ਔਰਤ ਨੇ ਸ਼ੱਕੀ ਹਾਲਾਤ ’ਚ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
Wednesday, May 10, 2023 - 01:38 AM (IST)

ਲੁਧਿਆਣਾ (ਰਾਜ)–ਇਕ ਔਰਤ ਨੇ ਸ਼ੱਕੀ ਹਾਲਾਤ ’ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਕਰੁਣਾ ਕੇਸੀ (22) ਵਜੋਂ ਹੋਈ, ਜੋ ਮਾਨ ਸਿੰਘ ਕਾਲੋਨੀ ਦੀ ਰਹਿਣ ਵਾਲੀ ਸੀ। ਸੂਚਨਾ ਤੋਂ ਬਾਅਦ ਮੌਕੇ ’ਤੇ ਪੁੱਜੀ ਥਾਣਾ ਡਾਬਾ ਦੀ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤੀ ਹੈ। ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਮੂਲ ਰੂਪ ’ਚ ਨੇਪਾਲ ਦੀ ਰਹਿਣ ਵਾਲੀ ਹੈ, ਜੋ ਵਿਆਹੀ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ : ਪ੍ਰਸ਼ਾਸਨ ਨੇ ਸਾਰੇ 1972 ਪੋਲਿੰਗ ਬੂਥਾਂ ’ਤੇ 100 ਫੀਸਦੀ ਵੈੱਬਕਾਸਟਿੰਗ ਲਈ ਲਾਏ 2138 CCTV ਕੈਮਰੇ
ਕੱਲ੍ਹ ਹੀ ਆਪਣੀ ਸਹੇਲੀ ਨਾਲ ਲਖਨਊ ਤੋਂ ਲੁਧਿਆਣਾ ਪੁੱਜੀ ਸੀ ਪਰ ਉਸ ਨੇ ਦੇਰ ਰਾਤ ਕਮਰੇ ’ਚ ਖੁਦਕੁਸ਼ੀ ਕਰ ਲਈ, ਜਦ ਉਸ ਦੀ ਮਾਂ ਉਸ ਨੂੰ ਕਾਲ ਕਰ ਰਹੀ ਸੀ, ਉਦੋਂ ਉਸ ਨੇ ਕਾਲ ਨਹੀਂ ਚੁੱਕੀ। ਫਿਰ ਉਸ ਦੀ ਮਾਂ ਨੇ ਉਸ ਦੀ ਸਹੇਲੀ ਨੂੰ ਕਾਲ ਕੀਤੀ ਤਾਂ ਉਹ ਕੰਮ ’ਤੇ ਸੀ। ਜਦ ਉਹ ਘਰ ਪੁੱਜੀ ਤਾਂ ਅੰਦਰ ਕਰੁਣਾ ਦੀ ਲਾਸ਼ ਲਟਕ ਰਹੀ ਸੀ।
ਇਹ ਖ਼ਬਰ ਵੀ ਪੜ੍ਹੋ : ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ’ਚ ਬਿਕਰਮ ਮਜੀਠੀਆ ਨੇ ਪੰਜਾਬ ਸਰਕਾਰ ਤੇ ਭਾਜਪਾ ’ਤੇ ਚੁੱਕੇ ਸਵਾਲ (ਵੀਡੀਓ)