ਬੇਕਾਬੂ ਥਾਰ ਨੇ ਰੇਹੜੀ ਨੂੰ ਟੱਕਰ ਮਾਰਦਿਆਂ ਐਕਟਿਵਾ ਚਾਲਕ ਨੂੰ ਦਰੜਿਆ

Sunday, Apr 03, 2022 - 03:33 PM (IST)

ਬੇਕਾਬੂ ਥਾਰ ਨੇ ਰੇਹੜੀ ਨੂੰ ਟੱਕਰ ਮਾਰਦਿਆਂ ਐਕਟਿਵਾ ਚਾਲਕ ਨੂੰ ਦਰੜਿਆ

ਲੁਧਿਆਣਾ (ਤਰੁਣ) : ਦੇਰ ਰਾਤ ਇਕ ਤੇਜ਼ ਰਫ਼ਤਾਰ ਥਾਰ ਚਾਲਕ ਨੇ ਪਹਿਲਾਂ ਰੇਹੜੀ ਚਾਲਕ ਤੇ ਫਿਰ ਐਕਟਿਵਾ ਸਵਾਰ ਜੋੜੇ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਐਕਟਿਵਾ ਸਵਾਰ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਹਾਦਸੇ ਵਿਚ ਮ੍ਰਿਤਕ ਦੀ ਪਤਨੀ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ। ਮ੍ਰਿਤਕ ਦੀ ਪਛਾਣ ਹੈਪੀ ਦੇ ਰੂਪ ਵਿਚ ਹੋਈ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰ. 5 ਦੇ ਇੰਚਾਰਜ ਨੀਰਜ ਚੌਧਰੀ ਅਤੇ ਕੋਚਰ ਮਾਰਕੀਟ ਦੀ ਪੁਲਸ ਘਟਨਾ ਸਥਾਨ 'ਤੇ ਪਹੁੰਚੀ। ਜ਼ਖਮੀ ਔਰਤ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਗੁੱਸੇ 'ਚ ਆਏ ਲੋਕਾਂ ਨੇ ਥਾਰ ਚਾਲਕ ਨੌਜਵਾਨ ਨੂੰ ਕਾਬੂ ਕਰਕੇ ਜੰਮ ਕੇ ਛਿੱਤਰ ਪਰੇਡ ਕਰਦਿਆਂ ਥਾਰ ਦੀ ਤੋੜ-ਭੰਨ ਕਰ ਦਿੱਤੀ।

ਇਹ ਵੀ ਪੜ੍ਹੋ : ਮਿਲਾਵਟਖ਼ੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਸਿਹਤ ਮੰਤਰੀ ਦਾ ਵੱਡਾ ਬਿਆਨ

PunjabKesari

ਥਾਣਾ ਇੰਚਾਰਜ ਨੀਰਜ ਚੌਧਰੀ ਨੇ ਦੱਸਿਆ ਕਿ ਥਾਰ ਚਾਲਕ ਤੇਜ਼ ਰਫਤਾਰ ਨਾਲ ਹੀਰੋ ਬੇਕਰੀ ਵੱਲੋਂ ਆ ਰਿਹਾ ਸੀ, ਜਿਸ ਨੇ ਪੱਖੋਵਾਲ ਰੋਡ ਨੇੜੇ ਪਹਿਲਾਂ ਇਕ ਰੇਹੜੀ ਚਾਲਕ ਨੂੰ ਟੱਕਰ ਮਾਰੀ, ਜਿਸ ਨਾਲ ਰੇਹੜੀ 3 ਪਲਟੀਆਂ ਖਾਂਦੀ ਹੋਈ ਸੜਕ ਕੰਢੇ ਡਿੱਗ ਪਈ। ਹਾਦਸੇ 'ਚ ਰੇਹੜੀ ਚਾਲਕ ਨੂੰ ਮਾਮੂਲੀ ਸੱਟਾਂ ਆਈਆਂ। ਥਾਰ ਚਾਲਕ ਇੱਥੇ ਹੀ ਨਹੀਂ ਰੁਕਿਆ, ਤੇਜ਼ ਰਫ਼ਤਾਰ ਨਾਲ ਉਹ ਭਾਰਤ ਨਗਰ ਚੌਕ ਈ. ਐੱਸ. ਆਈ. ਹਸਪਤਾਲ ਦੇ ਨਜ਼ਦੀਕ ਪੁੱਜਾ ਅਤੇ ਐਕਟਿਵਾ ਸਵਾਰ ਜੋੜੇ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਜੋੜਾ ਕਈ ਫੁੱਟ ਉੱਤੇ ਉਛਲ ਗਿਆ। ਪੁਲਸ ਨੇ ਥਾਰ ਚਾਲਕ ਨੂੰ ਹਿਰਾਸਤ ਵਿਚ ਲੈ ਲਿਆ। ਮੌਕੇ ਦੇ ਗਵਾਹਾਂ ਅਨੁਸਾਰ ਹੀਰੋ ਬੇਕਰੀ ਨੇੜੇ ਰੇਹੜੀ ਵਾਲੇ ਨੂੰ ਟੱਕਰ ਮਾਰਨ ਤੋਂ ਬਾਅਦ ਕੁਝ ਨੌਜਵਾਨ ਥਾਰ ਦਾ ਪਿੱਛਾ ਕਰਨ ਲੱਗੇ ਸਨ।

PunjabKesari

ਇਹ ਵੀ ਪੜ੍ਹੋ : ਸ਼ਰਮਨਾਕ ! ਇੰਸਟਾਗ੍ਰਾਮ ’ਤੇ ਹੋਈ ਦੋਸਤੀ, ਮਗਰੋਂ ਕੁੜੀ ਦੀ ਇੱਜ਼ਤ ਨਾਲ ਖੇਡ ਗਿਆ ਆਰਮੀ ਦਾ ਜਵਾਨ


author

Gurminder Singh

Content Editor

Related News