ਨੌਜਵਾਨ ਹੀ ਰਾਸ਼ਟਰ ਨਿਰਮਾਣ ''ਚ ਅਹਿਮ ਭੂਮਿਕਾ ਨਿਭਾ ਸਕਦੇ ਹਨ : ਅਤੁਲ ਲਿਮਯੇ

Wednesday, Mar 25, 2026 - 08:39 PM (IST)

ਨੌਜਵਾਨ ਹੀ ਰਾਸ਼ਟਰ ਨਿਰਮਾਣ ''ਚ ਅਹਿਮ ਭੂਮਿਕਾ ਨਿਭਾ ਸਕਦੇ ਹਨ : ਅਤੁਲ ਲਿਮਯੇ

ਮੋਹਾਲੀ : ਰਾਸ਼ਟਰੀ ਸਵੈ-ਵਕ ਸੰਘ (RSS) ਚੰਡੀਗੜ੍ਹ ਵਿਭਾਗ ਵੱਲੋਂ ਮੋਹਾਲੀ ਦੇ ਸੈਕਟਰ 79 ਸਥਿਤ ਪਾਰਕ ਨੰਬਰ-7 'ਚ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਇੱਕ ਵਿਸ਼ਾਲ ਯੁਵਾ ਸੰਮੇਲਨ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਲਗਭਗ ਤਿੰਨ ਹਜ਼ਾਰ ਨੌਜਵਾਨਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।

ਪ੍ਰੋਗਰਾਮ ਦੇ ਮੁੱਖ ਬੁਲਾਰੇ, ਆਰ.ਐੱਸ.ਐੱਸ. ਦੇ ਅਖਿਲ ਭਾਰਤੀ ਸਹਿ ਸਰਕਾਰਯਵਾਹ ਅਤੁਲ ਲਿਮਯੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਹੀ ਰਾਸ਼ਟਰ ਨਿਰਮਾਣ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਰਤ 'ਚ ਵਿਸ਼ਵ ਦੀ ਸਭ ਤੋਂ ਵੱਡੀ ਨੌਜਵਾਨ ਆਬਾਦੀ ਹੈ ਅਤੇ ਭਾਰਤ ਤੇਜ਼ੀ ਨਾਲ ਵਿਸ਼ਵ ਪੱਧਰੀ ਗਤੀਵਿਧੀਆਂ ਦਾ ਕੇਂਦਰ ਬਣ ਰਿਹਾ ਹੈ। ਲਿਮਯੇ ਨੇ ਨੌਜਵਾਨਾਂ ਨੂੰ ਸੰਵਿਧਾਨ ਪੜ੍ਹਨ ਦੀ ਅਪੀਲ ਕੀਤੀ ਤੇ ਕਿਹਾ ਕਿ ਇਹ ਸਾਡੇ ਪੁਰਖਿਆਂ ਅਤੇ ਪ੍ਰਾਚੀਨ ਸੰਸਕ੍ਰਿਤੀ ਦੀ ਚੇਤਨਾ ਨੂੰ ਜਿਉਂਦਾ ਰੱਖਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਵੇਂ ਸਾਡੀ ਭਾਸ਼ਾ, ਪਹਿਰਾਵਾ ਅਤੇ ਖਾਣ-ਪੀਣ ਵੱਖ-ਵੱਖ ਹੋਵੇ, ਪਰ ਸੱਭਿਆਚਾਰਕ ਅਤੇ ਪਰੰਪਰਾਗਤ ਤੌਰ 'ਤੇ ਅਸੀਂ ਸਾਰੇ ਸਨਾਤਨੀ ਹਿੰਦੂ ਹਾਂ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਸਮਾਜ ਅਤੇ ਵਿਵਸਥਾ ਦੇ ਨਿਰਮਾਣ ਤੋਂ ਪਹਿਲਾਂ ਵਿਅਕਤੀ ਦਾ ਨਿਰਮਾਣ ਹੋਣਾ ਜ਼ਰੂਰੀ ਹੈ।

PunjabKesari

ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਾਬਕਾ ਕ੍ਰਿਕਟਰ ਸਰਦਾਰ ਰੀਤਿੰਦਰ ਸਿੰਘ ਸੋਢੀ ਨੇ ਕਿਹਾ ਕਿ ਅੱਜ ਦਾ ਨੌਜਵਾਨ ਤਬਦੀਲੀ ਦਾ ਵਾਹਕ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਆਪਣੇ ਹੁਨਰ ਨੂੰ ਨਿਖਾਰਨ, ਨਵੀਨਤਾ (Innovation) ਨੂੰ ਅਪਣਾਉਣ ਅਤੇ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਮੁਤਾਬਕ ਸਕਾਰਾਤਮਕ ਸੋਚ ਅਤੇ ਸਖ਼ਤ ਮਿਹਨਤ ਨਾਲ ਨੌਜਵਾਨ ਦੇਸ਼ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾ ਸਕਦੇ ਹਨ।

ਇਹ ਪ੍ਰੋਗਰਾਮ ਆਰ.ਐੱਸ.ਐੱਸ. ਦੀ ਸਥਾਪਨਾ ਦੇ 100 ਸਾਲ ਪੂਰੇ ਹੋਣ ਦੇ ਸਬੰਧ ਵਿੱਚ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਦਾ ਹਿੱਸਾ ਸੀ। ਮੰਚ 'ਤੇ ਪ੍ਰਾਂਤ ਸੰਘਚਾਲਕ ਸਰਦਾਰ ਇਕਬਾਲ ਸਿੰਘ ਅਤੇ ਵਿਭਾਗ ਸੰਘਚਾਲਕ ਤ੍ਰਿਲੋਕੀ ਨਾਥ ਗੋਇਲ ਵੀ ਮੌਜੂਦ ਸਨ। ਪ੍ਰੋਗਰਾਮ ਦੀ ਸ਼ੁਰੂਆਤ 'ਵੰਦੇ ਮਾਤਰਮ' ਨਾਲ ਹੋਈ ਅਤੇ ਸਮਾਪਤੀ ਰਾਸ਼ਟਰੀ ਗਾਨ ਨਾਲ ਕੀਤੀ ਗਈ। ਅੰਤ 'ਚ ਤ੍ਰਿਲੋਕੀ ਨਾਥ ਗੋਇਲ ਨੇ ਸਾਰਿਆਂ ਦਾ ਧੰਨਵਾਦ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News