ਵਿਕਰਮ ਜੋਸ਼ੀ ਦੇ ਹੋਏ ਕਤਲ ਨੂੰ ਲੈ ਕੇ ਪੱਤਰਕਾਰ ਭਾਈਚਾਰੇ ’ਚ ਰੋਸ਼

07/23/2020 12:33:49 PM

ਗੁਰੂਹਰਸਹਾਏ (ਆਵਲਾ): ਬੀਤੇ ਦਿਨ ਯੂਪੀ ਦੇ ਗਾਜ਼ੀਆਬਾਦ ’ਚ ਬਦਮਾਸ਼ਾਂ ਵੱਲੋਂ ਪੱਤਰਕਾਰ ਵਿਕਰਮ ਜੋਸ਼ੀ ਦੀ ਕੁੱਟ-ਮਾਰ ਕਰ ਕੇ ਉਸਦੇ ਸਿਰ ’ਚ ਗੋਲੀ ਮਾਰ ਦਿੱਤੀ ਗਈ। ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿਥੇ ਵਿਕਰਮ ਜੋਸ਼ੀ ਨੇ ਇਲਾਜ ਦੌਰਾਨ ਅੱਜ ਦਮ ਤੋੜ ਦਿੱਤਾ। ਇਸ ਕਤਲਕਾਂਡ ਨੂੰ ਲੈ ਕੇ ਗੁਰੂਹਰਸਹਾਏ ਦੇ ਪੱਤਰਕਾਰ ਭਾਈਚਾਰੇ ’ਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪਣੀ ਭਾਣਜੀ ਨਾਲ ਹੋਈ ਛੇਡ਼-ਛਾਡ਼ ਵਿਰੁੱਧ ਆਵਾਜ਼ ਚੁੱਕਣ ਅਤੇ ਪੱਤਰਕਾਰ ਵਿਕਰਮ ਜੋਸ਼ੀ ਦਾ ਕਤਲ ਕਰ ਦੇਣਾ ਸਾਡੇ ਕਾਨੂੰਨ ਵਿਵਸਥਾ ’ਤੇ ਬਹੁਤ ਵੱਡੇ ਸਵਾਲ ਖਡ਼੍ਹੇ ਕਰਦਾ ਹੈ।

ਪੱਤਰਕਾਰ ਭਾਈਚਾਰਾ ਨੇ ਕੇਂਦਰ ਸਰਕਾਰ, ਉੱਤਰ ਪ੍ਰਦੇਸ਼ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਨਾਂ ਨੇ ਪੱਤਰਕਾਰ ਵਿਕਰਮ ਜੋਸ਼ੀ ਦਾ ਕਤਲ ਕੀਤਾ ਹੈ, ਉਨ੍ਹਾਂ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਇਸਦੇ ਨਾਲ ਹੀ ਜਿਨਾਂ ਪੱਤਰਕਾਰਾਂ ਦੇ ਕੋਲ ਪੀਲਾ ਕਾਰਡ ਹੈ ਜਾਂ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਹਨ, ਉਨ੍ਹਾਂ ਨੂੰ 2-2 ਸੁਰੱਖਿਆ ਗਾਰਡ ਮੁਹੱਈਆ ਕਰਵਾਏ ਜਾਣ ਤਾਂ ਜੋ ਅਜਿਹੀ ਘਟਨਾ ਅੱਗੇ ਨਾ ਵਾਪਰੇ। ਕਿਉਂਕਿ ਆਏ ਦਿਨ ਕਿਸੇ ਨਾ ਕਿਸੇ ਸ਼ਹਿਰ ’ਚ ਪ੍ਰਿੰਟ ਮੀਡੀਆ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਪੱਤਰਕਾਰਾਂ ’ਤੇ ਹਮਲਿਆਂ ਦੇ ਮਾਮਲੇ ਹਰ ਦਿਨ ਵੱਧ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ ਹੈ।


Shyna

Content Editor

Related News