ਬੇਕਾਬੂ ਟਰੱਕ ਆਟੋ ਨੂੰ ਟੱਕਰ ਮਾਰ ਡਿਵਾਈਡਰ ਪਾਰ ਕਰ ਦੁਕਾਨਾਂ ''ਚ ਵੜਿਆ, ਨੀਂਦ ਕਾਰਨ ਵਾਪਰਿਆ ਹਾਦਸਾ

Saturday, Feb 04, 2023 - 01:34 AM (IST)

ਬੇਕਾਬੂ ਟਰੱਕ ਆਟੋ ਨੂੰ ਟੱਕਰ ਮਾਰ ਡਿਵਾਈਡਰ ਪਾਰ ਕਰ ਦੁਕਾਨਾਂ ''ਚ ਵੜਿਆ, ਨੀਂਦ ਕਾਰਨ ਵਾਪਰਿਆ ਹਾਦਸਾ

ਲੁਧਿਆਣਾ (ਨਰਿੰਦਰ) : ਸ਼ੁੱਕਰਵਾਰ ਦੇਰ ਰਾਤ ਸਮਰਾਲਾ ਚੌਕ ਨੇੜੇ ਚੰਡੀਗੜ੍ਹ ਰੋਡ ਤੋਂ ਆ ਰਿਹਾ ਇਕ ਤੇਜ਼ ਰਫਤਾਰ ਟਰੱਕ ਬੇਕਾਬੂ ਹੋ ਕੇ ਆਟੋ ਵਿੱਚ ਜਾ ਵੱਜਾ, ਜਿਸ ਤੋਂ ਬਾਅਦ ਡਿਵਾਈਡਰ ਪਾਰ ਕਰ ਸੜਕ ਦੀ ਦੂਜੀ ਸਾਈਡ ਚਲਾ ਗਿਆ ਅਤੇ ਦੁਕਾਨਾਂ ਵਿੱਚ ਜਾ ਵੜਿਆ, ਜਿੱਥੇ ਦੁਕਾਨਦਾਰਾਂ ਦਾ ਕਾਫੀ ਨੁਕਸਾਨ ਹੋਇਆ ਤੇ ਪਿੱਲਰ ਵੀ ਟੁੱਟ ਗਏ। ਕਿਸੇ ਜਾਨੀ ਨੁਕਸਾਨ ਤੋਂ ਬਚਾ ਰਿਹਾ। ਹਾਦਸੇ ਦਾ ਕਾਰਨ ਡਰਾਈਵਰ ਨੂੰ ਨੀਂਦ ਆਉਣਾ ਦੱਸਿਆ ਜਾ ਰਿਹਾ ਹੈ ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ।

ਇਹ ਵੀ ਪੜ੍ਹੋ : ਅਜਬ-ਗਜ਼ਬ: 90 ਲੱਖ ਦੀ ਲਾਗਤ ਨਾਲ ਬਣਾਇਆ ਖੁਦ ਦਾ ਜਹਾਜ਼, ਬਚਪਨ ਦਾ ਸੁਪਨਾ ਕੀਤਾ ਪੂਰਾ

ਟਰੱਕ ਵੱਜਣ ਕਾਰਨ ਆਟੋ ਚਾਲਕ ਨੂੰ ਗੁੱਝੀਆਂ ਸੱਟਾਂ ਲੱਗੀਆਂ ਹਨ, ਜਿਸ ਨੂੰ ਹਸਪਤਾਲ ਭੇਜਿਆ ਗਿਆ। ਆਟੋ ਚਾਲਕ ਨੇ ਦੱਸਿਆ ਕਿ ਮੌਕੇ ਦਾ ਫਾਇਦਾ ਚੁੱਕ ਕੇ ਕੁਝ ਚੋਰਾਂ ਨੇ ਉਸ ਦੇ ਆਟੋ 'ਚੋਂ ਬੈਟਰੀ ਅਤੇ ਦਿਨ ਭਰ ਦੀ ਕਮਾਈ ਵੀ ਚੋਰੀ ਕਰ ਲਈ। ਉਸ ਨੇ ਦੱਸਿਆ ਕਿ ਉਹ ਗਰੀਬ ਵਿਅਕਤੀ ਹੈ ਤੇ ਉਸ ਦੀ ਮਦਦ ਕੀਤੀ ਜਾਵੇ। ਉਸ ਦਾ ਆਟੋ ਵੀ ਟੁੱਟ ਗਿਆ ਹੈ। ਚਸ਼ਮਦੀਦ ਨੇ ਦੱਸਿਆ ਕਿ ਪੂਰੀ ਘਟਨਾ ਰਾਤ 1 ਵਜੇ ਦੇ ਕਰੀਬ ਵਾਪਰੀ। ਉਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਸਮਰਾਲਾ ਚੌਕ ਤੋਂ ਲੈਣ ਆਇਆ ਸੀ।

ਇਹ ਵੀ ਪੜ੍ਹੋ : ਤਰਨਤਾਰਨ 'ਚ 3 ਘਰਾਂ 'ਤੇ ED ਦੀ ਰੇਡ, ਮੇਨ ਗੇਟ ਨੂੰ ਕਟਰ ਨਾਲ ਕੱਟ ਕੇ ਘਰ ਅੰਦਰ ਹੋਏ ਦਾਖ਼ਲ

ਉਸ ਨੇ ਵੇਖਿਆ ਕਿ ਹਰਿਆਣਾ ਨੰਬਰ ਦਾ ਇਕ ਟਰੱਕ ਤੇਜ਼ ਰਫਤਾਰ 'ਚ ਚੰਡੀਗੜ੍ਹ ਵੱਲੋਂ ਆ ਰਿਹਾ ਸੀ ਤੇ ਸਮਰਾਲਾ ਚੌਕ 'ਚ ਬੱਸ ਸਟੈਂਡ ਰੋਡ 'ਤੇ ਆਟੋ ਵਿੱਚ ਆ ਵੱਜਾ। ਉਸ ਤੋਂ ਬਾਅਦ ਬੇਕਾਬੂ ਹੋ ਕੇ ਰੋਡ ਤੋਂ ਦੂਜੀ ਸਾਈਡ ਚਲਾ ਗਿਆ ਅਤੇ ਦੁਕਾਨਾਂ ਵਿੱਚ ਜਾ ਵੱਜਾ, ਜਿੱਥੇ ਆਟੋ ਤੇ ਦੁਕਾਨਦਾਰਾਂ ਦਾ ਕਾਫੀ ਨੁਕਸਾਨ ਹੋ ਗਿਆ। ਮੌਕੇ 'ਤੇ ਪੁਲਸ ਨੇ ਟਰੱਕ 'ਚੋਂ ਇਕ ਨੌਜਵਾਨ ਫੜ ਲਿਆ, ਜੋ ਆਪਣੇ-ਆਪ ਨੂੰ ਟਰੱਕ ਦਾ ਕਲੀਨਰ ਦੱਸ ਰਿਹਾ ਹੈ। ਉਸ ਨੇ ਦੱਸਿਆ ਕਿ ਡਰਾਈਵਰ ਫਰਾਰ ਹੋ ਗਿਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News