ਸਡ਼ਕ ਹਾਦਸੇ ’ਚ ਨੌਜਵਾਨ ਦੀ ਮੌਤ, 1 ਫੱਟਡ਼

11/25/2020 11:33:13 AM

ਅਬੋਹਰ, (ਰਹੇਜਾ, ਸੁਨੀਲ)– ਮੰਗਲਵਾਰ ਸਵੇਰੇ ਅਬੋਹਰ-ਸ਼੍ਰੀਗੰਗਾਨਗਰ ਰੋਡ ’ਤੇ ਸਥਿੱਤ ਪਿੰਡ ਗਿੱਦਡ਼ਾਂਵਾਲੀ ਦੇ ਨੇਡ਼ੇ ਇਕ ਟੱਰਕ-ਟਰਾਲੇ ਅਤੇ ਕਾਰ ਦੀ ਹੋਈ ਟੱਕਰ ’ਚ ਇਕ ਨੌਜਵਾਨ ਦੀ ਮੌਤ ਹੋ ਗਈ। ਥਾਣਾ ਖੁਈਆਂ ਸਰਵਰ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਟਰਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ’ਚ ਰੱਖਵਾਇਆ ਹੈ।

ਜਾਣਕਾਰੀ ਮੁਤਾਬਕ ਕਰਨ ਜਾਖਡ਼ (32) ਪੁੱਤਰ ਰਾਜਿੰਦਰ ਜਾਖਡ਼ ਵਾਸੀ ਪੰਜਕੋਸੀ ਅੱਜ ਆਪਣੇ ਦੋਸਤ ਰੱਜਤ ਦੇ ਨਾਲ ਕਿਸੇ ਵਿਆਹ ਸਮਾਗਮ ਤੋਂ ਵਾਪਸ ਕਾਰ ’ਚ ਪਿੰਡ ਪਰਤ ਰਿਹਾ ਸੀ ਕਿ ਸਵੇਰੇ ਕਰੀਬ ਸਾਢੇ 5 ਵਜੇ ਪਿੰਡ ਗਿੱਦਡ਼ਾਂਵਾਲੀ ਦੇ ਨੇਡ਼ੇ ਟੱਰਕ ਅਤੇ ਟਰਾਲੇ ਦੇ ਵਿਚਾਲੇ ਹੋਈ ਟੱਕਰ ’ਚ ਉਸਦੀ ਕਾਰ ਵੀ ਇਨ੍ਹਾਂ ਦੀ ਲਪੇਟ ’ਚ ਆ ਗਈ, ਜਿਸ ਕਾਰਣ ਮੌਕੇ ’ਤੇ ਹੀ ਉਸਦੀ ਮੌਤ ਹੋ ਗਈ ਅਤੇ ਉਸਦਾ ਸਾਥੀ ਰਜਤ ਜ਼ਖਮੀ ਹੋ ਗਿਆ। ਉਥੇ ਹੀ ਇਸੇ ਹਾਦਸੇ ’ਚ ਟਰਾਲਾ ਚਾਲਕ ਕੰਧਵਾਲਾ ਅਮਰਕੋਟ ਵਾਸੀ ਜਸਪਾਲ ਪੁੱਤਰ ਕਾਬਲ ਸਿੰਘ ਵੀ ਜ਼ਖਮੀ ਹੋ ਗਿਆ। ਆਸਪਾਸ ਦੇ ਲੋਕਾਂ ਨੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਰਜਤ ਦੀ ਹਾਲਾਤ ਗੰਭੀਰ ਹੋਣ ਦੇ ਕਾਰਣ ਉਸਨੂੰ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਟਰਾਲਾ ਚਾਲਕ ਜਸਪਾਲ ਸਿੰਘ ਆਪਣੇ ਟਰਾਲੇ ’ਚ ਲੁਕ ਦੇ ਡਰੱਮ ਲੱਦ ਕੇ ਗੁਜਰਾਤ ਤੋਂ ਬਠਿੰਡਾ ਜਾ ਰਿਹਾ ਸੀ। ਮਾਮਲੇ ਦੀ ਜਾਂਚ ਏ. ਐੱਸ. ਆਈ. ਸੁਖਪਾਲ ਸਿੰਘ ਕਰ ਰਹੇ ਹਨ।


Bharat Thapa

Content Editor

Related News