ਬਠਿੰਡਾ 'ਚ DAV ਕਾਲਜ ਸਾਹਮਣੇ ਗੁੰਡਾਗਰਦੀ ਦਾ ਨੰਗਾ ਨਾਚ, ਬੇਰਹਿਮੀ ਨਾਲ ਨੌਜਵਾਨ ਦੀ ਕੁੱਟਮਾਰ (ਵੀਡੀਓ)

Friday, Sep 16, 2022 - 01:31 PM (IST)

ਬਠਿੰਡਾ 'ਚ DAV ਕਾਲਜ ਸਾਹਮਣੇ ਗੁੰਡਾਗਰਦੀ ਦਾ ਨੰਗਾ ਨਾਚ, ਬੇਰਹਿਮੀ ਨਾਲ ਨੌਜਵਾਨ ਦੀ ਕੁੱਟਮਾਰ (ਵੀਡੀਓ)

ਬਠਿੰਡਾ (ਕੁਨਾਲ) : ਬਠਿੰਡਾ ਜ਼ਿਲ੍ਹੇ 'ਚ DAV ਕਾਲਜ ਦੇ ਬਾਹਰ ਇਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ , ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਕ DAV ਕਾਲਜ ਦੇ ਬਾਹਰ ਨੌਜਵਾਨਾਂ ਦੀ ਵਿੱਚ ਰਸਤੇ ਹੀ ਆਪਸੀ ਬਹਿਸ ਹੋ ਗਈ। ਜਿਸ ਤੋਂ ਬਾਅਦ ਗੱਲ ਜ਼ਿਆਦਾ ਵਧ ਜਾਂਦੀ ਹੈ ਅਤੇ ਮੁੰਡਿਆਂ ਦਾ ਇਕ ਗਰੁੱਪ 2 ਨੌਜਵਾਨਾਂ 'ਤੇ ਸ਼ਰੇਆਮ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੰਦੇ ਹਨ, ਜਿਸ ਵਿੱਚੋਂ ਇਕ ਨੌਜਵਾਨ ਉੱਥੋਂ ਭੱਜ ਕੇ ਆਪਣੀ ਜਾਨ ਬਚਾ ਲੈਂਦੇ ਹਨ ਪਰ ਦੂਸਰੇ ਨੌਜਵਾਨ ਦੇ ਸਿਰ 'ਤੇ ਕਈ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਜਾਂਦੇ ਹਨ। 

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਵਾਲੇ ਖ਼ਤਰਨਾਕ ਸ਼ੂਟਰਾਂ ਦਾ ਗੋਇੰਦਵਾਲ ਸਾਹਿਬ ਦੀ ਜੇਲ੍ਹ ’ਚ ਵੱਡਾ ਕਾਰਨਾਮਾ

ਵੀਡੀਓ 'ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਮੁੰਡਿਆਂ ਨੇ ਕਿਸ ਤਰ੍ਹਾਂ ਇਕ ਨੌਜਵਾਨ 'ਤੇ ਬੈਸਬਾਲ ਅਤੇ ਤਲਵਾਰਾਂ ਨਾਲ ਉਸ ਦੀ ਕੁੱਟਮਾਰ ਕੀਤੀ। ਜਿਸ ਵਿੱਚ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ , ਜਿਸ ਦੀ ਪਛਾਣ ਸ਼ਿਵਮ ਵਜੋਂ ਹੋਈ ਹੈ। ਜ਼ਖ਼ਮੀ ਸ਼ਿਵਮ ਨੂੰ ਗੰਭੀਰ ਹਾਲਾਤ 'ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਇਸ ਸਾਰੀ ਘਟਨਾ ਦੌਰਾਨ ਨਾ ਤਾਂ ਪੁਲਸ ਪ੍ਰਸਾਸ਼ਨ ਮੌਕੇ 'ਤੇ ਪਹੁੰਚਿਆ ਅਤੇ ਨਾ ਹੀ ਕਾਲਜ ਪ੍ਰਸਾਸ਼ਨ ਨੇ ਇਸ ਲੜਾਈ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਮੌਕੇ 'ਤੇ ਮੌਜੂਦ ਲੋਕਾਂ ਨੇ ਇਸ ਸਾਰੇ ਖੌਫ਼ਨਾਰ ਮੰਜਰ ਨੂੰ ਦੇਖਿਆ ਅਤੇ ਇਸ ਨੂੰ ਆਪਣੇ ਮੋਬਾਇਲਾਂ 'ਚ ਕੈਦ ਕਰ ਲਿਆ ਪਰ ਕਿਸੇ ਨੇ ਵੀ ਨੌਜਵਾਨ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਮੌਕੇ 'ਤੇ ਮੌਜੂਦ ਸਾਰੇ ਲੋਕ ਹੀ ਇਸ ਨੂੰ ਦੇਖ ਕੇ ਸਹਿਮ ਗਏ ਸਨ। ਫਿਲਹਾਲ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੋਈ ਕਿ ਇਹ ਲੜਾਈ ਕਿਸ ਕਾਰਨਾਂ ਦੇ ਚੱਲਦਿਆ ਹੋਈ ਹੈ ਪਰ ਇਹ ਪੁਲਸ ਪ੍ਰਸਾਸ਼ਨ 'ਤੇ ਵੱਡੇ ਸਵਾਲ ਖੜ੍ਹੇ ਕਰਦੀ ਹੈ। ਇਸ ਸੰਬੰਧੀ ਗੱਲ ਕਰਦਿਆਂ ਪੁਲਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵਾਇਰਲ ਵੀਡੀਓ ਅਤੇ ਜ਼ਖ਼ਮੀ ਹੋਏ ਨੌਜਵਾਨ ਦੀ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News