ਗੁਰੂ ਘਰ ਲਈ ਨਕੱਈ ਨੇ ਹਲਕਾ ਮਾਨਸਾ ਵਲੋਂ ਸਵਾ ਸੱਤ ਸੋ ਕੁਇੰਟਲ ਕਣਕ ਭੇਜੀ

05/21/2020 5:38:34 PM

ਮਾਨਸਾ (ਮਿੱਤਲ): ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਆਦੇਸ਼ਾਂ ਤੇ ਗੁਰੂ ਘਰ ਦੀ ਸੇਵਾ ਲਈ ਸਾਬਕਾ ਸੰਸਦੀ ਸਕੱਤਰ ਅਤੇ ਹਲਕਾ ਇੰਚਾਰਜ ਮਾਨਸਾ ਜਗਦੀਪ ਸਿੰਘ ਨੇ ਆਪਣੇ ਵਲੋਂ ਸਵਾ ਸੱਤ ਸੋ ਕੁਇੰਟਲ ਕਣਕ ਭੇਜੀ ਜੋ ਸ੍ਰੀ ਦਮਦਮਾ ਸਾਹਿਬ ਤੋਂ ਬਾਅਦ ਸ੍ਰੀ ਅਮ੍ਰਿਤਸਰ ਵਿਖੇ ਦਰਬਾਰ ਸਾਹਿਬ ਵਿਖੇ ਲੰਗਰ ਵਿਖੇ ਪੁੱਜੇਗੀ। ਉਨ੍ਹਾਂ ਕਿਹਾ ਕਿ ਸੰਗਤ ਅਤੇ ਸੇਵਾਦਾਰ ਵੱਡੀ ਗਿਣਤੀ 'ਚ ਇਸ ਲੰਗਰ ਸੇਵਾ 'ਚ ਸਹਿਯੋਗ ਕਰ ਰਹੇ ਹਨ। ਗੁਰੂ ਘਰ ਦੀ ਸੇਵਾ ਲਈ ਹਰ ਵਿਅਕਤੀ ਤੱਤਪਰ ਹੈ।ਜਗਦੀਪ ਸਿੰਘ ਨਕੱਈ ਨੇ ਕਿਹਾ ਕਿ ਗੁਰੂ ਘਰ ਦੀ ਸੇਵਾ ਦਾ ਮੌਕਾ ਕਰਮਾ ਵਾਲਿਆਂ ਨੂੰ ਮਿਲਦਾ ਹੈ ਅਤੇ ਇਹ ਉਨ੍ਹਾਂ ਦਾ ਸੁਭਾਗ ਹੈ ਕਿ ਪ੍ਰਮਾਤਮਾ ਨੇ ਉਨ੍ਹਾਂ ਨੂੰ ਇਹ ਸੇਵਾ ਕਰਨ ਦਾ ਮੌਕਾ ਬਖਸ਼ਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਆਫਤ ਦੀ ਘੜੀ 'ਚ ਸੰਗਤ ਅਤੇ ਢਿੱਡੋਂ ਭੁੱਖੇ ਲੋਕਾਂ ਲਈ ਦੂਰ-ਦੂਰ ਜਾ ਕੇ ਲੰਗਰ ਲਾਏ ਜਾ ਰਹੇ ਹਨ ਅਤੇ ਹਰ ਇਨਸਾਨ ਦਾ ਫਰਜ਼ ਬਣਦਾ ਹੈ ਕਿ ਉਹ ਇਸ ਸੇਵਾ 'ਚ ਸਹਿਯੋਗ ਦੇਵੇ। ਇਸ ਕਣਕ ਦੀਆਂ ਭਰੀਆਂ ਟਰਾਲੀਆਂ ਨੂੰ ਜਗਦੀਪ ਸਿੰਘ ਨਕੱਈ ਨੇ ਰਵਾਨਾ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ, ਗੁਰਪ੍ਰੀਤ ਸਿੰਘ ਚਹਿਲ, ਜਸਵਿੰਦਰ ਸਿੰਘ ਚਕੇਰੀਆਂ, ਭੋਲਾ ਸਿੰਘ ਕੋਟਲੀ, ਲਾਡੀ ਦਲੇਲਵਾਲਾ, ਬੱਬੀ ਰੋਮਾਣਾ, ਰੂਬਲ ਭੀਖੀ ਤੋਂ ਇਲਾਵਾ ਚਾਰ ਸਰਕਲਾਂ ਦੇ ਜਥੇਦਾਰ ਮੌਜੂਦ ਸਨ। 


Shyna

Content Editor

Related News