ਬਨੂੜ ਖੇਤਰ ਦੇ ਦਰਜਨਾਂ ਪਿੰਡਾਂ ਦੇ ਸੈਂਕੜੇ ਨੌਜਵਾਨ ਵੋਟ ਦੇ ਹੱਕ ਤੋਂ ਰਹੇ ਵਾਂਝੇ, ਜਾਣੋ ਵਜ੍ਹਾ

Tuesday, Oct 15, 2024 - 06:02 PM (IST)

ਬਨੂੜ (ਗੁਰਪਾਲ) - ਬਨੂੜ ਖੇਤਰ ਦੇ ਪੰਜਾਹ ਤੋਂ ਵੱਧ ਪਿੰਡਾਂ ਦੇ ਸੈਂਕੜੇ ਨੌਜਵਾਨ ਵੋਟਰ ਆਪਣੀ ਵੋਟ ਦੇ ਹੱਕ ਤੋਂ ਵਾਂਝੇ ਰਹੇ। ਹੱਥਾਂ ਵਿਚ ਵੋਟਰ ਕਾਰਡ ਲੈ ਕੇ ਵੋਟ ਪਾਉਣ ਆਏ ਇਨ੍ਹਾਂ ਨੌਜਵਾਨਾਂ ਦੇ ਵੋਟਰ ਸੂਚੀ ਵਿਚ ਨਾਮ ਨਾ ਹੋਣ ਕਾਰਨ ਉਹ ਆਪਣੀ ਵੋਟ ਦੀ ਵਰਤੋਂ ਨਹੀਂ ਕਰ ਸਕੇ। ਇਹ ਨੌਜਵਾਨ ਵੋਟਰ ਕੁਝ ਮਹੀਨੇ ਪਹਿਲਾਂ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿਚ ਆਪਣੀ ਵੋਟ ਦੀ ਵਰਤੋਂ ਕਰ ਚੁੱਕੇ ਹਨ। ਇਸ ਦੌਰਾਨ ਪਿੰਡਾਂ ਦਾ ਦੌਰਾ ਕਰਨ ਮੌਕੇ ਹਰ ਪਿੰਡ ਵਿਚ ਅਜਿਹੇ ਵੋਟਰਾਂ ਦੀ ਗਿਣਤੀ ਕਾਫ਼ੀ ਸੀ, ਜਿਨ੍ਹਾਂ ਦੇ ਵੋਟਰ ਸੂਚੀ ’ਚ ਨਾਮ ਦਰਜ ਨਹੀਂ ਸਨ।

ਇਹ ਵੀ ਪੜ੍ਹੋ -  ਵੋਟਿੰਗ ਖ਼ਤਮ ਹੁੰਦੇ ਮੋਗਾ 'ਚ ਭੱਖਿਆ ਮਾਹੌਲ, ਕਿਤੇ ਚਲੇ ਇੱਟਾ-ਰੋੜ੍ਹੇ, ਕਿਤੇ ਚੱਲੀ ਗੋਲੀ

ਪੰਚਾਇਤ ਚੋਣਾਂ ਵਿਚ ਵਰਤੀ ਜਾ ਰਹੀ ਵੋਟਰ ਸੂਚੀ 1-1-2023 ਦੀ ਉਮਰ ਨੂੰ ਆਧਾਰ ਮੰਨ ਕੇ ਤਿਆਰ ਕੀਤੀ ਗਈ ਸੀ। ਇਸ ਅਰਸੇ ਤੋਂ ਬਾਅਦ ਅਕਤੂਬਰ 2024 ਤੱਕ ਅਠਾਰਾਂ ਸਾਲ ਦੇ ਹੋ ਚੁੱਕੇ ਨੌਜਵਾਨਾਂ ਦੀ ਵੋਟ ਇਸ ਸੂਚੀ ਵਿਚ ਦਰਜ ਨਹੀਂ ਕੀਤੀ ਗਈ। ਕਾਂਗਰਸ ਪਾਰਟੀ ਵੱਲੋਂ ਵੋਟਾਂ ਦਾ ਮਾਮਲਾ ਰਾਜ ਦੇ ਚੋਣ ਕਮਿਸ਼ਨਰ ਕੋਲ ਵੀ ਉਠਾਇਆ ਗਿਆ ਸੀ, ਜਿਨ੍ਹਾਂ ਦੀਆਂ ਹਦਾਇਤਾਂ ਉੱਤੇ 2 ਅਕਤੂਬਰ ਤੱਕ ਨਵੀਂ ਵੋਟਾਂ ਵੀ ਬਣਾਈਆਂ ਗਈਆਂ ਪਰ ਪਿੰਡਾਂ ਦੇ ਵਸਨੀਕਾਂ ਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਨਾ ਹੋਣ ਕਾਰਨ 1-1-2023 ਤੋਂ ਬਾਅਦ 22 ਮਹੀਨਿਆਂ ਦੌਰਾਨ ਅਠਾਰਾਂ ਸਾਲਾਂ ਦੇ ਹੋ ਚੁੱਕੇ ਨੌਜਵਾਨਾਂ ਦੀ ਵੋਟ ਸੂਚੀ ਵਿਚ ਸ਼ਾਮਲ ਨਹੀਂ ਹੋ ਸਕੀ। ਪਿੰਡਾਂ ’ਚ ਵੋਟ ਨਾ ਹੋਣ ਕਾਰਨ ਨੌਜਵਾਨਾਂ ਵਿਚ ਭਾਰੀ ਮਾਯੂਸੀ ਸੀ।

ਇਹ ਵੀ ਪੜ੍ਹੋ - ਰਾਜਾਸਾਂਸੀ 'ਚ ਪੰਚਾਇਤੀ ਚੋਣਾਂ ਦੌਰਾਨ ਵੱਡੀ ਘਟਨਾ, ਚੱਲੇ ਇੱਟਾਂ-ਰੋੜੇ

ਪਿੰਡ ਕਰਾਲਾ ਵਿਖੇ ਆਪਣੇ ਵੋਟਰ ਕਾਰਡ ਵਿਖਾਂਦਿਆਂ ਵਭੀਸ਼ਣ, ਰੁਪਿੰਦਰ ਸਿੰਘ, ਜਗਦੀਪ ਸਿੰਘ, ਸੁਖਵੀਰ ਸਿੰਘ, ਹਰਸ਼ਪ੍ਰੀਤ ਸਿੰਘ, ਰਮਨਜੋਤ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਪੰਜਾਹ ਤੋਂ ਵੱਧ ਨੌਜਵਾਨਾਂ ਦੇ ਨਾਮ ਵੋਟਰ ਸੂਚੀ ਵਿਚ ਸ਼ਾਮਲ ਨਹੀਂ ਹਨ। ਉਨ੍ਹਾਂ ਕਿਹਾ ਕਿ ਜਦੋਂ ਉਹ ਲੋਕ ਸਭਾ ਚੋਣਾਂ ’ਚ ਆਪਣੀ ਵੋਟ ਦੀ ਵਰਤੋਂ ਕਰ ਚੁੱਕੇ ਹਨ ਤਾਂ ਉਨ੍ਹਾਂ ਨੂੰ ਹੁਣ ਆਪਣੇ ਪਿੰਡ ਦੀ ਪਾਰਲੀਮੈਂਟ ਦੀ ਵੋਟ ਪਾਉਣ ਦਾ ਅਧਿਕਾਰ ਨਾ ਮਿਲਣਾ ਬਹੁਤ ਮੰਦਭਾਗਾ ਹੈ। ਹਰੇਕ ਪਿੰਡ ਦੇ ਨਵੇਂ ਵੋਟਰਾਂ ਨੇ ਵੋਟਰ ਸੂਚੀ ਵਿਚ ਨਾਮ ਦਰਜ ਨਾ ਹੋਣ ਤੇ ਮਾਯੂਸੀ ਪ੍ਰਗਟਾਈ।

ਇਹ ਵੀ ਪੜ੍ਹੋ - ਚੱਲਦੀ ਟਰੇਨ 'ਚ ਬਜ਼ੁਰਗ ਨੇ ਕੀਤਾ ਖ਼ਤਰਨਾਕ ਸਟੰਟ, ਵਾਇਰਲ ਵੀਡੀਓ ਦੇਖ ਲੋਕਾਂ ਦੇ ਉੱਡੇ ਹੋਸ਼

ਪਿੰਡ ਕਨੌਡ ਵਿਖੇ 6 ਪੰਚਾਂ ਦੀ ਸਹਿਮਤੀ ਹੋ ਗਈ ਸੀ। ਸਰਪੰਚ ਅਤੇ ਇਕ ਪੰਚ ਦੀ ਚੋਣ ਹੋਣੀ ਸੀ। ਚੋਣ ਅਮਲੇ ਨੂੰ ਸਿਰਫ਼ ਸਰਪੰਚੀ ਦੇ ਬੈਲਟ ਪੇਪਰ ਹੀ ਮਿਲੇ ਅਤੇ ਪੰਚੀ ਦੇ ਬੈਲਟ ਪੇਪਰ ਨਹੀਂ ਆਏ। ਵਾਰਡ ਨੰਬਰ ਤਿੰਨ ਤੋਂ ਪੰਚੀ ਦੀ ਚੋਣ ਲੜ ਰਹੇ ਕਰਨੈਲ ਸਿੰਘ ਨੇ ਦੱਸਿਆ ਕਿ ਉਸ ਨੂੰ ਜੀਪ ਚੋਣ ਨਿਸ਼ਾਨ ਵੀ ਅਲਾਟ ਹੋਇਆ ਸੀ ਪਰ ਅੱਜ ਬੈਲਟ ਪੇਪਰ ਨਹੀਂ ਆਏ, ਜਿਸ ਕਾਰਨ ਵੋਟਾਂ ਨਹੀਂ ਪੈ ਸਕੀਆਂ। ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਰਫ਼ ਸਰਪੰਚੀ ਦੀ ਸਮੱਗਰੀ ਹੀ ਮਿਲੀ ਹੈ ਤੇ ਕਿਸੇ ਪੰਚ ਦੀ ਚੋਣ ਲਈ ਕੋਈ ਸਮੱਗਰੀ ਹਾਸਲ ਨਹੀਂ ਹੋਈ।

ਇਹ ਵੀ ਪੜ੍ਹੋ - '150000 ਰੁਪਏ ਦੇ ਫਿਰ ਕਰਾਂਗਾ ਪਿਓ ਦਾ ਅੰਤਿਮ ਸੰਸਕਾਰ', ਇਕੌਲਤੇ ਪੁੱਤ ਨੇ ਮਾਂ ਅੱਗੇ ਰੱਖੀ ਮੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News