ਆਪਣੇ ਵਿਆਹ ਲਈ ਡੋਲੀ ਵਾਲੀ ਕਾਰ ਬੁੱਕ ਕਰਨ ਗਏ ਨੌਜਵਾਨ ਨਾਲ ਵਰਤ ਗਿਆ ਭਾਣਾ, ਘਰ ''ਚ ਪੈ ਗਏ ਵੈਣ

12/05/2023 7:32:42 PM

ਫ਼ਰੀਦਕੋਟ (ਰਾਜਨ)- ਫਰੀਦਕੋਟ ਤੋਂ ਇਕ ਬਹੁਤ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਆਪਣੇ ਹੀ ਵਿਆਹ ਲਈ ਡੋਲੀ ਵਾਲੀ ਕਾਰ ਬੁੱਕ ਕਰਨ ਗਏ ਨੌਜਵਾਨ ਨਾਲ ਭਾਣਾ ਵਰਤ ਗਿਆ ਹੈ। 

ਬਲਦੇਵ ਸਿੰਘ ਵਾਸੀ ਪਿੰਡ ਪੱਕਾ ਨੇ ਪੁਲਸ ਨੂੰ ਬਿਆਨ ਕੀਤਾ ਕਿ ਉਸਦੇ ਪੁੱਤਰ ਗੁਰਦੀਪ ਸਿੰਘ ਉਰਫ਼ ਕੌਫ਼ੀ ਦਾ ਅਗਲੇ ਮਹੀਨੇ ਵਿਆਹ ਤੈਅ ਹੋਇਆ ਸੀ ਅਤੇ ਜਦ ਉਹ ਆਪਣੇ ਮੁੰਡੇ ਗੁਰਦੀਪ ਸਿੰਘ ਕੌਫ਼ੀ ਅਤੇ ਦੋਸਤ ਨਰਿੰਦਰ ਸਿੰਘ ਸਮੇਤ ਡੋਲੀ ਲਈ ਕਾਰ ਬੁੱਕ ਕਰਨ ਲਈ ਜਾ ਰਹੇ ਸਨ ਤਾਂ ਨੈਸ਼ਨਲ ਹਾਈਵੇ, ਕਰਾਊਨ ਪੈਲਸ ਨੇੜੇ ਉਸਦਾ ਮੁੰਡਾ ਗੁਰਦੀਪ ਸਿੰਘ ਸੜਕ ਦੇ ਦੂਸਰੇ ਪਾਸੇ ਬਾਥਰੂਮ ਕਰਨ ਲਈ ਜਾਣ ਲੱਗਾ ਤਾਂ ਇੱਕ ਤੇਜ ਰਫ਼ਤਾਰ ਕਾਰ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰੀ।

ਇਹ ਵੀ ਪੜ੍ਹੋ- ਕਪਾਹ ਦੀ ਘਟ ਰਹੀ ਮੰਗ ਕਾਰਨ ਨਹੀਂ ਮਿਲ ਰਿਹਾ ਵਾਜਬ ਮੁੱਲ, ਕਿਸਾਨ ਹੋਏ ਪ੍ਰੇਸ਼ਾਨ

ਇਸ ਦੌਰਾਨ ਕਾਰ ਚਾਲਕ ਟੱਕਰ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ ਅਤੇ ਜਦ ਉਹ ਗੁਰਦੀਪ ਸਿੰਘ ਨੂੰ ਇਲਾਜ ਲਈ ਮੈਡੀਕਲ ਹਸਪਤਾਲ ਫ਼ਰੀਦਕੋਟ ਵਿਖੇ ਲੈ ਕੇ ਆਏ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਆਪਣੇ ਵਿਆਹ ਪ੍ਰਬੰਧਾਂ ਲਈ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ’ਤੇ ਸਥਾਨਕ ਥਾਣਾ ਸਦਰ ਵਿਖੇ ਅਣਪਛਾਤੇ ਕਾਰ ਚਾਲਕ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਸਿੰਗਾਪੁਰ ਭੇਜਣ ਦਾ ਝਾਂਸਾ ਦੇ ਕੇ ਮਾਰੀ 4 ਲੱਖ 22 ਹਜ਼ਾਰ ਦੀ ਠੱਗੀ, ਮਾਮਲਾ ਦਰਜ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News