ਸਾਂਢੂ ਦੀ ਪਤਨੀ ਨੂੰ ਲੈ ਕੇ ਪੁਲਸ ਮੁਲਾਜ਼ਮ ਫਰਾਰ, ਨਾਮੋਸ਼ੀ ''ਚ ਪਤੀ ਨੇ ਚੁੱਕਿਆ ਖੌਫਨਾਕ ਕਦਮ
Wednesday, Jan 15, 2025 - 08:04 PM (IST)

ਦੀਨਾਨਗਰ (ਹਰਜਿੰਦਰ ਗੌਰਾਇਆ) : ਸਰਹੱਦ ਦੀ ਜ਼ਿਲਾ ਗੁਰਦਾਸਪੁਰ ਦੇ ਇੱਕ ਪਿੰਡ ਦੇ ਰਹਿਣ ਵਾਲੇ ਇਕ ਪੁਲਸ ਮੁਲਾਜ਼ਮ ਵਿਅਕਤੀ ਆਪਣੀ ਵਿਆਹੁਤਾ ਸਕੀ ਸਾਲੀ ਨੂੰ ਵਰਗਲਾ ਕੇ ਲੈ ਗਿਆ । ਜਦ ਇਸ ਸਬੰਧੀ ਉਸ ਦੇ ਸਾਂਢੂ ਨੂੰ ਪਤਾ ਲੱਗਾ ਉਸ ਨੇ ਨਾਮੋਸ਼ੀ ਵਿੱਚ ਆ ਕੇ ਜ਼ਹਿਰੀਲੀ ਦਵਾਈ ਸਲਫਾਸ ਨਿਗਲ ਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਹ ਵੀ ਪੜ੍ਹੋ : '6 ਇੰਚ ਦਾ ਹਥਿਆਰ' ਲੱਭੇਗਾ ਅੱਤਵਾਦੀਆਂ ਦਾ ਸਹੀ ਟਿਕਾਣਾ, ਲੁਕਣਾ ਹੋਵੇਗਾ ਨਾਮੁਮਕਿਨ
ਉਧਰ ਆਤਮ ਹੱਤਿਆ ਕਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਆਪਣੀ ਮੌਤ ਦਾ ਵਜਾਂ ਵੀ ਜਗ ਜ਼ਾਹਿਰ ਕਰ ਦਿੱਤੀ। ਵੀਡੀਓ ਵਿੱਚ ਉਸ ਨੇ ਆਪਣੀ ਮੌਤ ਦਾ ਕਾਰਨ ਆਪਣੇ ਪੁਲਸ ਮੁਲਾਜ਼ਮ ਸਾਂਢੂ, ਆਪਣੀ ਪਤਨੀ ਅਤੇ ਉਸ ਦੀ ਸ਼ਿਕਾਇਤ ’ਤੇ ਕਾਰਵਾਈ ਨਾ ਕਰਨ ਵਾਲੇ ਪੁਲਸ ਅਧਿਕਾਰੀਆਂ ਨੂੰ ਦੱਸਿਆ ਗਿਆ ਹੈ। ਉਸ ਦੀ ਪਤਨੀ ਦੇ ਭਰਾ, ਤਾਇਆ ਅਤੇ ਮ੍ਰਿਤਕ ਦੇ ਭਰਾ ਨੇ ਮ੍ਰਿਤਕ ਦੀ ਪਤਨੀ ਅਤੇ ਪੁਲਸ ਮੁਲਾਜ਼ਮ ਸਾਂਢੂ ਉੱਪਰ ਕਾਰਵਾਈ ਕਰਕੇ ਇਨਸਾਫ ਦੀ ਗੁਹਾਰ ਲਗਾਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਜਵਾਨ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ, ਪਿੰਡ 'ਚ ਪਸਰਿਆ ਸੋਗ
ਇਸ ਸਬੰਧੀ ਮ੍ਰਿਤਕ ਸੁਰਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਨਿਵਾਸੀ ਬੱਸੀ ਭਲਾਰਪੁਰ ਥਾਣਾ ਸਦਰ ਪਠਾਨਕੋਟ ਦੇ ਭਰਾ ਲਖਵਿੰਦਰ ਸਿੰਘ, ਲੜਕੀ ਦੇ ਭਰਾ ਹਰਪ੍ਰੀਤ ਸਿੰਘ ,ਤਾਇਆ ਨੱਥਾ ਸਿੰਘ ਨੇ ਦੱਸਿਆ ਕਿ ਸਾਡੀ ਵੱਡੀ ਬੇਟੀ ਦੀ ਤਿੰਨ ਚਾਰ ਮਹੀਨੇ ਪਹਿਲਾਂ ਮੌਤ ਹੋ ਗਈ ਸੀ ਤਾਂ ਹੁਣ ਸਾਡਾ ਵੱਡਾ ਜਵਾਈ ਸਾਡੀ ਛੋਟੀ ਲੜਕੀ ਨੂੰ ਵਰਗਲਾ ਕੇ ਕੁਝ ਦਿਨ ਪਹਿਲਾਂ ਲੈ ਗਿਆ ਹੈ। ਜਿਨ੍ਹਾਂ ਦੀ ਕਈ ਦਿਨ ਤੋਂ ਮ੍ਰਿਤਕ ਸੁਰਿੰਦਰ ਸਿੰਘ ਅਤੇ ਉਨ੍ਹਾਂ ਵੱਲੋਂ ਤਲਾਸ਼ ਕੀਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਸੁਰਿੰਦਰ ਸਿੰਘ ਨੇ ਮਰਨ ਤੋਂ ਪਹਿਲਾਂ ਆਪਣੇ ਬਿਆਨ ਦਿੱਤੇ ਹਨ ਕਿ ਉਸ ਦੀ ਪਤਨੀ ਨੇ ਕਿਹਾ ਸੀ ਕਿ ਉਸ ਨੇ ਆਪਣੇ ਪੇਕੇ ਜਾਣਾ ਹੈ ਤਾਂ ਉਸ ਨੂੰ ਉਹ ਬਰਿਆਰ ਅੱਡੇ ਛੱਡ ਕੇ ਆਇਆ ਸੀ। ਅੱਗੇ ਉਹ ਆਟੋ 'ਤੇ ਚਲੀ ਗਈ, ਪਰ ਉਹ ਪੇਕੇ ਨਹੀਂ ਪਹੁੰਚੀ। ਉਨ੍ਹਾਂ ਨੇ ਦੱਸਿਆ ਕਿ ਉਸ ਤੋਂ ਬਾਅਦ ਅਸੀਂ ਉਸ ਦੀ ਭਾਲ ਸ਼ੁਰੂ ਕੀਤੀ ਅਤੇ ਜਦੋਂ ਮ੍ਰਿਤਕ ਸੁਰਿੰਦਰ ਦੇ ਸਾਂਢੂ ਤੋਂ ਸੁਰਿੰਦਰ ਸਿੰਘ ਦੀ ਪਤਨੀ ਬਾਰੇ ਇਹ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਉਲਟਾ ਆਪਣੇ ਪੁਲਸੀਏ ਹੋਣ ਦਾ ਫਾਇਦਾ ਚੁੱਕ ਕੇ ਉਨ੍ਹਾਂ ਖਿਲਾਫ ਹੀ ਪੁਲਸ ਵਿੱਚ ਸ਼ਿਕਾਇਤ ਕਰ ਦਿੱਤੀ, ਜਿਸ ਤੋਂ ਦੁਖੀ ਹੋ ਕੇ ਸੁਰਿੰਦਰ ਸਿੰਘ ਨੇ ਇਹ ਕਦਮ ਚੁੱਕਿਆ ਹੈ।
ਇਹ ਵੀ ਪੜ੍ਹੋ : ਵਿਜੀਲੈਂਸ ਨੇ ਜਾਲ ਵਿਛਾ ਕੇ ਨੱਪਿਆ ਪਟਵਾਰੀ, 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ
ਇਸ ਸਬੰਧੀ ਜਦ ਥਾਣਾ ਦੀਨਾਨਗਰ ਮੁਖੀ ਅਜਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਸੁਰਿੰਦਰ ਸਿੰਘ ਦੀ ਪਤਨੀ ਰਾਜਵੀਰ ਕੌਰ ਲੋਹੜੀ ਵਾਲੇ ਦਿਨ ਬਿਨਾਂ ਦੱਸੇ ਘਰੋਂ ਚਲੀ ਗਈ ਸੀ ਜਿਸ ਨੂੰ ਪਰਿਵਾਰ ਦੋ ਚਾਰ ਦਿਨ ਲੱਭਦਾ ਰਿਹਾ। ਇਸ ਘਟਨਾ ਤੋਂ ਬਾਅਦ ਪਤੀ ਨੇ ਕੋਈ ਜ਼ਹਿਰੀਲੀ ਵਸਤੂ ਨਿਗਲੀ ਹੈ ਅਤੇ ਪ੍ਰਾਈਵੇਟ ਹਸਪਤਾਲ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਰਾਜਵੀਰ ਕੌਰ ਉਸ ਦੇ ਸਾਂਢੂ ਤਰਨਜੀਤ ਸਿੰਘ ਵਾਸੀ ਚੱਕ ਅਰਾਇਆ ਥਾਣਾ ਸਦਰ ਗੁਰਦਾਸਪੁਰ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਉਧਰ ਜਦ ਥਾਣਾ ਮੁਖੀ ਦੀਨਾਨਗਰ ਅਜਵਿੰਦਰ ਸਿੰਘ ਅਤੇ ਚੌਕੀ ਇੰਚਾਰਜ ਬਰਿਆਰ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਲੱਗੇ ਸਾਰੇ ਦੋਸ਼ਾਂ ਨੂੰ ਝੂਠਾ ਕਰਾਰ ਦੇ ਹੋਇਆ ਦੱਸਿਆ ਕਿ ਪੁਲਸ ਕਾਨੂੰਨ ਮੁਤਾਬਕ ਸਮੇਂ ਸਮੇਂ ਨਾਲ ਆਪਣੀ ਕਾਰਵਾਈ ਕਰ ਰਹੀ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e