ਭਾਬੀ ਨੂੰ ਜ਼ਹਿਰ ਪੀਣ ਲਈ ਮਜ਼ਬੂਰ ਕਰਨ ਵਾਲਾ ਦਿਓਰ ਨਾਮਜ਼ਦ

09/18/2019 5:55:03 PM

ਅਬੋਹਰ (ਸੁਨੀਲ) - ਪਿੰਡ ਸੈਦਾਂਵਾਲੀ ਵਾਸੀ ਔਰਤ ਵਲੋਂ ਆਪਣੇ ਦਿਓਰ ਨਾਲ ਹੋਈ ਲੜਾਈ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰ ਪੀ ਲੈਣ ਦੇ ਮਾਮਲੇ 'ਚ ਦਿਓਰ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ।ਥਾਣਾ ਸਦਰ ਅਬੋਹਰ ਦੇ ਐੱਸ.ਐੱਚ.ਓ. ਰਣਜੀਤ ਸਿੰਘ ਨੇ ਦੱਸਿਆ ਕਿ ਬਿਮਲਾ ਦੇਵੀ ਪਤਨੀ ਪ੍ਰੇਮ ਕੁਮਾਰ ਵਲੋਂ ਮੰਗਲਵਾਰ ਨੂੰ ਕਿਸੇ ਜ਼ਹਿਰੀਲੀ ਚੀਜ਼ ਦਾ ਸੇਵਨ ਕਰ ਲੈਣ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਅਬੋਹਰ 'ਚ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਖਤਰੇ 'ਚੋਂ ਬਾਹਰ ਹੈ। ਸਬ-ਡਵੀਜ਼ਨ ਅਬੋਹਰ ਦੇ ਮਾਣਯੋਗ ਜੱਜ ਹਰਪ੍ਰੀਤ ਸਿੰਘ ਸਾਹਮਣੇ ਬਿਆਨ ਦਰਜ ਕਰਵਾਉਂਦੇ ਹੋਏ ਪੀੜਤ ਔਰਤ ਨੇ ਦੱਸਿਆ ਕਿ ਉਸ ਨੇ 15 ਸਤੰਬਰ ਨੂੰ ਆਪਣੇ ਦਿਓਰ ਸੂਰਜਭਾਨ ਪੁੱਤਰ ਜਗਮਾਲ ਦੀ ਜ਼ਮੀਨ 'ਚ ਆਪਣੇ ਪਸ਼ੂ ਬੰਨ੍ਹ ਦਿੱਤੇ ਸੀ, ਜਿਸ ਨੂੰ ਲੈ ਕੇ ਉਨ੍ਹਾਂ 'ਚ ਝਗੜਾ ਹੋ ਗਿਆ ਸੀ। ਉਸ ਅਨੁਸਾਰ ਉਸ ਨੇ ਇਸੇ ਲੜਾਈ-ਝਗੜੇ ਤੋਂ ਪ੍ਰੇਸ਼ਾਨ ਹੋ ਕੇ 17 ਸਤੰਬਰ ਨੂੰ ਜ਼ਹਿਰੀਲੀ ਚੀਜ਼ ਖਾ ਲਈ। ਪੀੜਤ ਔਰਤ ਦੇ ਬਿਆਨ ਦੇ ਆਧਾਰ 'ਤੇ ਮੁਲਜ਼ਮ ਦਿਓਰ ਵਿਰੁੱਧ ਥਾਣਾ ਸਦਰ ਅਬੋਹਰ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ।


rajwinder kaur

Content Editor

Related News