਮਾਹੌਲ ਤੋਂ ਜਾਣੂ ਕਰਵਾਉਂਦੀਆਂ ਹਨ। ਕਵਿਤਾਵਾਂ ਸਾਡੀ ਕਲਪਨਾ ਸ਼ਕਤੀ ਨੂੰ ਵਧਾਉਂਦੀਆਂ ਹਨ। ਲੇਖ ਸਾਨੂੰ ਡੂੰਘਾ ਅਤੇ ਗਹਿਰਾ ਗਿਆਨ ਦਿੰਦੇ ਹਨ। ਕਿਸੇ ਵੀ ਕਿਤਾਬ ਵਿਚਲਾ ਕੋਈ ਵੀ ਪਾਤਰ ਕਿਤੇ ਨਾ ਕਿਤੇ ਸਾਨੂੰ ਕੁਛ ਨਾ ਕੁਛ ਅਜਿਹਾ ਦੱਸ ਜਾਂਦਾ ਹੈ, ਜੋ ਸਾਡੇ ਜੀਵਨ ਵਿੱਚ ਸਾਡੀ ਮਦਦ ਕਰਦਾ ਹੈ। ਜਦੋਂ ਅਸੀਂ ਕਿਸੇ ਮੁਸੀਬਤ ਦਾ ਜ਼ਿੰਦਗੀ ਵਿੱਚ ਸਾਹਮਣਾ ਕਰਦੇ ਹਾਂ ਤਾਂ ਕਿਤਾਬ ਵਿਚਲੇ ਸ਼ਬਦ ਕਿਤਾਬ ਵਿਚਲੀ ਵਾਕ ਜਾ ਪਾਤਰ ਸਾਡੇ ਸਾਹਮਣੇ ਆ ਜਾਂਦੇ ਹਨ ਤੇ ਅਸੀਂ ਹਰ ਮੁਸ਼ਕਿਲ ਨੂੰ ਸਰ ਕਰ ਲੈਂਦੇ ਹਾਂ।

ਪੜ੍ਹੋ ਇਹ ਵੀ ਖ਼ਬਰ - Health Tips: ਸਰਦੀਆਂ ‘ਚ ‘ਭਾਰ ਘਟਾਉਣ’ ਦੇ ਚਾਹਵਾਨ ਲੋਕ ਖ਼ੁਰਾਕ ’ਚ ਕਦੇ ਨਾ ਸ਼ਾਮਲ ਕਰਨ ਇਹ ਚੀਜ਼ਾਂ

ਕਿਤਾਬਾਂ ਪੜ੍ਹਨ ਦੀ ਆਦਤ ਸਾਡੇ ਆਮ ਗਿਆਨ ਵਿੱਚ ਵਾਧਾ ਕਰਦੀ ਹੈ। ਵਿਦਿਆਰਥੀ ਜੀਵਨ ਤੋਂ ਬਾਅਦ ਜ਼ਿੰਦਗੀ ਦਾ ਸਾਹਮਣਾ ਕਰਨਾ ਹੁੰਦਾ ਹੈ, ਆਪਣੇ ਲਈ ਕਿਸੇ ਕੰਮ ਦੀ ਤਲਾਸ਼ ਵਿੱਚ ਹੁੰਦੇ ਹਾਂ, ਉਸ ਸਮੇਂ ਇਹ ਆਮ ਗਿਆਨ ਸਾਡੇ ਲਈ ਬਹੁਤ ਲਾਭਦਾਇਕ ਸਿੱਧ ਹੁੰਦਾ ਹੈ। ਕਿਤਾਬਾ ਨਾ ਕੇਵਲ ਸਾਡਾ ਮਨੋਰੰਜਨ ਕਰਦੀਆਂ ਹਨ ਪਰ ਸਾਨੂੰ ਸਿੱਖਿਆ ਵੀ ਦਿੰਦੀਆਂ ਹਨ। ਇਹ ਇਕ ਸੱਚੇ ਮਿੱਤਰ ਦਾ ਰੋਲ ਨਿਭਾਉਂਦੀਆਂ ਹਨ। ਹਰ ਮਾਤਾ ਪਿਤਾ ਤੇ ਅਧਿਆਪਕ ਦਾ ਫ਼ਰਜ਼ ਹੈ ਕਿ ਉਹ ਆਪਣੇ ਬੱਚੇ ਨੂੰ ਪੜ੍ਹਨ ਦੀ ਚੇਟਕ ਲਾਉਣ ਕਿਤਾਬਾਂ ਉਸ ਬੁੱਤ ਘਾੜੇ ਦਾ ਰੋਲ ਅਦਾ ਕਰਦੀਆਂ ਹਨ, ਜੋ ਇੱਕ ਪੱਥਰ ਵਿੱਚੋਂ ਤਰਾਸ਼ ਕੇ ਇੱਕ ਬਹੁਤ ਸੁੰਦਰ ਮੂਰਤੀ ਬਣਾ ਦਿੰਦਾ ਹੈ। ਆਓ ਕਿਤਾਬਾਂ ਨਾਲ ਦੋਸਤੀ ਪਾਈਏ ਅਤੇ ਆਪਣੇ ਜੀਵਨ ਨੂੰ ਸਫ਼ਲ ਬਣਾਈਏ।

ਪੜ੍ਹੋ ਇਹ ਵੀ ਖ਼ਬਰ - Health Tips: ਤੇਜ਼ੀ ਨਾਲ ਭਾਰ ਘਟਾਉਣ ਦੇ ਚਾਹਵਾਨ ਲੋਕ ਰੋਜ਼ਾਨਾ ਕਰਨ ਇਨ੍ਹਾਂ ਚੀਜ਼ਾਂ ਦੀ ਵਰਤੋਂ, ਹੋਵੇਗਾ ਫ਼ਾਇਦਾ


rajwinder kaur

Content Editor

Related News