ਧੀ ਜੰਮਣ ''ਤੇ ਰੋਂਦਾ ਜਗ ਹੈ...

03/06/2020 10:53:45 AM

ਧੀ ਜੰਮਣ 'ਤੇ ਰੋਂਦਾ ਜਗ ਹੈ,
ਮੁੰਡੇ ਤੇ ਕਿਉਂ ਢੋਲ ਵਜਾਇਆ।
ਧੀਆਂ ਦਾ ਕੀ ਦੋਸ਼ ਹੈ ਮਾਏ,
ਅਣ-ਜੰਮੀ ਇਸ ਨੂੰ ਕਹਿਲਾਇਆ।
ਵੇਖਣ ਦੇ ਮੈਨੂੰ ਜਗਤ ਤਮਾਸ਼ਾ,
ਜੋੜਾਂ ਹੱਥ ਮੈਂ ਤੇਰੇ ਅੱਗੇ।
ਨਾਂ ਮਾਰ ਮੈਨੂੰ ਕੁੱਖ ਆਪਣੀ ਵਿੱਚ,
ਅਣ-ਜੰਮੀ ਕਹਿਲਾਵਾਂ।
ਪਾਪਾ ਮੈਂ ਤੇਰੀ ਲਾਡਲੀ,
ਲੈਣਾ ਸੀ ਤੈਥੋਂ ਲਾਡ-ਪਿਆਰ।
ਪਿਆਰ ਤੇਰੇ ਲਈ ਤਰਸ ਗਈ ,
ਪਰ ਤੂੰ ਦਿੱਤਾ ਠੁਕਰਾ।
ਧੀ ਦੇ ਬਿਨ੍ਹਾਂ ਘਰ ਤੇਰਾ ਸੁੰਨਾ-ਸੁੰਨਾ ਲਗੇਗਾ,
ਜੇਕਰ ਧੀ ਨਾਂ ਹੋਈ ਤਾਂ ਮੁੰਡਾ-ਮੁੰਡੇ ਨਾਲ ਵਿਆਹੇਗਾਂ।
ਜੇਕਰ ਧੀ ਨਾਂ ਹੋਈ ਤਾਂ ਇਹ ਰੀਤਾਂ ਕਿਵੇਂ ਨਿਭਾਏਗਾ
ਕੀ ਪੋਤਿਆਂ-ਦੋਤਿਆਂ ਲਈ ਅੱਖਾਂ ਤਰਸਾਏਂਗਾ।

ਸਵਯਮ ਆਹੂਜਾ
ਬਟਾਲਾ


Aarti dhillon

Content Editor

Related News