ਖਿਡਾਰਣ ਦਾ ਜਿਨਸੀ ਸ਼ੋਸ਼ਣ ਮਾਮਲੇ ''ਚ ਵਿਦੇਸ਼ੀ ਕੋਚ ਦੀ ਗ੍ਰਿਫ਼ਤਾਰੀ ਲਈ ਵੱਡੇ ਪੱਧਰ ''ਤੇ ਛਾਪੇਮਾਰੀ

Tuesday, Sep 22, 2026 - 01:20 PM (IST)

ਖਿਡਾਰਣ ਦਾ ਜਿਨਸੀ ਸ਼ੋਸ਼ਣ ਮਾਮਲੇ ''ਚ ਵਿਦੇਸ਼ੀ ਕੋਚ ਦੀ ਗ੍ਰਿਫ਼ਤਾਰੀ ਲਈ ਵੱਡੇ ਪੱਧਰ ''ਤੇ ਛਾਪੇਮਾਰੀ

ਪਟਿਆਲਾ : ਪਟਿਆਲਾ ਦੇ ਐੱਨ. ਆਈ. ਐੱਸ. ਵਿਚ ਨਾਬਾਲਗ ਰਾਸ਼ਟਰੀ ਪੱਧਰ ਦੀ ਖਿਡਾਰਨ ਨਾਲ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ ਨੂੰ ਲੈ ਕੇ ਅੱਜ ਪੁਲਸ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਪੁਲਸ ਨੇ ਮਾਮਲੇ ਸਬੰਧੀ ਹੁਣ ਤੱਕ ਦੀ ਕਾਰਵਾਈ ਬਾਰੇ ਜਾਣਕਾਰੀ ਸਾਂਝੀ ਕੀਤੀ। ਐੱਸ. ਪੀ. ਸਿਟੀ ਮੋਹਿਤ ਅਗਰਵਾਲ ਨੇ ਦੱਸਿਆ ਕਿ ਪੀੜਤਾ ਦੇ ਬਿਆਨਾਂ ਦੇ ਆਧਾਰ ’ਤੇ FIR ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਵਿਚ ਨਾਮਜ਼ਦ ਵਿਦੇਸ਼ੀ ਸਾਈਕਲਿੰਗ ਕੋਚ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। 

ਪੁਲਸ ਟੀਮ ਮੁਲਜ਼ਮ ਦੀ ਭਾਲ ਲਈ ਦਿੱਲੀ ਵੀ ਪਹੁੰਚੀ ਸੀ ਪਰ ਫਿਲਹਾਲ ਮੁਲਜ਼ਮ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਪੁਲਸ ਵੱਲੋਂ ਉਸ ਦੀ ਭਾਲ ਲਈ ਅਗਲੇਰੀ ਕਾਰਵਾਈ ਜਾਰੀ ਹੈ। ਪੀੜਤਾ ਦਾ ਮਹਿਲਾ ਪੁਲਸ ਅਧਿਕਾਰੀ ਦੀ ਨਿਗਰਾਨੀ ਹੇਠ ਮੈਡੀਕਲ ਵੀ ਕਰਵਾਇਆ ਗਿਆ ਹੈ। ਪੁਲਸ ਵੱਲੋਂ ਮੁਲਜ਼ਮ ਦਾ ਪਾਸਪੋਰਟ ਕਬਜ਼ੇ ਵਿਚ ਲੈਣ ਦੀ ਗੱਲ ਵੀ ਸਾਹਮਣੇ ਆਈ ਹੈ।


author

Gurminder Singh

Content Editor

Related News