ਮੈਡੀਕਲ ਪ੍ਰੀਖਿਆ ਦੇਣ ਗਈ ਪ੍ਰੀਖਿਆਰਥੀ ਦੀ ਚੈਕਿੰਗ ਦੌਰਾਨ ਜੋ ਹੋਇਆ, ਸਭ ਰਹਿ ਗਏ ਹੈਰਾਨ, ਦੇਖੋ ਵੀਡੀਓ
Tuesday, Jan 09, 2024 - 05:58 AM (IST)
ਕੋਟਕਪੂਰਾ (ਨਰਿੰਦਰ ਬੈੜ੍ਹ)- ਫਰੀਦਕੋਟ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਨੌਜਵਾਨ ਕੁੜੀ ਦੇ ਭੇਸ 'ਚ ਮੈਡੀਕਲ ਪ੍ਰੀਖਿਆ ਦੇਣ ਪਹੁੰਚ ਗਿਆ। ਬੀਤੇ ਦਿਨ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੀ ਭਰਤੀ ਪ੍ਰੀਖਿਆ ਦੌਰਾਨ ਔਰਤ ਪਹਿਰਾਵੇ 'ਚ ਇੱਕ ਕੁੜੀ ਦੀ ਜਗ੍ਹਾ ਪ੍ਰੀਖਿਆ ਦੇਣ ਪਹੁੰਚੇ ਨੌਜਵਾਨ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- 2 ਫਰਵਰੀ ਨੂੰ ਲਾਂਚ ਹੋਵੇਗਾ ਐਪਲ ਦਾ 'Vision Pro', 19 ਜਨਵਰੀ ਤੋਂ ਸ਼ੁਰੂ ਹੋ ਜਾਵੇਗੀ ਪ੍ਰੀ-ਬੁਕਿੰਗ
ਜਾਣਕਾਰੀ ਅਨੁਸਾਰ ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਿਟੀ ਵਿਖੇ ਇੱਕ ਦਿਨ ਪਹਿਲਾਂ ਵੱਖ-ਵੱਖ ਪ੍ਰੀਖਿਆ ਕੇਂਦਰਾਂ 'ਤੇ ਮਲਟੀਪਰਪਜ਼ ਹੈਲਥ ਵਰਕਰਾਂ ਦੀ ਭਰਤੀ ਲਈ ਇੱਕ ਲਿਖਤੀ ਪ੍ਰੀਖਿਆ ਲਈ ਗਈ ਸੀ। ਕੋਟਕਪੂਰਾ ਦੇ ਡੀ.ਏ.ਵੀ. ਸਕੂਲ ਵਿੱਚ ਬਣਾਏ ਗਏ ਪ੍ਰੀਖਿਆ ਕੇਂਦਰ ਵਿੱਚ ਪ੍ਰੀਖਿਆਰਥੀਆਂ ਦੇ ਦਾਖਲ ਹੋਣ ਸਮੇਂ ਉਨ੍ਹਾਂ ਦੀ ਬਾਇਓਮੈਟ੍ਰਿਕ ਰਾਹੀਂ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਜਦ ਇੱਕ ਨਵ-ਵਿਆਹੁਤਾ ਦੇ ਰੂਪ ਵਿੱਚ ਉੱਥੇ ਪਹੁੰਚੇ ਇੱਕ ਪ੍ਰੀਖਿਆਰਥੀ ਦੀ ਬਾਇਓਮੈਟ੍ਰਿਕ ਸਫਲ ਨਹੀਂ ਹੋ ਸਕੀ ਤਾਂ ਜਾਂਚ ਕਰ ਰਹੇ ਅਧਿਕਾਰੀਆਂ ਨੂੰ ਸ਼ੱਕ ਹੋ ਗਿਆ ਅਤੇ ਇਸ ਦੌਰਾਨ ਜਾਂਚ 'ਚ ਸਾਹਮਣੇ ਆਇਆ ਕਿ ਪ੍ਰੀਖਿਆ ਦੇਣ ਆਇਆ ਇਹ ਪ੍ਰੀਖਿਆਰਥੀ ਔਰਤ ਦੇ ਰੂਪ ਵਿੱਚ ਇੱਕ ਮੁੰਡਾ ਸੀ।
ਇਹ ਵੀ ਪੜ੍ਹੋ- USA 'ਚ ਵੀ ਦਿਖੇਗਾ ਪ੍ਰਾਣ-ਪ੍ਰਤਿਸ਼ਠਾ ਸਮਾਰੋਹ, NY ਦੇ ਟਾਈਮਸ ਸਕੁਏਅਰ 'ਤੇ ਕੀਤਾ ਜਾਵੇਗਾ 'Live Telecast'
ਇਹ ਮਾਮਲਾ ਸਾਹਮਣੇ ਆਉਣ 'ਤੇ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਅਧਿਕਾਰੀਆਂ ਅਨੁਸਾਰ ਮੁਲਜ਼ਮ ਦੀ ਪਛਾਣ ਫਾਜ਼ਿਲਕਾ ਵਾਸੀ ਅੰਗਰੇਜ ਸਿੰਘ ਦੇ ਰੂਪ ਵਿੱਚ ਹੋਈ, ਜੋ ਕਿ ਫਾਜਿਲਕਾ ਦੇ ਹੀ ਪਿੰਡ ਢਾਣੀ ਮੁੰਨਸ਼ੀ ਰਾਮ ਦੀ ਰਹਿਣ ਵਾਲੀ ਇੱਕ ਕੁੜੀ ਦੀ ਜਗ੍ਹਾ 'ਤੇ ਪ੍ਰੀਖਿਆ ਦੇਣ ਆਇਆ ਸੀ। ਜਾਣਕਾਰੀ ਅਨੁਸਾਰ ਉਸ ਤੋਂ ਇੱਕ ਜਾਲੀ ਵੋਟਰ ਕਾਰਡ ਵੀ ਬਰਾਮਦ ਕੀਤਾ ਗਿਆ। ਇਸ ਸਬੰਧ ਵਿੱਚ ਇੰਸ. ਮਨੋਜ ਕੁਮਾਰ ਸ਼ਰਮਾ ਇੰਸ. ਥਾਣਾ ਸਿਟੀ ਕੋਟਕਪੂਰਾ ਨੇ ਦੱਸਿਆ ਕਿ ਪੁਲਸ ਨੇ ਮਿਲੀ ਸ਼ਿਕਾਇਤ ਤੋਂ ਬਾਅਦ ਉਕਤ ਮੁਲਜ਼ਮ ਖਿਲਾਫ਼ ਆਈ.ਪੀ.ਸੀ. ਦੀ ਧਾਰਾ 419 ਦੇ ਤਹਿਤ ਕੇਸ ਦਰਜ ਕਰਕੇ ਉਸ ਨੂੰ ਜਮਾਨਤ 'ਤੇ ਰਿਹਾਅ ਕਰ ਦਿੱਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8