''ਆਪ'' ਆਗੂ ਦੀ ਧੀ ਦੀ ਕੈਨੇਡਾ ''ਚ ਸ਼ੱਕੀ ਹਾਲਾਤ ''ਚ ਮੌਤ, Study Visa ''ਤੇ ਗਈ ਸੀ ਕੈਨੇਡਾ
Tuesday, Apr 29, 2025 - 09:03 AM (IST)

ਡੇਰਾਬਸੀ (ਗੁਰਜੀਤ/ਵਿਕਰਮਜੀਤ): ਕੈਨੇਡਾ ਪੜ੍ਹਨ ਗਈ ਡੇਰਾਬੱਸੀ ਦੀ 21 ਸਾਲਾ ਵੰਸ਼ਿਕਾ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਵੰਸ਼ਿਕਾ ਦੀ ਲਾਸ਼ ਕਾਲਜ ਦੇ ਨੇੜੇ ਬੀਚ ’ਤੇ ਉਸ ਦੇ ਲਾਪਤਾ ਹੋਣ ਤੋਂ ਦੋ ਦਿਨਾਂ ਬਾਅਦ ਮਿਲੀ। ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਪਰ ਓਟਾਵਾ ਸ਼ਹਿਰ ਦੀ ਪੁਲਸ ਨੇ ਲਾਸ਼ ਨੂੰ ਹਸਪਤਾਲ ’ਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਚਨਾ ਮਿਲਣ ਤੋਂ ਬਾਅਦ ਡੇਰਾਬੱਸੀ ਇਲਾਕੇ ’ਚ ਸੋਗ ਦੀ ਲਹਿਰ ਫ਼ੈਲ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡੇ ਰੇਲ ਹਾਦਸੇ ਦੀ ਸਾਜ਼ਿਸ਼! ਸ੍ਰੀ ਹੇਮਕੁੰਟ ਐਕਸਪ੍ਰੈੱਸ ਦੇ ਯਾਤਰੀਆਂ ਨਾਲ ਹੋ ਜਾਣੀ ਸੀ ਅਣਹੋਣੀ
ਜਾਣਕਾਰੀ ਮੁਤਾਬਕ ਡੇਰਾਬਸੀ ਦੇ ਦਵਿੰਦਰ ਸੈਣੀ ਦੀ ਧੀ ਵੰਸ਼ਿਕਾ (21) ਦੋ ਸਾਲ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਗਈ ਸੀ। ਲੜਕੀ ਦੇ ਪਿਤਾ ਦਵਿੰਦਰ ਸੈਣੀ ਡੇਰਾਬਸੀ ’ਚ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਹਨ। ਦਵਿੰਦਰ ਮੁਤਾਬਕ ਉਸ ਨੇ 25 ਅਪ੍ਰੈਲ ਨੂੰ ਆਖਰੀ ਵਾਰ ਵੰਸ਼ਿਕਾ ਨਾਲ ਗੱਲ ਕੀਤੀ ਸੀ ਪਰ ਅਗਲੇ ਦਿਨ ਉਸ ਦੀ ਰੂਮ ਪਾਰਟਨਰ ਲੜਕੀ ਦਾ ਫ਼ੋਨ ਆਇਆ ਕਿ ਵੰਸ਼ਿਕਾ ਕਮਰੇ ’ਚ ਵਾਪਸ ਨਹੀਂ ਆਈ ਤੇ ਉਸ ਦਾ ਮੋਬਾਈਲ ਵੀ ਬੰਦ ਹੈ। ਉਸ ਦੇ ਜਾਣਕਾਰਾਂ, ਪਰਿਵਾਰ ਤੇ ਰਿਸ਼ਤੇਦਾਰਾਂ ਨੇ ਉਸ ਨੂੰ ਲੱਭਣ ਲਈ ਆਪਣੇ ਪੱਧਰ ’ਤੇ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਚੋਣ ਨਤੀਜੇ: ਪੰਜਾਬੀਆਂ ਨੇ ਕਰਵਾਈ ਬੱਲੇ-ਬੱਲੇ
ਜਾਣਕਾਰੀ ਮੁਤਾਬਕ ਵੰਸ਼ਿਕਾ ਦੀ ਕਜਨ ਸਿਸਟਰ ਸਿਮਰਨ ਤੇ ਡੇਰਾਬਸੀ ਦੇ ਅਜੈ ਕੁਮਾਰ ਦੀ ਧੀ ਨਿਸ਼ਾ ਵੀ ਵੰਸ਼ਿਕਾ ਦੇ ਸੰਪਰਕ ’ਚ ਸਨ। ਉਨ੍ਹਾਂ ਨੇ ਸਭ ਤੋਂ ਪਹਿਲਾ ਵੰਸ਼ਿਕਾ ਦੇ ਲਾਪਤਾ ਹੋਣ ਬਾਰੇ ਦੱਸਿਆ ਤੇ ਫਿਰ ਪੁਲਸ ਨੂੰ ਸੂਚਿਤ ਕੀਤਾ। ਦੋ ਦਿਨਾਂ ਬਾਅਦ ਵੰਸ਼ਿਕਾ ਦੀ ਲਾਸ਼ ਕਾਲਜ ਨੇੜੇ ਬੀਚ ਕੋਲ ਮਿਲੀ। ਵੰਸ਼ਿਕਾ ਸ਼ੁੱਕਰਵਾਰ ਰਾਤ ਕਰੀਬ 9 ਵਜੇ ਬੱਸ ’ਚ ਸਵਾਰ ਹੋ ਕੇ ਕਿਸੇ ਨੂੰ ਦੱਸੇ ਬਿਨਾਂ ਕਾਲਜ ਲਈ ਰਵਾਨਾ ਹੋ ਗਈ ਤੇ ਉਸੇ ਰਾਤ 11:30 ਵਜੇ ਉਸਦਾ ਫ਼ੋਨ ਬੰਦ ਹੋ ਗਿਆ। ਪੁਲਸ ਨੂੰ ਉਸ ਦੀ ਲਾਸ਼ ਦੋ ਦਿਨਾਂ ਬਾਅਦ ਮਿਲੀ ਪਰ ਉਸਦਾ ਮੋਬਾਈਲ ਬਰਾਮਦ ਨਹੀਂ ਹੋਇਆ। ਫ਼ਿਲਹਾਲ ਮੌਤ ਦੇ ਕਾਰਨ ਅਜੇ ਸਪਸ਼ਟ ਨਹੀਂ ਹੋਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8