ਸੜਕ ਹਾਦਸੇ ਦੌਰਾਨ ਪਤਨੀ ਦੀ ਮੌਤ, ਪਤੀ ਜ਼ਖਮੀ

Thursday, Jan 23, 2020 - 07:18 PM (IST)

ਸੜਕ ਹਾਦਸੇ ਦੌਰਾਨ ਪਤਨੀ ਦੀ ਮੌਤ, ਪਤੀ ਜ਼ਖਮੀ

ਮੋਗਾ, (ਅਜ਼ਾਦ)— ਮੋਗਾ ਦੇ ਨੇੜਲੇ ਪਿੰਡ ਦੁਸਾਂਝ ਨੇੜੇ ਤੇਜ਼ ਰਫਤਾਰ ਕਾਰ ਦੀ ਲਪੇਟ 'ਚ ਆਉਣ ਨਾਲ ਕਮਲੇਸ਼ ਕੌਰ ਨਿਵਾਸੀ ਦੁਸਾਂਝ ਦੀ ਮੌਤ ਹੋ ਗਈ, ਜਦਕਿ ਉਸਦਾ ਪਤੀ ਪ੍ਰਿਤਪਾਲ ਸਿੰਘ ਜ਼ਖਮੀ ਹੋ ਗਿਆ। ਇਸ ਦੌਰਾਨ ਕਾਰ ਚਾਲਕ ਭੱਜਣ 'ਚ ਸਫਲ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮਹਿਣਾ ਦੇ ਹੌਲਦਾਰ ਸੰਦੀਪ ਕੁਮਾਰ ਨੇ ਦੱਸਿਆ ਕਿ ਜਤਿੰਦਰ ਸਿੰਘ ਪੁੱਤਰ ਸਵਰਨ ਸਿੰਘ ਨਿਵਾਸੀ ਪਿੰਡ ਦੁਸਾਂਝ ਨੇ ਕਿਹਾ ਕਿ ਉਸਦਾ ਭਰਾ ਪ੍ਰਿਤਪਾਲ ਸਿੰਘ ਅਤੇ ਭਰਜਾਈ ਕਮਲੇਸ਼ ਕੌਰ ਆਪਣੇ ਮੋਟਰ ਸਾਈਕਲ ਤੇ ਮੋਗਾ ਨੂੰ ਜਾ ਰਹੇ ਸਨ, ਜਦ ਉਹ ਰਸਤੇ 'ਚ ਪਹੁੰਚੇ ਤਾਂ ਇਕ ਅਣਪਛਾਤੇ ਕਾਰ ਸਵਿਫਟ ਕਾਰ ਚਾਲਕ ਨੇ ਕਾਰ ਨੂੰ ਲਾਪਰਵਾਹੀ ਨਾਲ ਚਲਾਉਂਦੇ ਉਨਾਂ ਦੇ ਭਰਾ ਦੇ ਮੋਟਰ ਸਾਈਕਲ ਨੂੰ ਬੁਰੀ ਤਰ੍ਹਾਂ ਨਾਲ ਟੱਕਰ ਮਾਰੀ। ਜਿਸ 'ਤੇ ਉਸਦਾ ਭਰਾ ਤੇ ਭਰਜਾਈ ਸੜਕ 'ਤੇ ਡਿੱਗ ਗਏ। ਜਿੰਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਅ। ਡਾਕਟਰਾਂ ਨੇ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਨਾਂ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕੀਤਾ, ਉਥੇ 22 ਜਨਵਰੀ ਨੂੰ ਇਲਾਜ ਦੌਰਾਨ ਉਸ ਦੀ ਭਰਜਾਈ ਕਮਲੇਸ਼ ਕੌਰ ਦੀ ਮੌਤ ਹੋ ਗਈ। ਇਸ ਸਬੰਧੀ ਮਹਿਣਾ ਪੁਲਸ ਵਲੋਂ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਕਮਲੇਸ਼ ਕੌਰ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਦੇ ਬਾਅਦ ਵਾਰਸਾਂ ਨੂੰ ਸੌਂਪ ਦਿੱਤਾ ਜਾਵੇਗਾ, ਜਦਕਿ ਕਾਰ ਚਾਲਕ ਦੀ ਤਲਾਸ਼ ਕੀਤੀ ਜਾ ਰਹੀ ਹੈ।



 


author

KamalJeet Singh

Content Editor

Related News