26 ਸਾਲ ਨੌਜਵਾਨ ਨੇ ਪੱਖੇ ਨਾਲ ਲਿਆ ਫਾਹਾ, ਮੌਤ
Monday, Apr 15, 2019 - 05:32 PM (IST)
ਨਾਭਾ (ਜੈਨ) - ਥਾਣਾ ਸਦਰ ਦੇ ਪਿੰਡ ਤੂੰਗਾ ਦੇ 26 ਸਾਲਾ ਨੌਜਵਾਨ ਜਸਕਰਨ ਸਿੰਘ ਉਰਫ ਜਸਨੀ ਪੁੱਤਰ ਬਲਬੀਰ ਸਿੰਘ ਵਲੋਂ ਅੱਜ ਸਵੇਰੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਗੁਆਂਢੀ ਨੌਜਵਾਨ ਵਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 5 ਵਜੇ ਦੇ ਕਰੀਬ ਜਸਕਰਨ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ ਅਤੇ ਉਸੇ ਕਮਰੇ 'ਚ ਉਸ ਦਾ 5-6 ਸਾਲ ਦਾ ਬੇਟਾ ਸੌ ਰਿਹਾ ਸੀ। ਗਲਵੱਟੀ ਚੌਕੀ ਦੇ ਇੰਚਾਰਜ ਅਮਰੀਕ ਸਿੰਘ ਨੇ ਬਿਆਨ ਦਰਜ ਕਰਨ ਤੋਂ ਬਾਅਦ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਪੋਸਟਮਾਰਟਮ ਲਈ ਭੇਜ ਦਿੱਤਾ।
