Punjab: ਵਿਦਿਆਰਥੀ ਤੇ ਮਾਪੇ ਦੇਣ ਧਿਆਨ, ਨਵੇਂ ਸੈਸ਼ਨ ਤੋਂ ਨਵੀਂ ''ਠੱਗੀ'' ਦੀ ਤਿਆਰੀ

Thursday, Mar 27, 2025 - 09:47 AM (IST)

Punjab: ਵਿਦਿਆਰਥੀ ਤੇ ਮਾਪੇ ਦੇਣ ਧਿਆਨ, ਨਵੇਂ ਸੈਸ਼ਨ ਤੋਂ ਨਵੀਂ ''ਠੱਗੀ'' ਦੀ ਤਿਆਰੀ

ਜਲੰਧਰ (ਵਰੁਣ)– ਐੱਨ. ਸੀ. ਈ. ਆਰ. ਟੀ. ਦੀਆਂ ਡੁਪਲੀਕੇਟ ਕਿਤਾਬਾਂ ਦੀ ਖੇਪ ਦੁਬਾਰਾ ਮਾਰਕੀਟ ਵਿਚ ਉਤਾਰ ਦਿੱਤੀ ਗਈ ਹੈ। ਹੈਰਾਨੀ ਦੀ ਗੱਲ ਹੈ ਕਿ ਸਤੰਬਰ 2024 ਵਿਚ ਜਲੰਧਰ ਤੋਂ ਹੀ ਉਕਤ ਕੰਪਨੀ ਦੀਆਂ ਨਕਲੀ ਕਿਤਾਬਾਂ ਫੜੀਆਂ ਗਈਆਂ ਸਨ, ਜਿਸ ਨੂੰ ਜਲੰਧਰ ਦੇ ਪ੍ਰਿੰਟਰ ਨੇ ਹੀ ਆਪਣੀ ਫੈਕਟਰੀ ਵਿਚ ਛਾਪਿਆ ਸੀ ਅਤੇ ਇਸ ਵਾਰ ਵੀ ਉਸੇ ਪ੍ਰਿੰਟਰ ਨੇ ਇਸ ਮਾਲ ਨੂੰ ਦੁਬਾਰਾ ਛਾਪ ਦਿੱਤਾ। ਜਲੰਧਰ ਦੀ ਮਸ਼ਹੂਰ ਕਿਤਾਬਾਂ ਦੀ ਮਾਰਕੀਟ ਵਿਚ ਸ਼ਰੇਆਮ ਐੱਨ. ਸੀ. ਈ. ਆਰ. ਟੀ. ਦੀਆਂ ਡੁਪਲੀਕੇਟ ਕਿਤਾਬਾਂ ਵੇਚੀਆਂ ਜਾ ਰਹੀਆਂ ਹਨ। ਲੱਖਾਂ ਰੁਪਏ ਦੀਆਂ ਨਕਲੀ ਕਿਤਾਬਾਂ ਸਟਾਕ ਵੀ ਕੀਤੀਆਂ ਜਾ ਚੁੱਕੀਆਂ ਹਨ। ਕਈ ਦੁਕਾਨਦਾਰਾਂ ਨੇ ਤਾਂ ਆਪਣੀਆਂ ਦੁਕਾਨਾਂ ਵਿਚ ਡੁਪਲੀਕੇਟ ਕਿਤਾਬਾਂ ਰੱਖੀਆਂ ਹਨ ਤੇ ਕਈਆਂ ਨੇ ਗੋਦਾਮ ਜਾਂ ਫਿਰ ਲੁਕੋ ਕੇ ਇਹ ਕਿਤਾਬਾਂ ਡੰਪ ਕੀਤੀਆਂ ਹੋਈਆਂ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਦੀ ਹੋਈ ਬੱਲੇ-ਬੱਲੇ! ਇਨ੍ਹਾਂ ਦੇ ਖ਼ਾਤਿਆਂ 'ਚ ਆਉਣਗੇ ਲੱਖਾਂ ਰੁਪਏ

ਇਸ ਤੋਂ ਪਹਿਲਾਂ ਡੀ. ਏ. ਵੀ. ਕਾਲਜ ਕੋਲ ਇਕ ਦੁਕਾਨ ਵਿਚੋਂ ਐੱਨ. ਸੀ. ਈ. ਆਰ. ਟੀ. ਦੀਆਂ 8ਵੀਂ ਅਤੇ 9ਵੀਂ ਜਮਾਤ ਦੀਆਂ ਕਿਤਾਬਾਂ ਫੜੀਆਂ ਗਈਆਂ ਸਨ। ਜਿਵੇਂ ਹੀ ਕੰਪਨੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਕੰਪਨੀ ਨੇ ਪੁਲਸ ਦੀ ਮਦਦ ਨਾਲ ਉਥੇ ਰੇਡ ਕਰਵਾ ਕੇ ਨਕਲੀ ਕਿਤਾਬਾਂ ਬਰਾਮਦ ਕੀਤੀਆਂ ਸਨ ਪਰ ਕਿਸੇ ਕਾਰਨਾਂ ਕਾਰਨ ਉਦੋਂ ਵੀ ਪੁਲਸ ਪ੍ਰਿੰਟਰ ਤਕ ਨਹੀਂ ਪਹੁੰਚ ਸਕੀ ਸੀ, ਜਿਸ ਕਾਰਨ ਪ੍ਰਿੰਟਰ ਦੇ ਹੌਸਲੇ ਵਧ ਗਏ ਅਤੇ ਉਸ ਨੇ ਇਸ ਵਾਰ ਵੀ ਆਪਣੀ ਫੈਕਟਰੀ ਵਿਚ ਐੱਨ. ਸੀ. ਈ. ਆਰ. ਟੀ. ਦੀਆਂ ਡੁਪਲੀਕੇਟ ਕਿਤਾਬਾਂ ਛਾਪ ਕੇ ਮਾਰਕੀਟ ਵਿਚ ਉਤਾਰ ਦਿੱਤੀਆਂ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਵੱਲੋਂ ਕਰਜ਼ ਮੁਆਫ਼ੀ ਦਾ ਐਲਾਨ, ਹਜ਼ਾਰਾਂ ਪਰਿਵਾਰਾਂ ਦੀ ਬਦਲੇਗੀ ਜ਼ਿੰਦਗੀ

ਉੱਧਰ ਇਸ ਸਬੰਧੀ ਐੱਨ. ਸੀ. ਈ. ਆਰ. ਟੀ. ਦੇ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਚੈਕਿੰਗ ਕਰਵਾਉਣਗੇ। ਜੇਕਰ ਕਿਸੇ ਕੋਲ ਉਨ੍ਹਾਂ ਦੀ ਕੰਪਨੀ ਦੀਆਂ ਡੁਪਲੀਕੇਟ ਕਿਤਾਬਾਂ ਬਰਾਮਦ ਹੋਈਆਂ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News