ਲੰਬੀ ਬੀਮਾਰੀ ਤੋਂ ਪ੍ਰੇਸ਼ਾਨ ਔਰਤ ਨੇ ਘਰ ''ਚ ਫਾਹਾ ਲੈ ਕੇ ਜੀਵਨਲੀਲਾ ਕੀਤੀ ਸਮਾਪਤ

Friday, Jan 26, 2024 - 04:33 AM (IST)

ਲੰਬੀ ਬੀਮਾਰੀ ਤੋਂ ਪ੍ਰੇਸ਼ਾਨ ਔਰਤ ਨੇ ਘਰ ''ਚ ਫਾਹਾ ਲੈ ਕੇ ਜੀਵਨਲੀਲਾ ਕੀਤੀ ਸਮਾਪਤ

ਲੁਧਿਆਣਾ (ਰਾਜ)- ਇੰਦਰਾ ਕਾਲੋਨੀ ਦੀ ਰਹਿਣ ਵਾਲੀ ਇਕ ਔਰਤ ਵੱਲੋਂ ਲੰਬੀ ਬੀਮਾਰੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਏ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮ੍ਰਿਤਕਾ ਦੀ ਪਛਾਣ ਕਾਂਤਾ ਰਾਣੀ (52) ਵਜੋਂ ਹੋਈ ਹੈ। ਸੂਚਨਾ ਮਿਲਣ 'ਤੇ ਥਾਣਾ ਟਿੱਬਾ ਦੀ ਪੁਲਸ ਨੇ ਮੌਕੇ 'ਤੇ ਪੁੱਜ ਕੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ’ਚ ਰਖਵਾ ਦਿੱਤੀ ਹੈ।

ਇਹ ਵੀ ਪੜ੍ਹੋ- ਭੈਣ ਕਰਦੀ ਸੀ ਮੁਸਲਮਾਨ ਮੁੰਡੇ ਨੂੰ ਪਿਆਰ, ਗੁੱਸੇ 'ਚ ਆਏ ਭਰਾ ਨੇ ਭੈਣ ਤੇ ਮਾਂ ਨੂੰ ਨਦੀ 'ਚ ਸੁੱਟਿਆ, ਦੋਵਾਂ ਦੀ ਹੋਈ ਮੌਤ

ਜਾਣਕਾਰੀ ਮੁਤਾਬਕ ਕਾਂਤਾ ਰਾਣੀ ਪਿਛਲੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੀ ਸੀ। ਇਲਾਜ ਕਰਵਾਉਣ ਤੋਂ ਬਾਵਜੂਦ ਕੋਈ ਫਰਕ ਨਹੀਂ ਪੈ ਰਿਹਾ ਸੀ। ਵੀਰਵਾਰ ਦੀ ਸਵੇਰ ਉਸ ਦਾ ਪਰਿਵਾਰ ਕਿਸੇ ਰਿਸ਼ਤੇਦਾਰ ਦਾ ਪਤਾ ਲੈਣ ਲਈ ਨੇੜੇ ਦੇ ਹਸਪਤਾਲ ਗਿਆ ਹੋਇਆ ਸੀ। ਪਿੱਛੋਂ ਕਾਂਤਾ ਰਾਣੀ ਘਰ ’ਚ ਇਕੱਲੀ ਸੀ। ਉਸ ਨੇ ਘਰ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਦੋਂ ਪਰਿਵਾਰ ਵਾਲੇ ਵਾਪਸ ਆਏ ਤਾਂ ਅੰਦਰ ਲਾਸ਼ ਲਮਕਦੀ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਉਨ੍ਹਾਂ ਨੇ ਤੁਰੰਤ ਕਾਂਤਾ ਰਾਣੀ ਨੂੰ ਥੱਲੇ ਉਤਾਰਿਆ, ਪਰ ਉਸ ਦੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ- ਇਕ ਹਫ਼ਤਾ ਪਹਿਲਾਂ ਲਾਪਤਾ ਹੋਇਆ ਸੀ ਨੌਜਵਾਨ, ਗੁਆਂਢੀ ਘਰ ਦੇ ਵਰਾਂਡੇ 'ਚ ਦੱਬੀ ਗਈ ਲਾਸ਼ ਹੋਈ ਬਰਾਮਦ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harpreet SIngh

Content Editor

Related News