ਵਰਲਡ ਕਲਾਸ ਰੇਲਵੇ ਸਟੇਸ਼ਨ ਦੇ ਮੈਪ ’ਤੋਂ ਮੇਂਟੀਨੈਂਸ ਯਾਰਡ ਗਾਇਬ

Monday, Nov 05, 2018 - 05:16 AM (IST)

ਵਰਲਡ ਕਲਾਸ ਰੇਲਵੇ ਸਟੇਸ਼ਨ ਦੇ ਮੈਪ ’ਤੋਂ ਮੇਂਟੀਨੈਂਸ ਯਾਰਡ ਗਾਇਬ

ਚੰਡੀਗਡ਼੍ਹ, (ਲਲਨ)- ਵਰਲਡ ਕਲਾਸ ਰੇਲਵੇ ਸਟੇਸ਼ਨ ਦਾ ਟੈਂਡਰ ਹੋਣ ਤੋਂ ਬਾਅਦ ਹੀ ਉਸਦੀ ਉਸਾਰੀ ’ਤੇ ਸਵਾਲ ਖਡ਼੍ਹੇ ਹੋ ਗਏ ਹਨ ਕਿਉਂਕਿ ਇੰਡੀਅਨ ਰੇਲਵੇ ਸਟੇਸ਼ਨ ਡਿਵੈੱਲਪਮੈਂਟ ਕਾਰਪੋਰੇਸ਼ਨ (ਆਈ. ਆਰ. ਐੱਸ. ਡੀ. ਸੀ.) ਵਲੋਂ ਤਿਆਰ ਕੀਤੇ ਗਏ ਮੈਪ  ’ਚ ਟਰੇਨਾਂ ਦੇ ਮੇਂਟੀਨੈਂਸ ਯਾਰਡ ਨੂੰ ਜਗ੍ਹਾ ਹੀ ਨਹੀਂ ਦਿੱਤੀ ਗਈ ਹੈ। ਨਾਰਥ ਰੇਲਵੇ ਦੇ ਜੀ. ਐੱਮ. ਦਾ ਵਾਧੂ ਚਾਰਜ ਸੰਭਾਲ ਰਹੇ ਟੀ. ਪੀ. ਸਿੰਘ ਨੇ ਚੰਡੀਗਡ਼੍ਹ ਰੇਲਵੇ ਸਟੇਸ਼ਨ ’ਤੇ ਆਈ. ਆਰ. ਐੱਸ. ਡੀ. ਸੀ. ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਛੇਤੀ ਤੋਂ ਛੇਤੀ ਟਰੇਨਾਂ ਦੇ ਮੇਂਟੀਨੈਂਸ ਯਾਰਡ ਲਈ ਜਗ੍ਹਾ ਲੱਭੀ ਜਾਵੇ, ਨਾਲ ਹੀ ਉਨ੍ਹਾਂ ਨੇ ਅਧਿਕਾਰੀਆਂ ਤੋਂ ਮੁਸਾਫਰਾਂ ਦੇ ਦਾਖਲੇ ਤੇ ਨਿਕਾਸੀ ਦਰਵਾਜ਼ੇ ਤੇ ਚੰਡੀਗਡ਼੍ਹ ਤੇ ਹਰਿਆਣਾ ਤੋਂ ਆਉਣ ਵਾਲੇ ਰਸਤੇ ਦੇ  ਬਦਲ ਬਾਰੇ ਵੀ ਜਾਣਕਾਰੀ ਲਈ। 
 ਪਹਿਲੇ ਪਡ਼ਾਅ ’ਚ ਸਟੇਸ਼ਨ ਡਿਵੈੱਲਪਮੈਂਟ ਤੇ ਦੂਜੇ ’ਚ ਕਮਰਸ਼ੀਅਲ ਕੰਮ 
 ਜੀ. ਐੱਮ. ਨੇ ਦੱਸਿਆ ਕਿ ਵਰਲਡ ਕਲਾਸ ਰੇਲਵੇ ਸਟੇਸ਼ਨ ਦਾ ਕੰਮ ਦੋ ਪਡ਼ਾਵਾਂ ’ਚ ਕੀਤਾ ਜਾਵੇਗਾ। ਪਹਿਲੇ ਪਡ਼ਾਅ ’ਚ ਰੇਲਵੇ ਸਟੇਸ਼ਨ ਦੀ ਡਿਵੈੱਲਪਮੈਂਟ ਦਾ ਕਾਰਜ ਕੀਤਾ ਜਾਵੇਗਾ। ਇਸ ਦੇ ਨਾਲ ਹੀ ਦੂਜੇ ਪਡ਼ਾਅ ’ਚ ਕਮਰਸ਼ੀਅਲ ਕੰਮ ਕੀਤਾ ਜਾਵੇਗਾ। ਰੇਲਵੇ ਕੋਲ ਇੰਨਾ ਬਜਟ ਨਹੀਂ ਹੈ, ਜਿਸ ਕਾਰਨ ਰੇਲਵੇ ਦੀ 28 ਏਕਡ਼ ਜਗ੍ਹਾ ਨੂੰ ਪਹਿਲਾਂ ਲੀਜ਼ ’ਤੇ 99 ਸਾਲ ਲਈ ਦਿੱਤਾ ਜਾਵੇਗਾ। ਇਸ ਤੋਂ ਬਾਅਦ ਉਸ ਦੀ ਆਮਦਨ ਨਾਲ ਰੇਲਵੇ ਸਟੇਸ਼ਨ ਦੀ ਉਸਾਰੀ ਦਾ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਵਰਲਡ ਕਲਾਸ ਰੇਲਵੇ ਸਟੇਸ਼ਨ ਦਾ ਕੰਮ ਦਸੰਬਰ ਦੇ ਅਾਖਰੀ ਹਫ਼ਤੇ ਜਾਂ ਜਨਵਰੀ ’ਚ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਮੁਸਾਫਰਾਂ ਨੂੰ ਬੈਠਣ ਤੇ ਟਰੇਨ ਦਾ ਇੰਤਜ਼ਾਰ ਕਰਨ ਲਈ 80 ਬਾਈ 36 ਮੀਟਰ ਦਾ ਵੇਟਿੰਗ ਏਰੀਆ ਬਣਾਇਆ ਜਾਵੇਗਾ। 
ਪਹਿਲਾਂ ਸਾਰੇ ਬਦਲਾਂ ’ਤੇ ਧਿਆਨ ਦੇਣਾ ਜ਼ਰੂਰੀ 
 ਟੀ. ਪੀ. ਸਿੰਘ ਨੇ ਕਿਹਾ ਕਿ ਹਬੀਬ ਗੰਜ ’ਚ ਵਰਲਡ ਕਲਾਸ ਰੇਲਵੇ ਸਟੇਸ਼ਨ ਬਣਨ ਤੋਂ ਬਾਅਦ ਮੁਸਾਫਰਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ। ਇਸ ਤੋਂ ਬਾਅਦ ਉਥੇ ਲਿੰਕ ਰੋਡ ਸਬੰਧੀ ਕਾਫ਼ੀ ਸਮੱਸਿਆ ਆ ਰਹੀ ਹੈ। ਅਜਿਹੇ ’ਚ ਚੰਡੀਗਡ਼੍ਹ ਰੇਲਵੇ ਸਟੇਸ਼ਨ ਨੂੰ ਵਰਲਡ ਕਲਾਸ ਬਣਾਉਣ ਤੋਂ ਪਹਿਲਾਂ ਇਸ ਦੇ ਸਾਰੇ ਬਦਲਾਂ ’ਤੇ ਧਿਆਨ ਦੇਣਾ ਜ਼ਰੂਰੀ ਹੈ। ਉਨ੍ਹਾਂ ਅਧਿਕਾਰੀਆਂ ਨਾਲ 2 ਘੰਟੇ ਬੈਠਕ ਕੀਤੀ। ਉਨ੍ਹਾਂ ਆਈ. ਆਰ. ਐੱਸ. ਡੀ. ਸੀ. ਦੇ ਅਧਿਕਾਰੀਆਂ ਨੂੰ ਕਿਹਾ ਕਿ ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਮੰਡਲ ਦੇ ਉੱਚ ਅਧਿਕਾਰੀਆਂ ਨਾਲ ਤਾਲਮੇਲ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਜੋ ਜਾਣਕਾਰੀ ਮਿਲੀ ਹੈ ਕਿ 2014 ਤੋਂ ਬਾਅਦ ਕਿਸੇ ਵੀ ਅਧਿਕਾਰੀ ਨੇ ਡੀ. ਆਰ. ਐੱਮ. ਨਾਲ ਇਸ ਪ੍ਰਾਜੈਕਟ ਸਬੰਧੀ ਗੱਲ ਨਹੀਂ ਕੀਤੀ।
 ਜੀ. ਐੱਮ. ਨੇ ਜਤਾਈ ਹੈਰਾਨੀ
 ਜੀ. ਐੱਮ. ਨੇ ਦੱਸਿਆ ਕਿ ਅੰਦਾਜ਼ਾ ਹੈ ਕਿ ਵਰਲਡ ਕਲਾਸ ਰੇਲਵੇ ਸਟੇਸ਼ਨ ਦੀ ਉਸਾਰੀ ਦੇ ਕੰਮ ਦੌਰਾਨ ਪ੍ਰਾਜੈਕਟ ’ਚ 10 ਪਲੇਟਫਾਰਮਾਂ ਨੂੰ ਸ਼ਾਮਲ ਕੀਤਾ ਗਿਆ ਹੈ। ਅਜਿਹੇ ’ਚ  ਸਟੇਸ਼ਨ ਤੋਂ 100 ਟਰੇਨਾਂ ਦਾ ਆਉਣਾ-ਜਾਣਾ ਸ਼ੁਰੂ ਹੋਵੇਗਾ। ਅਜਿਹੇ ’ਚ ਮੇਂਟੀਨੈਂਸ ਯਾਰਡ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੈਂ ਹੈਰਾਨ ਹਾਂ ਕਿ ਜਦੋਂ ਮੈਪ ਤਿਆਰ ਕੀਤਾ ਗਿਆ ਤਾਂ ਉਸ ’ਚ ਮੇਂਟੀਨੈਂਸ ਯਾਰਡ ਨੂੰ ਜਗ੍ਹਾ ਕਿਉਂ ਨਹੀਂ ਦਿੱਤੀ ਗਈ। 
 ਚੰਡੀਗਡ਼੍ਹ, ਪੰਚਕੂਲਾ ਨੂੰ ਸਟੇਸ਼ਨ ਨਾਲ ਜੋਡ਼ਨ ਲਈ ਬਣੇਗਾ ਰੋਡ ਅੰਡਰਬ੍ਰਿਜ
 ਜੀ. ਐੱਮ. ਨੇ ਇੰਡੀਅਨ ਰੇਲਵੇ ਸਟੇਸ਼ਨ ਡਿਵੈੱਲਪਮੈਂਟ ਕਾਰਪੋਰੇਸ਼ਨ ਦੇ ਅਧਿਕਾਰੀਆਂ ਨਾਲ ਬੈਠਕ ’ਚ ਮੁਸਾਫਰਾਂ ਦੇ ਆਉਣ-ਜਾਣ ਦੇ ਰਸਤਿਆਂ ਸਬੰਧੀ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਚੰਡੀਗਡ਼੍ਹ ਤੇ ਪੰਚਕੂਲਾ ਨੂੰ ਜੋਡ਼ਨ ਨੂੰ ਲਈ ਰੋਡ ਅੰਡਰਬ੍ਰਿਜ ਬਣਾਉਣ ਦਾ ਪ੍ਰਪੋਜ਼ਲ ਤਿਆਰ ਕੀਤਾ ਗਿਆ ਹੈ। ਇਸ ਸਬੰਧੀ ਪ੍ਰਸ਼ਾਸਨ ਤੇ ਹਰਿਆਣਾ ਸਕੱਤਰ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਛੇਤੀ ਹੀ ਇਸ ਅੰਡਰਬ੍ਰਿਜ ਨੂੰ ਬਣਾਉਣ ਦੀ ਇਜਾਜ਼ਤ  ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਬਿਹਤਰ ਚੀਜ਼ ਬਣਦੀ ਹੈ ਤਾਂ ਮੁਸਾਫਰਾਂ ਦਾ ਆਉਣਾ-ਜਾਣਾ ਵਧਦਾ ਹੈ। ਅਜਿਹੇ ’ਚ ਚੰਡੀਗਡ਼੍ਹ ਰੇਲਵੇ ਸਟੇਸ਼ਨ ਨੂੰ ਕੁਨੈਕਟ ਕਰਨ ਲਈ ਕਈ ਰੋਡਜ਼ ਦੀ ਜ਼ਰੂਰਤ ਹੈ। ਅਜਿਹੇ ’ਚ ਸਾਡੀ ਸੋਚ ਹੈ ਕਿ ਇਸ ਨੂੰ ਹਰਿਆਣਾ ਤੇ ਚੰਡੀਗਡ਼੍ਹ ਤੋਂ ਘੱਟ ਤੋਂ ਘੱਟ ਦੋ ਸਡ਼ਕਾਂ ਨਾਲ ਜੋਡ਼ਿਆ ਜਾਵੇ। ਉਨ੍ਹਾਂ ਕਿਹਾ ਕਿ ਰੋਡ ਅੰਡਰਬ੍ਰਿਜ ਦਾ ਕੰਮ ਦੂਜੇ ਪਡ਼ਾਅ ’ਚ ਕੀਤਾ ਜਾਵੇਗਾ।


Related News