ਲੁਧਿਅਾਣਾ ਦੀ ਕੇਂਦਰੀ ਜੇਲ ’ਚ ਹਵਾਲਾਤੀ ਨੇ  ਫਾਹ ਲੈ ਕੇ ਕੀਤੀ ਖੁਦਕੁਸ਼ੀ

10/18/2018 6:29:20 AM

ਲੁਧਿਆਣਾ,   (ਸਿਆਲ)-   ਮਹਾਨਗਰ  ਦੀ  ਕੇਂਦਰੀ ਜੇਲ ਵਿਚ ਇਕ ਦਿਨ ਪਹਿਲਾਂ ਆਏ  ਹਵਾਲਾਤੀ ਭਾਗ ਰਾਮ ਭਾਗੂ (35) ਨੇ ਸ਼ੱਕੀ ਹਾਲਾਤ ‘ਚ ਫਾਹ ਲੈ ਕੇ ਖੁਦਕੁਸ਼ੀ ਕਰ ਲਈ।
ਜਾਣਕਾਰੀ ਮੁਤਾਬਕ ਥਾਣਾ ਬਲਾਚੌਰ, ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ ਐੱਨ. ਡੀ. ਪੀ.  ਐੱਸ. ਐਕਟ ਤਹਿਤ ਕੇਸ ਦਰਜ ਹੋਣ ਕਾਰਨ ਹਵਾਲਾਤੀ ਭਾਗ ਰਾਮ ਭਾਗੂ 16 ਅਕਤੂਬਰ ਨੂੰ ਤਾਜਪੁਰ  ਰੋਡ ਦੀ ਕੇਂਦਰੀ ਜੇਲ ਵਿਚ ਆਇਆ ਸੀ।  ਅੱਜ ਦੁਪਹਿਰ 11.30 ਵਜੇ ਜਦੋਂ ਜੇਲ ਦੀ ਬੰਦੀ  ਸਮੇਂ ਕੈਦੀ ਅਤੇ ਹਵਾਲਾਤੀਆਂ ਨੂੰ ਬੈਰਕਾਂ ‘ਚ ਬੰਦ ਕਰ ਕੇ ਗਿਣਤੀ ਕੀਤੀ ਜਾ ਰਹੀ ਤਾਂ  ਹਵਾਲਾਤੀਆਂ ਦੀ ਗਿਣਤੀ ਘੱਟ ਹੋ ਰਹੀ ਸੀ, ਜਿਸ ‘ਤੇ ਅਧਿਕਾਰੀਆਂ ਅਤੇ ਮੁਲਾਜ਼ਮਾਂ  ਨੇ  ਕੇਂਦਰੀ ਬਲਾਕ ਦੇ ਬਾਥਰੂਮਾਂ ਨੂੰ ਚੈੱਕ ਕੀਤਾ ਤਾਂ ਉਕਤ ਹਵਾਲਾਤੀ ਬਾਥਰੂਮ ‘ਚ ਲੋਹੇ ਦੀ  ਗਰਿੱਲ  ਨਾਲ ਪਰਨਾ ਬੰਨ੍ਹ ਕੇ ਲਟਕਿਆ ਹੋਇਆ ਸੀ। ਮੌਕੇ ‘ਤੇ ਪੁੱਜੇ ਜੇਲ ਦੇ ਡਾਕਟਰ ਨੇ  ਹਵਾਲਾਤੀ ਭਾਗ ਰਾਮ ਭਾਗੂ ਨੂੰ ਮ੍ਰਿਤਕ ਐਲਾਨ ਦਿੱਤਾ। ਹਵਾਲਾਤੀ ਦੀ ਲਾਸ਼ ਨੂੰ ਪੋਸਟਮਾਰਟਮ   ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਜੁਡੀਸ਼ੀਅਲ ਮੈਜਿਸਟ੍ਰੇਟ ਦੀ ਹਾਜ਼ਰੀ ਵਿਚ  ਡਾਕਟਰਾਂ ਦਾ ਇਕ ਪੈਨਲ ਮ੍ਰਿਤਕ ਹਵਾਲਾਤੀ ਦਾ ਪੋਸਟਮਾਰਟਮ ਕਰੇਗਾ। ਮੈਡੀਕਲ ਰਿਪੋਰਟ ਆਉਣ  ‘ਤੇ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।  ਜੇਲ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਨੇ  ਕਿਹਾ ਕਿ ਇਸ ਘਟਨਾ ਦੀ ਨਿਆਇਕ ਜਾਂਚ ਵੀ ਕਾਰਵਾਈ ਜਾਵੇਗੀ ਤਾਂ ਕਿ ਸਹੀ ਤੱਥਾਂ ਦਾ ਪਤਾ  ਲੱਗ ਸਕੇ। 


Related News