ਚਿੱਟੇ ਦੇ ਇੰਜੈਕਸ਼ਨ ਨਾਲ ਆਟੋ ਚਾਲਕ ਦੀ ਹਾਲਤ ਵਿਗੜੀ
Thursday, Apr 03, 2025 - 05:13 PM (IST)

ਬਠਿੰਡਾ (ਸੁਖਵਿੰਦਰ) : ਜੀ. ਟੀ. ਰੋਡ 'ਤੇ ਤਿੰਨ ਸਿਨੇਮਾਘਰਾਂ ਨਜ਼ਦੀਕ ਚਿੱਟੇ ਦਾ ਟੀਕਾ ਲਗਾਉਣ ਕਾਰਨ ਆਟੋ ਚਾਲਕ ਦੀ ਹਾਲਤ ਵਿਗੜ ਗਈ ਅਤੇ ਉਹ ਬੇਹੋਸ਼ ਹੋ ਗਿਆ। ਨਸ਼ੇ ਦਾ ਅਸਰ ਇੰਨਾ ਤੇਜ਼ੀ ਨਾਲ ਹੋਇਆ ਕਿ ਉਸ ਨੂੰ ਆਪਣੇ ਪੱਟ ਤੋਂ ਟੀਕਾ ਕੱਢਣ ਦਾ ਮੌਕਾ ਵੀ ਨਹੀਂ ਮਿਲਿਆ ਅਤੇ ਇਸ ਤੋਂ ਪਹਿਲਾਂ ਹੀ ਉਹ ਬੇਹੋਸ਼ ਹੋ ਗਿਆ।
ਸੂਚਨਾ ਮਿਲਣ ’ਤੇ ਨੌਜਵਾਨ ਵੈੱਲਫੇਅਰ ਸੁਸਾਇਟੀ ਅਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਨੌਜਵਾਨ ਨੂੰ ਸੰਭਾਲਿਆ। ਕੁੱਝ ਸਮੇਂ ਬਾਅਦ ਉਸ ਨੂੰ ਹੋਸ਼ ਆ ਗਿਆ। ਉਸ ਨੇ ਆਪਣਾ ਨਾਂ ਬਲਰਾਜ ਸਿੰਘ ਵਾਸੀ ਬਠਿੰਡਾ ਦੱਸਿਆ। ਪੁਲਸ ਅਤੇ ਸੰਸਥਾ ਨੇ ਉਸ ਨੂੰ ਮੁੱਢਲੀ ਡਾਕਟਰੀ ਦੇਖਭਾਲ ਮੁਹੱਈਆ ਕਰਵਾਈ। ਇਸ ਸਬੰਧੀ ਪੁਲਸ ਵਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।