ਜੱਚਾ ਬੱਚਾ ਹਸਪਤਾਲ ’ਚ ਔਰਤ ਨੇ ਦਿੱਤਾ 3 ਬੱੱਚਿਆਂ ਨੂੰ ਜਨਮ
Wednesday, Feb 09, 2022 - 08:59 AM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ, ਧਰਮਪਾਲ): ਸਿਵਲ ਹਸਪਤਾਲ ਬਰਨਾਲਾ ਦੇ ਜੱਚਾ ਬੱਚਾ ਹਸਪਤਾਲ ’ਚ ਇਕ ਔਰਤ ਨੇ ਡਿਲਵਰੀ ਦੌਰਾਨ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਹੈ। ਔਰਤ ਰੋਗਾਂ ਦੀ ਮਾਹਿਰ ਡਾ. ਗਗਨਦੀਪ ਕੌਰ ਸਿੱਧੂ ਨੇ ਦੱਸਿਆ ਕਿ ਸਿੰਬਲਜੀਤ ਕੌਰ ਪਤਨੀ ਜੀਤ ਸਿੰਘ ਵਾਸੀ ਪੱਖੋ ਸਿਵਲ ਹਸਪਤਾਲ ਬਰਨਾਲਾ ਵਿਖੇ ਡਿਲਵਰੀ ਲਈ ਦਾਖ਼ਲ ਹੋਈ ਸੀ। ਡਿਲਵਰੀ ਸਮੇਂ ਉਕਤ ਔਰਤ ਦਾ ਬਲੱਡ ਪਰੈਸ਼ਰ ਕਾਫੀ ਵਧਿਆ ਹੋਇਆ ਸੀ ਅਤੇ ਉਸਨੂੰ ਦਰਦ ਵੀ ਕਾਫ਼ੀ ਹੋ ਰਿਹਾ ਸੀ। ਹਸਪਤਾਲ ਸਟਾਫ ਦੀ ਮਦਦ ਨਾਲ ਸਿੰਬਲਜੀਤ ਕੌਰ ਦਾ ਵੱਡਾ ਆਪਰੇਸ਼ਨ ਕੀਤਾ ਗਿਆ । ਜਿਸ ਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਹੈ। ਡਾ. ਗਗਨਦੀਪ ਕੌਰ ਨੇ ਦੱਸਿਆ ਕਿ ਜਨਮ ਲੈਣ ਵਾਲੇ ਦੋ ਬੇਟੇ ਅਤੇ ਇਕ ਬੇਟੀ ਜੋ ਬਿਲਕੁਲ ਤੰਦਰੁਸਤ ਹਨ ਅਤੇ ਉਨ੍ਹਾਂ ਦੀ ਮਾਂ ਦੀ ਸਿਹਤ ਵੀ ਪੂਰੀ ਤਰ੍ਹਾਂ ਠੀਕ ਹੈ।
ਇਹ ਵੀ ਪੜ੍ਹੋ : CM ਚੰਨੀ ਦੇ ਜਾਇਦਾਦ ਨਾ ਖ਼ਰੀਦਣ ਵਾਲੇ ਬਿਆਨ 'ਤੇ ਰਾਘਵ ਚੱਢਾ ਨੇ ਚੁੱਕੇ ਵੱਡੇ ਸਵਾਲ