ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

Saturday, Apr 11, 2020 - 08:45 PM (IST)

ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

ਗੋਨਿਆਣਾ, (ਗੋਰਾ ਲਾਲ)— ਪਿੰਡ ਖੇਮੂਆਣਾ ਵਿਖੇ ਸ਼ਨੀਵਾਰ ਕਰੰਟ ਲੱਗਣ ਨਾਲ ਗਰੀਬ ਖੇਤ ਮਜ਼ਦੂਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਲਛਮਣ ਸਿੰਘ (40) ਪੁੱਤਰ ਰਾਮ ਸਿੰਘ ਵਾਸੀ ਖੇਮੂਆਣਾ ਖਾਣਾ ਪਕਾਉਣ ਲਈ ਸ਼ਨੀਵਾਰ ਸਵੇਰੇ ਲੱਕੜਾਂ ਦਾ ਜੁਗਾੜ ਕਰਨ ਲਈ ਨਿਕਲਿਆ ਤਾਂ ਲੱਕੜ ਦੀ ਸੋਟੀ ਨਾਲ ਲੋਹੇ ਦੇ ਸਰੀਏ ਦੀ ਕੁੰਡੀ ਬੰਨ੍ਹ ਕੇ ਜਿਉਂ ਹੀ ਸੁੱਕੀਆਂ ਟਾਹਣੀਆਂ ਤੋੜਣ ਲੱਗਾ ਤਾਂ ਦਰੱਖਤਾਂ 'ਚੋਂ ਲੰਘਦੀ ਬਿਜਲੀ ਦੀ ਤਾਰ ਨਾਲ ਕੁੰਡੀ ਲੱਗਣ ਨਾਲ ਉਕਤ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਅਧਰੰਗ ਦਾ ਭੰਨਿਆ ਬਾਪ, ਮਾਂ, ਪਤਨੀ ਜਸਪ੍ਰੀਤ ਕੌਰ, ਦੋ ਧੀਆਂ ਅਤੇ ਦਸ ਸਾਲ ਦਾ ਪੁੱਤਰ ਛੱਡ ਗਿਆ ਹੈ।


author

KamalJeet Singh

Content Editor

Related News