ਸਿੱਖਿਆ ਬੋਰਡ ਨੇ ਅੱਠਵੀਂ ਦੀ ਬੋਰਡ ਪ੍ਰੀਖਿਆ ਨੂੰ ਲੈ ਕੇ ਇਹ ਫੈਸਲਾ ਲਿਆ ਵਾਪਸ

Saturday, Jan 25, 2025 - 02:01 PM (IST)

ਸਿੱਖਿਆ ਬੋਰਡ ਨੇ ਅੱਠਵੀਂ ਦੀ ਬੋਰਡ ਪ੍ਰੀਖਿਆ ਨੂੰ ਲੈ ਕੇ ਇਹ ਫੈਸਲਾ ਲਿਆ ਵਾਪਸ

ਅੰਮ੍ਰਿਤਸਰ (ਦਲਜੀਤ)-ਅੱਠਵੀਂ ਜਮਾਤ ਦੀ ਫਰਵਰੀ-ਮਾਰਚ 2025 ਦੀ ਬੋਰਡ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਨੰਬਰ ਵਿੱਚ ਸੋਧ ਦੇ ਮਾਮਲੇ ਵਿੱਚ ਮੁੱਖ ਦਫ਼ਤਰ ਮੰਗਵਾਈ ਜਾ ਰਹੀ ਹਾਰਡ ਕਾਪੀ ਕਾਰਨ ਹਜ਼ਾਰਾਂ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਦਰਪੇਸ਼ ਆਰਥਿਕ ਅਤੇ ਮਾਨਸਿਕ ਸਮੱਸਿਆ ਦੇ ਵਿਰੋਧ ਵਜੋਂ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਵੱਲੋਂ ਇਸ ਮਾਮਲੇ ਨੂੰ ਵੱਡੇ ਪੱਧਰ ’ਤੇ ਜਗ ਬਾਣੀ ਰਾਹੀਂ ਉਭਾਰਿਆ ਗਿਆ। ਇਸ ਸਬੰਧ ਵਿਚ ਡੀ. ਟੀ. ਐੱਫ. ਦੇ ਵਫਦ ਵੱਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਵਿੱਚ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਪ੍ਰਲੀਨ ਕੌਰ ਬਰਾੜ ਨਾਲ ਮੁਲਾਕਾਤ ਕਰ ਕੇ ਇਸ ਬਾਰੇ ਮੰਗ ਪੱਤਰ ਸੌਂਪਿਆ ਗਿਆ।

ਇਹ ਵੀ ਪੜ੍ਹੋ-  ਬਟਾਲਾ ਪੁਲਸ ਦੀ ਵੱਡੀ ਕਾਰਵਾਈ, ਅੰਮ੍ਰਿਤਸਰ ਦੇ ਮਸ਼ਹੂਰ ਹੋਟਲ 'ਚ ਕੀਤੀ ਰੇਡ ਤੇ ਫਿਰ...

ਸਕੱਤਰ ਸਿੱਖਿਆ ਬੋਰਡ ਵੱਲੋਂ ਇਸ ਸੰਬੰਧੀ ਫੌਰੀ ਕਾਰਵਾਈ ਕਰਦਿਆਂ ਬੋਰਡ ਦੇ ਅਧਿਕਾਰੀਆਂ ਨੂੰ ਹਾਰਡ ਕਾਪੀ ਮੋਹਾਲੀ ਮੰਗਵਾਉਣ ਦੀ ਥਾਂ ਆਨ ਲਾਈਨ ਸੋਧ ਪ੍ਰਫੋਰਮਾ ਜਨਰੇਟ ਕਰ ਕੇ ਉਸ ਦੀ ਇੱਕ ਕਾਪੀ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ 31 ਜਨਵਰੀ 2025 ਤੱਕ ਬਿਨਾਂ ਕਿਸੇ ਫੀਸ ਈਮੇਲ ਕਰਨ ਦੀ ਆਪਸ਼ਨ ਦੇਣ ਦੀ ਹਦਾਇਤ ਕੀਤੀ ਗਈ।

ਇਹ ਵੀ ਪੜ੍ਹੋ- ਪੰਜਾਬ 'ਚ ਸਰਦੀਆਂ ਦੌਰਾਨ ਹੋ ਰਿਹਾ ਗਰਮੀਆਂ ਦਾ ਅਹਿਸਾਸ, ਇਕ ਹਫ਼ਤੇ ਕੋਈ ਅਲਰਟ ਨਹੀਂ

ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਸਿੱਖਿਆ ਬੋਰਡ ਵੱਲੋਂ ਇਸ ਤਬਦੀਲੀ ਸੰਬੰਧੀ ਨੋਟਿਸ ਸਕੂਲਾਂ ਦੀ ਬੋਰਡ ਦੀ ਆਈ. ਡੀ. ’ਤੇ ਬੀਤੇ ਦਿਨ ਹੀ ਪਾ ਦਿੱਤਾ ਜਾਵੇਗਾ, ਜਿਸ ਵਿੱਚ ਅਧਿਕਾਰਿਤ ਈ. ਮੇਲ. ਆਈ. ਡੀ ਵੀਂ ਦਰਜ ਹੋਵੇਗੀ ਅਤੇ ਹੁਣ ਕਿਸੇ ਵੀਂ ਅਧਿਆਪਕ ਨੂੰ ਇਸ ਕੰਮ ਲਈ ਮੋਹਾਲੀ ਆਉਣ ਦੀ ਲੋੜ ਨਹੀਂ ਹੋਵੇਗੀ ਪ੍ਰੰਤੂ ਸੋਧ ਪ੍ਰਫਾਰਮਾ ਜਨਰੇਟ ਕਰ ਕੇ ਈਮੇਲ ਭੇਜਣੀ ਲਾਜ਼ਮੀ ਹੋਵੇਗੀ, ਇਹ ਪੱਤਰ ਨੂੰ ਬਾਅਦ ਦੁਪਹਿਰ ਜਾਰੀ ਕਰ ਦਿੱਤਾ ਗਿਆ ਹੈ। ਜੱਥੇਬੰਦੀ ਦੇ ਵਫ਼ਦ ਵਿੱਚ ਸੂਬਾ ਪ੍ਰਧਾਨ ਤੋਂ ਇਲਾਵਾ ਡੀ. ਟੀ. ਐੱਫ ਪਟਿਆਲਾ ਦੇ ਆਗੂ ਭਜਨ ਸਿੰਘ ਨੌਹਰਾ ਅਤੇ ਮਨੋਜ ਕੁਮਾਰ ਸ਼ਰਮਾ ਵੀਂ ਸ਼ਾਮਲ ਰਹੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News