ਪੰਜਾਬ ਦੇ ਡਾਕਟਰਾਂ ਦੀ Promotion ਨੂੰ ਲੈ ਕੇ ਵੱਡੀ ਖ਼ਬਰ, ਸਰਕਾਰ ਨੇ ਦਿੱਤਾ ਤੋਹਫ਼ਾ
Wednesday, Jan 22, 2025 - 11:43 AM (IST)
ਚੰਡੀਗੜ੍ਹ (ਵੈੱਬ ਡੈਸਕ, ਅਰਚਨਾ) : ਪੰਜਾਬ ਦੇ ਡਾਕਟਰਾਂ ਨੂੰ ਹੁਣ 5 ਸਾਲਾਂ ਬਾਅਦ ਪ੍ਰਮੋਸ਼ਨ ਮਿਲਿਆ ਕਰੇਗੀ। ਪੰਜਾਬ ਸਰਕਾਰ ਨੇ ਸੂਬੇ ਦੇ ਹਸਪਤਾਲਾਂ 'ਚ ਕੰਮ ਕਰਨ ਵਾਲੇ ਡਾਕਟਰਾਂ ਲਈ ਨਾ ਸਿਰਫ ਐਸ਼ਿਓਰਡ ਕੈਰੀਅਰ ਪ੍ਰਮੋਸ਼ਨ ਸਕੀਮ (ਏ. ਸੀ. ਪੀ.) ਦੀ ਬਹਾਲੀ ਕੀਤੀ ਹੈ, ਸਗੋਂ ਉਨ੍ਹਾਂ ਦੀ ਪ੍ਰਮੋਸ਼ਨ ਦਾ ਸਮਾਂ ਵੀ ਬਦਲ ਦਿੱਤਾ ਹੈ। ਬੇਸ਼ੱਕ ਤਨਖ਼ਾਹ 'ਚ ਵਾਧਾ ਪੁਰਾਣੀ ਏ. ਸੀ. ਪੀ. ਸਕੀਮ ਦੇ ਤਹਿਤ ਹੀ ਕੀਤਾ ਗਿਆ ਹੈ ਪਰ ਪ੍ਰਮੋਸ਼ਨ ਦਾ ਸਮਾਂ 4, 9 ਅਤੇ 14 ਸਾਲ ਦੇ ਤਜ਼ੁਰਬੇ ਦੀ ਬਜਾਏ 5, 10 ਅਤੇ 15 ਸਾਲ ਦਾ ਕਰ ਦਿੱਤਾ ਗਿਆ ਹੈ। ਪੰਜਾਬ ਦੇ ਉਨ੍ਹਾਂ ਮੈਡੀਕਲ ਅਫ਼ਸਰਾਂ ਨੂੰ ਸੂਬੇ ਦੇ ਵਿੱਤ ਵਿਭਾਗ ਨੇ ਏ. ਸੀ. ਪੀ. ਦੇਣ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ, ਜਿਨ੍ਹਾਂ ਨੇ ਪੰਜਾਬ ਸਿਹਤ ਵਿਭਾਗ 'ਚ 17 ਜੁਲਾਈ, 2020 ਤੋਂ ਪਹਿਲਾਂ ਨਿਯੁਕਤੀ ਪਾਈ ਹੈ ਅਤੇ ਜਿਨ੍ਹਾਂ ਨੂੰ ਪੰਜਾਬ ਸਿਵਲ ਸਰਵਿਸਿਜ਼ ਨਿਯਮ 2021 ਦੇ ਤਹਿਤ ਤਨਖ਼ਾਹ ਮਿਲਦੀ ਹੈ। ਬਹਾਲੀ ਏ. ਸੀ. ਪੀ. ਡਾਕਟਰਾਂ ਨੂੰ 1 ਜਨਵਰੀ, 2025 ਤੋਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਭਾਰੀ ਮੀਂਹ ਨਾਲ ਗੜ੍ਹੇ ਪੈਣ ਦਾ ਅਲਰਟ! 19 ਜ਼ਿਲ੍ਹਿਆਂ ਲਈ ਚਿਤਾਵਨੀ ਜਾਰੀ
3 ਵਾਰ ਮਿਲੇਗਾ ਪ੍ਰਮੋਸ਼ਨ
ਪੰਜਾਬ ਦੇ ਵਿੱਤ ਵਿਭਾਗ ਵਲੋਂ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਮੁਤਾਬਕ ਸੂਬੇ ਦੇ ਹਸਪਤਾਲਾਂ 'ਚ ਬਤੌਰ ਮੈਡੀਕਲ ਅਫ਼ਸਰ ਨੌਕਰੀ ਕਰਨ ਵਾਲਿਆਂ ਨੂੰ ਆਪਣੇ ਕੈਰੀਅਰ 'ਚ 3 ਵਾਰ ਪ੍ਰਮੋਸ਼ਨ ਮਿਲੇਗੀ। ਸਿਹਤ ਵਿਭਾਗ 'ਚ ਨਿਯੁਕਤੀ ਦੇ ਸਮੇਂ ਜਿਨ੍ਹਾਂ ਡਾਕਟਰਾਂ ਨੂੰ 56,100 ਰੁਪਏ ਤਨਖ਼ਾਹ ਮਿਲੇਗੀ, ਉਨ੍ਹਾਂ ਨੂੰ 5 ਸਾਲ ਦੀ ਸੇਵਾ ਤੋਂ ਬਾਅਦ 67,400 ਰੁਪਏ ਦੀ ਪ੍ਰਮੋਸ਼ਨ ਮਿਲੇਗੀ। ਡਾਕਟਰਾਂ ਨੂੰ 10 ਸਾਲ ਤੱਕ ਪੰਜਾਬ ਦੇ ਹਸਪਤਾਲਾਂ 'ਚ ਕੰਮ ਕਰਨ ਤੋਂ ਬਾਅਦ ਬਤੌਰ ਤਨਖ਼ਾਹ 83,600 ਰੁਪਏ ਮਿਲੇਗੀ। 15 ਸਾਲ ਤੋਂ ਬਾਅਦ ਡਾਕਟਰਾਂ ਦੀ ਪ੍ਰਮੋਸ਼ਨ ਹੋਣ 'ਤੇ ਸਰਕਾਰ 1,22,800 ਰੁਪਏ ਤਨਖ਼ਾਹ ਦੇਵੇਗੀ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ : ਪੰਜਾਬ ਸਰਕਾਰ ਦਾ ਡਾਕਟਰਾਂ ਨੂੰ ਵੱਡਾ ਤੋਹਫ਼ਾ, ਤਨਖ਼ਾਹ ਵਧਾਉਣ ਦੀ ਨੋਟੀਫਿਕੇਸ਼ਨ ਜਾਰੀ
2021 'ਚ ਰੋਕ ਦਿੱਤੀ ਗਈ ਸੀ ਪ੍ਰਮੋਸ਼ਨ
ਪੰਜਾਬ 'ਚ ਡਾਕਟਰਾਂ ਦੀ ਪ੍ਰਮੋਸ਼ਨ ਸਾਲ 2021 'ਚ ਰੋਕ ਦਿੱਤੀ ਗਈ ਸੀ। ਹੁਣ ਏ. ਸੀ. ਪੀ. ਸਕੀਮ ਦੀ ਬਹਾਲੀ ਤੋਂ ਬਾਅਦ ਪੰਜਾਬ ਦੇ ਡਾਕਟਰਾਂ ਦੀ ਤਨਖ਼ਾਹ ਹਰਿਆਣਾ ਦੇ ਡਾਕਟਰਾਂ ਨੂੰ ਮਿਲਣ ਵਾਲੀ ਤਨਖ਼ਾਹ ਦੇ ਬਰਾਬਰ ਹੋ ਗਈ ਹੈ। ਪਹਿਲਾਂ ਹਰਿਆਣਾ ਦੇ ਡਾਕਟਰਾਂ ਨੂੰ ਪੰਜਾਬ ਦੇ ਡਾਕਟਰਾਂ ਤੋਂ ਜ਼ਿਆਦਾ ਤਨਖ਼ਾਹ ਮਿਲ ਰਹੀ ਸੀ, ਜਿਸ ਕਾਰਨ ਡਾਕਟਰ ਪੰਜਾਬ ਸਿਹਤ ਵਿਭਾਗ ਨਾਲ ਜੁੜਨਾ ਪਸੰਦ ਨਹੀਂ ਕਰਦੇ ਸਨ। ਹਾਲ ਹੀ 'ਚ ਪੰਜਾਬ ਸਰਕਾਰ ਵਲੋਂ 304 ਮੈਡੀਕਲ ਅਫ਼ਸਰਾਂ ਦੀ ਰੈਗੂਲਰ ਤੌਰ 'ਤੇ ਨਿਯੁਕਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਪਰ ਉਨ੍ਹਾਂ 'ਚੋਂ 30 ਫ਼ੀਸਦੀ ਡਾਕਟਰਾਂ ਨੇ ਇਸ ਕਾਰਨ ਰੈਗੂਲਰ ਅਹੁਦੇ 'ਤੇ ਨਿਯੁਕਤੀ ਨਹੀਂ ਲਈ ਸੀ ਕਿਉਂਕਿ ਪੰਜਾਬ ਦੇ ਡਾਕਟਰਾਂ ਨੂੰ ਨਾ ਸਿਰਫ ਦੂਜੇ ਸੂਬਿਆਂ ਦੇ ਮੁਕਾਬਲੇ ਘੱਟ ਤਨਖ਼ਾਹ ਮਿਲ ਰਹੀ ਸੀ, ਸਗੋਂ ਉਨ੍ਹਾਂ ਦੀ ਕੈਰੀਅਰ ਪ੍ਰਮੋਸ਼ਨ ਸਕੀਮ 'ਤੇ ਵੀ ਬ੍ਰੇਕ ਲੱਗੀ ਹੋਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8