ਸ਼ੱਕੀ ਹਾਲਾਤ ’ਚ ਔਰਤ ਦੀ ਮੌਤ, ਕੱਟਿਆ ਹੋਇਆ ਸੀ ਨੱਕ, ਗਰਦਨ ’ਤੇ ਵੀ ਮਿਲੇ ਨਿਸ਼ਾਨ

Monday, Mar 23, 2026 - 02:03 PM (IST)

ਸ਼ੱਕੀ ਹਾਲਾਤ ’ਚ ਔਰਤ ਦੀ ਮੌਤ, ਕੱਟਿਆ ਹੋਇਆ ਸੀ ਨੱਕ, ਗਰਦਨ ’ਤੇ ਵੀ ਮਿਲੇ ਨਿਸ਼ਾਨ

ਚੰਡੀਗੜ੍ਹ (ਸੁਸ਼ੀਲ): ਮਲੋਆ ਸਥਿਤ ਗਵਾਲਾ ਕਲੋਨੀ ’ਚ ਝੁੱਗੀ ਅੰਦਰ ਔਰਤ ਦੀ ਲਾਸ਼ ਮਿਲੀ। ਔਰਤ ਦਾ ਨੱਕ ਕੱਟਿਆ ਹੋਇਆ ਸੀ ਤੇ ਗਰਦਨ ’ਤੇ ਨਿਸ਼ਾਨ ਸਨ। ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ ’ਤੇ ਪਹੁੰਚੀ ਤੇ ਔਰਤ ਨੂੰ ਸੈਕਟਰ-16 ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਦੀ ਪਛਾਣ 28 ਸਾਲਾ ਰੀਨਾ ਵਜੋਂ ਹੋਈ। ਮੁੱਢਲੀ ਜਾਂਚ ’ਚ ਪਤਾ ਲੱਗਾ ਕਿ ਰਾਤ ਨੂੰ ਰੀਨਾ ਦਾ ਪਤੀ ਸੁਨੀਲ ਨਾਲ ਪੈਸਿਆਂ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਤੋਂ ਬਾਅਦ ਔਰਤ ਨੇ ਫਾਹਾ ਲੈ ਲਿਆ। ਸੀ.ਐੱਫ.ਐੱਸ.ਐੱਲ. ਟੀਮ ਨੇ ਦੱਸਿਆ ਕਿ ਨੱਕ ਚੂਹਿਆਂ ਨੇ ਕੱਟੀ ਹੈ। ਫਾਹਾ ਲੈਣ ਤੋਂ ਬਾਅਦ ਔਰਤ ਜ਼ਮੀਨ ’ਤੇ ਡਿੱਗ ਪਈ ਸੀ। ਮਲੋਆ ਪੁਲਸ ਨੇ ਪੁੱਛਗਿੱਛ ਲਈ ਸੁਨੀਲ ਨੂੰ ਹਿਰਾਸਤ ’ਚ ਲੈ ਲਿਆ ਹੈ। ਪੁਲਸ ਨੇ ਦੱਸਿਆ ਕਿ ਮੌਤ ਦਾ ਕਾਰਨ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ।

ਇਹ ਵੀ ਪੜ੍ਹੋ- DM ਗਗਨ ਰੰਧਾਵਾ ਦੇ ਖੁਦਕੁਸ਼ੀ ਮਾਮਲੇ 'ਚ ਇਕ ਹੋਰ ਵੀਡੀਓ ਆਈ ਸਾਹਮਣੇ, ਘਰ ਦੇ ਵਿਹੜੇ 'ਚ...

ਮਲੋਆ ਥਾਣਾ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਗਵਾਲਾ ਕਲੋਨੀ ਦੀ ਝੁੱਗੀ ’ਚ ਔਰਤ ਦੀ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰ ਔਰਤ ਨੂੰ ਸਸਕਾਰ ਲਈ ਲੈ ਕੇ ਜਾ ਰਹੇ ਹਨ। ਸੂਚਨਾ ਮਿਲਦਿਆਂ ਹੀ ਪੁਲਸ ਟੀਮ ਮੌਕੇ ’ਤੇ ਪਹੁੰਚੀ। ਪੁਲਸ ਨੇ ਲਾਸ਼ ਦੇਖੀ ਤਾਂ ਗਰਦਨ ’ਤੇ ਨਿਸ਼ਾਨ ਸਨ ਤੇ ਨੱਕ ਕੱਟੀ ਹੋਈ ਸੀ। ਪੁਲਸ ਨੇ ਤੁਰੰਤ ਲਾਸ਼ ਨੂੰ ਕਬਜ਼ੇ ’ਚ ਲਿਆ ਤੇ ਹਸਪਤਾਲ ਲੈ ਗਈ। ਡਾਕਟਰਾਂ ਨੇ ਜਾਂਚ ਤੋਂ ਬਾਅਦ ਔਰਤ ਰੀਨਾ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ-  'MLA ਭੁੱਲਰ ਨੂੰ ਗ੍ਰਿਫ਼ਤਾਰ ਨਾ ਕੀਤਾ, ਤਾਂ ਬੱਚਿਆ ਸਮੇਤ...', DM ਰੰਧਾਵਾ ਦੇ ਪਰਿਵਾਰ ਵੱਲੋਂ 24 ਘੰਟੇ ਦਾ ਅਲਟੀਮੇਟਮ

ਪੈਸਿਆਂ ਨੂੰ ਲੈ ਕੇ ਪਤੀ ਨਾਲ ਹੋਇਆ ਸੀ ਝਗੜਾ

ਮਲੋਆ ਥਾਣਾ ਪੁਲਸ ਨੇ ਜਾਂਚ ਲਈ ਫੋਰੈਂਸਿਕ ਮੋਬਾਈਲ ਟੀਮ ਨੂੰ ਬੁਲਾਇਆ, ਜਿਸ ਨੇ ਘਟਨਾ ਸਥਾਨ ਤੋਂ ਅਹਿਮ ਸਬੂਤ ਇਕੱਠੇ ਕੀਤੇ। ਲਾਸ਼ ਦੀ ਜਾਂਚ ’ਤੇ ਪਤਾ ਲੱਗਾ ਕਿ ਨੱਕ ਚੂਹਿਆਂ ਨੇ ਖਾ ਲਿਆ ਸੀ। ਗੁਆਂਢੀਆਂ ਨੇ ਪੁਲਸ ਨੂੰ ਦੱਸਿਆ ਕਿ ਰੀਨਾ ਦਾ ਪਿਛਲੀ ਰਾਤ ਪਤੀ ਨਾਲ ਝਗੜਾ ਹੋਇਆ ਸੀ। ਪੁਲਸ ਨੇ ਤੁਰੰਤ ਰੀਨਾ ਦੇ ਪਤੀ ਸੁਨੀਲ ਨੂੰ ਹਿਰਾਸਤ ’ਚ ਲੈ ਲਿਆ। ਪੁੱਛਗਿੱਛ ਦੌਰਾਨ ਸੁਨੀਲ ਨੇ ਦੱਸਿਆ ਕਿ ਉਸਦਾ ਰਾਤ ਪੈਸਿਆਂ ਨੂੰ ਲੈ ਕੇ ਝਗੜਾ ਹੋਇਆ ਸੀ ਤੇ ਉਹ ਦੂਜੇ ਕਮਰੇ ’ਚ ਸੌਣ ਚਲਾ ਗਿਆ ਸੀ। ਪੁਲਸ ਮੁਤਾਬਕ ਰੀਨਾ ਕਿਰਾਏ ਦੇ ਘਰ ’ਚ ਰਹਿੰਦੀ ਸੀ। ਉਹ ਨੇੜੇ ਹੀ ਕਰਿਆਨੇ ਦੀ ਦੁਕਾਨ ’ਤੇ ਕੰਮ ਕਰਦੀ ਸੀ ਜਦਕਿ ਪਤੀ ਲੱਕੜ ਦਾ ਕੰਮ ਕਰਦਾ ਹੈ।

ਇਹ ਵੀ ਪੜ੍ਹੋ- 'ਕੀ ਦੇਸ਼ 'ਚ ਦੋ ਸੰਵਿਧਾਨ ਹਨ...', DM ਰੰਧਾਵਾ ਦੀ ਧੀ ਦੇ ਵੱਡੇ ਸਵਾਲਾਂ ਨੇ ਘੇਰੀ 'ਆਪ' ਸਰਕਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News