ਗੁਆਂਢੀ ਉੱਚੀ ਆਵਾਜ਼ ''ਚ ਕੱਢ ਰਿਹਾ ਸੀ ਗਾਲ਼੍ਹਾਂ, ਔਰਤ ਨੇ ਰੋਕਿਆ ਤਾਂ ਕਰ''ਤਾ ਜਾਨਲੇਵਾ ਹਮਲਾ

Saturday, Sep 14, 2024 - 04:27 AM (IST)

ਗੁਆਂਢੀ ਉੱਚੀ ਆਵਾਜ਼ ''ਚ ਕੱਢ ਰਿਹਾ ਸੀ ਗਾਲ਼੍ਹਾਂ, ਔਰਤ ਨੇ ਰੋਕਿਆ ਤਾਂ ਕਰ''ਤਾ ਜਾਨਲੇਵਾ ਹਮਲਾ

ਲੁਧਿਆਣਾ (ਗੌਤਮ)- ਛਾਉਣੀ ਮੁਹੱਲੇ ਦੇ ਪਿੰਕ ਵਿਹਾਰ ’ਚ ਕਿਸੇ ਨੂੰ ਗਾਲੀ-ਗਲੋਚ ਕਰਨ ਤੋਂ ਰੋਕਿਆ ਤਾਂ ਗੁੱਸੇ ’ਚ ਆਏ ਨੌਜਵਾਨ ਨੇ ਔਰਤ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਨੌਜਵਾਨ ਨੇ ਔਰਤ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ, ਜਿਸ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਮਹਿਲਾ ਦੀ ਪਛਾਣ ਪਿੰਕ ਵਿਹਾਰ ਦੀ ਰਹਿਣ ਵਾਲੀ ਨੀਤੂ ਬਾਰੀਆ ਵਜੋਂ ਹੋਈ ਹੈ।

ਪੁਲਸ ਨੇ ਨੀਤੂ ਦੇ ਬਿਆਨ ’ਤੇ ਗੁਆਂਢ ’ਚ ਰਹਿਣ ਵਾਲੀ ਅਸ਼ਵਨੀ ਕਨੌਜੀਆ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਨੀਤੂ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਸ ਦਾ ਗੁਆਂਢੀ ਅਸ਼ਵਨੀ ਗਲੀ ’ਚ ਕਿਸੇ ਨਾਲ ਉੱਚੀ ਆਵਾਜ਼ ’ਚ ਗਾਲੀ-ਗਲੋਚ ਕਰ ਰਿਹਾ ਸੀ। ਉਸ ਨੇ ਗੁਆਂਢੀ ਨੂੰ ਗਾਲ੍ਹਾਂ ਕੱਢਣ ਤੋਂ ਰੋਕਿਆਂ ਤਾ ਮੁਲਜ਼ਮ ਗੁੱਸੇ ’ਚ ਤਲਵਾਰ ਲਹਿਰਾਉਂਦੇ ਹੋਏ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਗਲੀ ’ਚ ਆਉਣ ਲਈ ਲਲਕਾਰਨ ਲੱਗਾ।

ਇਹ ਵੀ ਪੜ੍ਹੋ- ਕੇਜਰੀਵਾਲ ਦੇ ਵਕੀਲ ਦਾ ਵੱਡਾ ਬਿਆਨ ; ''ਉਹ ਹਰ ਫ਼ਾਈਲ 'ਤੇ ਦਸਤਖ਼ਤ ਕਰ ਸਕਦੇ ਹਨ, ਸਿਰਫ਼ ਇਕ ਨੂੰ ਛੱਡ ਕੇ...''

ਮੁਲਜ਼ਮ ਨੇ ਆਪਣੇ ਘਰ ਦੀ ਦੂਜੀ ਛੱਤ ’ਤੇ ਇਸ ’ਤੇ ਇੱਟਾਂ ਨਾਲ ਹਮਲਾ ਕੀਤਾ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਮੁਲਜ਼ਮ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਫਰਾਰ ਹੋ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News