ਭਿਆਨਕ ਹਾਦਸੇ ਦੌਰਨ ਮੋਟਰਸਾਈਕਲ ਚਾਲਕ ਦੀ ਮੌਤ

Wednesday, Apr 03, 2024 - 06:17 PM (IST)

ਭਿਆਨਕ ਹਾਦਸੇ ਦੌਰਨ ਮੋਟਰਸਾਈਕਲ ਚਾਲਕ ਦੀ ਮੌਤ

ਮੰਡੀ ਅਰਨੀਵਾਲਾ (ਸੁਖਦੀਪ) : ਅਰਨੀਵਾਲਾ 'ਚ ਵਾਪਰੇ ਸੜਕ ਹਾਦਸੇ 'ਚ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆ ਐੱਸ ਐੱਸ ਐੱਫ ਦੇ ਏ ਐੱਸ ਆਈ ਦੇਵੀ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਥਾਣਾ ਅਰਨੀਵਾਲਾ ਤੋਂ ਫੋਨ ਆਇਆ ਸੀ ਕਿ ਅਰਨੀਵਾਲਾ ਤੋਂ ਬਾਮਾਂ ਰੋਡ 'ਤੇ ਮੋਟਰਸਾਈਕਲ ਅਤੇ ਟਰੈਕਟਰ ਟਰਾਲੇ ਵਿਚਕਾਰ ਐਕਸੀਡੈਂਟ ਹੋਇਆ ਹੈ। ਸੂਚਨਾ ਮਿਲਦੇ ਸਾਰ ਹੀ ਜਦੋਂ ਉਹ ਘਟਨਾ ਵਾਲੀ ਜਗ੍ਹਾ 'ਤੇ ਪਹੁੰਚੇ ਤਾਂ ਮੋਟਰਸਾਈਕਲ ਸਵਾਰ ਨੌਜਵਾਨ ਜਿਸ ਦੀ ਪਛਾਣ ਲਵਪ੍ਰੀਤ ਸਿੰਘ ਪੁੱਤਰ ਵਿਸ਼ਨ ਸਿੰਘ ਵਾਸੀ ਡੱਬ ਵਾਲਾ ਵਜੋਂ ਹੋਈ।

ਉਨ੍ਹਾਂ ਦੱਸਿਆ ਕਿ ਮ੍ਰਿਤਕ ਲਵਪ੍ਰੀਤ ਸਿੰਘ ਅਰਨੀਵਾਲਾ ਤੋਂ ਬਾਮਾਂ ਨੂੰ ਜਾ ਰਿਹਾ ਸੀ ਤੇ ਮਿਟੀ ਭਰਿਆ ਟ੍ਰੈਕਟਰ ਟਰਾਲਾ ਵੀ ਬਾਮਾਂ ਵਾਲੇ ਪਾਸੇ ਜਾ ਰਿਹਾ ਸੀ। ਐੱਸ ਐੱਸ ਐੱਫ ਦੀ ਟੀਮ ਵਲੋਂ ਗੰਭੀਰ ਰੂਪ ਚ ਜਖਮੀ ਮੋਟਰਸਾਈਕਲ ਸਵਾਰ ਲਵਪ੍ਰੀਤ ਨੂੰ ਚੁੱਕ ਕੇ ਜਦੋਂ ਫਾਜ਼ਿਲਕਾ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ 'ਚ ਹੀ ਲਵਪ੍ਰੀਤ ਦੀ ਮੌਤ ਹੋ ਗਈ। ਇਸ ਸਬੰਧ 'ਚ ਥਾਣਾ ਅਰਨੀਵਾਲਾ ਪੁਲਸ ਵਲੋਂ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।


author

Gurminder Singh

Content Editor

Related News