ਧੀ ਸਮੇਤ ਟਾਵਰ 'ਤੇ ਚੜਿਆ ਨੌਜਵਾਨ, ਪਤਨੀ ਦੇ ਨਾਜਾਇਜ਼ ਸੰਬੰਧਾਂ ਤੋਂ ਦੁਖੀ ਹੋ ਕੇ ਚੁੱਕਿਆ ਕਦਮ

Sunday, Jun 07, 2026 - 11:17 AM (IST)

ਧੀ ਸਮੇਤ ਟਾਵਰ 'ਤੇ ਚੜਿਆ ਨੌਜਵਾਨ, ਪਤਨੀ ਦੇ ਨਾਜਾਇਜ਼ ਸੰਬੰਧਾਂ ਤੋਂ ਦੁਖੀ ਹੋ ਕੇ ਚੁੱਕਿਆ ਕਦਮ

ਖਮਾਣੋ (ਜਗਜੀਤ ਸਿੰਘ ਜਟਾਣਾ)- ਜ਼ਿਲ੍ਹਾ ਫਤਿਹਗੜ੍ਹ  ਸਾਹਿਬ ਦੇ ਪਿੰਡ ਨਾਨੋਵਾਲ ਖੁਰਦ ਦੇ ਰਹਿਣ ਵਾਲਾ ਅਮਰਪਾਲ ਸਿੰਘ ਪੁੱਤਰ ਹਰਪ੍ਰੀਤ ਸਿੰਘ  ਆਪਣੀ 4 ਸਾਲਾ ਬੱਚੀ ਨਮਰਿਤ ਕੌਰ ਨੂੰ ਲੈ ਕੇ  5:30 ਵਜੇ ਦੇ ਕਰੀਬ ਵਾਰਡ ਨੰਬਰ 12 ਖਮਾਣੋਂ 'ਚ ਨਿੱਜੀ ਕੰਪਨੀ ਦੇ ਟਾਵਰ 'ਤੇ ਜਾ ਚੜਿਆ। ਟਾਵਰ 'ਤੇ ਚੜੇ ਨੌਜਵਾਨ ਅਮਰਪਾਲ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਨਮੋਲਪ੍ਰੀਤ ਕੌਰ ਨਾਲ ਪਿਛਲੇ ਸੱਤ ਸਾਲ ਭਾਵ 2019 ਤੋਂ ਲੀਵਿੰਗ ਰਿਲੇਸ਼ਨ 'ਚ ਰਹਿ ਰਿਹਾ ਸੀ। ਜਿਸ ਦੇ ਇੱਕ ਚਾਰ ਸਾਲਾਂ ਦੀ ਬੱਚੀ ਨਮਰਿਤ ਕੌਰ ਵੀ ਹੈ। ਉਸ ਨੇ ਦੱਸਿਆ ਕਿ ਉਸਦੀ ਪਤਨੀ ਪਿਛਲੇ ਪੰਜ ਸਾਲਾਂ ਤੋਂ ਨਸ਼ਾ ਛੁਡਾਊ ਕੇਂਦਰ ਖਮਾਣੋਂ ਵਿਖੇ ਕੰਮ ਕਰਦੀ ਹੈ ਤੇ ਉੱਥੇ ਉਸ ਦੇ ਨਸ਼ਾ ਛਡਾਊ ਕੇਂਦਰ ਦੇ ਮੈਨੇਜਰ ਨਾਲ ਨਜਾਇਜ਼ ਸਬੰਧ ਸਨ । ਜਿਸ ਦੇ ਚਲਦਿਆਂ ਉਸ ਨੂੰ ਜਾਪਦਾ ਕਿ ਮੇਰੀ ਪਤਨੀ ਮੈਨੇਜਰ ਨਾਲ ਫਰਾਰ ਹੋ ਗਈ। 

ਇਹ ਵੀ ਪੜ੍ਹੋ-ਪੰਜਾਬ ਦੇ ਮੌਸਮ ਦੀ ਵੱਡੀ ਅਪਡੇਟ, 12 ਜੂਨ ਤੱਕ ਹੋ ਗਈ ਵੱਡੀ ਭਵਿੱਖਬਾਣੀ, ਅੱਜ ਇਨ੍ਹਾਂ ਜ਼ਿਲ੍ਹਿਆਂ 'ਚ...

ਉਕਤ ਨੌਜਵਾਨ ਅਮਰਪਾਲ ਸਿੰਘ ਨੇ ਦੱਸਿਆ ਕਿ ਮੈਂ ਕਈ ਵਾਰ ਥਾਣੇ ਗਿਆ ਪ੍ਰੰਤੂ ਮੈਨੂੰ ਇਨਸਾਫ ਨਹੀਂ ਮਿਲਿਆ ਜਿਸ ਕਰਕੇ ਅੱਜ ਮਜ਼ਬੂਰਨ ਮੈਨੂੰ ਆਪਣੀ ਚਾਰ ਸਾਲਾਂ ਦੀ ਬੱਚੀ ਸਮੇਤ ਨਿੱਜੀ ਕੰਪਨੀ ਦੇ ਟਾਵਰ ਤੇ ਇਨਸਾਫ ਲੈਣ ਲਈ ਚੜਨਾ ਪਿਆ। ਵਾਰਡ ਨੰਬਰ 12 ਦੇ ਵਸਨੀਕਾਂ ਨੇ ਅੰਤਾਂ ਦੀ ਪੈ ਰਹੀ ਗਰਮੀ 'ਚ ਬੱਚੀ ਨੂੰ ਭੁੱਖ ਨਾਲ ਤੜਫਦਿਆਂ ਵੇਖ ਕੇ ਖਾਣ ਪੀਣ ਦੀ ਸਮੱਗਰੀ ਪਹੁੰਚਾਈ।

ਇਹ ਵੀ ਪੜ੍ਹੋ-ਆਸਟ੍ਰੇਲੀਆ ਤੋਂ ਪੰਜਾਬ ਆਏ NRI ਦਾ ਕਤਲ, ਭਰਾ ਨੇ ਹੀ ਦਿੱਤਾ ਵਾਰਦਾਤ ਨੂੰ ਅੰਜਾਮ

ਦਾਦੀ ਮਾਤਾ ਸੁਖਵਿੰਦਰ ਕੌਰ ਨੇ ਦੱਸਿਆ ਕਿ ਮੇਰਾ ਪੋਤਾ ਅਮਰਪਾਲ ਸਿੰਘ ਇਨਸਾਫ ਨਾਲ ਮਿਲਣ ਕਰਕੇ ਨਿੱਜੀ ਕੰਪਨੀ ਦੇ ਟਾਵਰ ਤੇ ਚੜਿਆਂ। ਪੁਲਸ ਲਗਾਤਾਰ ਸਾਢੇ ਤਿੰਨ ਚਾਰ ਘੰਟੇ ਦੇ ਕਰੀਬ ਨੌਜਵਾਨ ਨੂੰ ਥੱਲੇ ਉਤਾਰਨ ਦਾ ਸਿਲਸਿਲਾ ਚੱਲਦਾ ਰਿਹਾ। ਜਿਸ ਨੂੰ ਡੀ.ਐਸ.ਪੀ ਗੁਰਮੀਤ ਸਿੰਘ ਐਸ.ਐਚ.ਓ,ਸੁਰੇਸ਼ ਕੁਮਾਰ ਤੇ ਪਿੰਡ ਦੇ ਅਗਾਂਹਵਧੂ ਸੋਚ ਦੇ ਧਾਰਨੀ ਗੁਰਵਿੰਦਰ ਸਿੰਘ ਗੋਲੂ ਨੇ ਨੌਜਵਾਨ ਨੂੰ ਪ੍ਰੇਰਿਤ ਕਰਕੇ ਟਾਵਰ ਤੋਂ ਹੇਠਾਂ ਉਤਾਰਿਆ।

ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ, 2 ਮੁੰਡਿਆਂ ਦੇ ਚੱਲੀਆਂ ਤਾਬੜਤੋੜ ਗੋਲੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News