ਹਾਦਸੇ ’ਚ 2 ਨੌਜਵਾਨਾਂ ਨੇ ਮੌਕੇ ’ਤੇ ਤੋੜਿਆ ਦਮ

Saturday, Jun 06, 2020 - 02:32 AM (IST)

ਹਾਦਸੇ ’ਚ 2 ਨੌਜਵਾਨਾਂ ਨੇ ਮੌਕੇ ’ਤੇ ਤੋੜਿਆ ਦਮ

 

ਫਰੀਦਕੋਟ (ਰਾਜਨ) - ਸਥਾਨਕ ਸਾਦਿਕ ਸਡ਼ਕ ’ਤੇ ਵਾਪਰੇ ਇਕ ਦਰਦਨਾਕ ਸਡ਼ਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇਸ ਘਟਨਾਂ ਉਪਰੰਤ ਕਾਰ ਚਲਾ ਰਿਹਾ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕਾਂ ਦੀ ਪਛਾਣ ਵਰਿੰਦਰ ਸਿੰਘ ਅਤੇ ਹੁਕਮ ਚੰਦ ਵਾਸੀ ਜੈਤੋ ਵਜੋਂ ਹੋਈ ਹੈ ਜੋ ਇਕ ਮੋਬਾਈਲ ਕੰਪਨੀ ਵਿਚ ਕੰਮ ਕਰਦੇ ਸਨ। ਸੂਤਰਾਂ ਅਨੁਸਾਰ ਜਿਸ ਵੇਲੇ ਇਹ ਦੋਨੋਂ ਨੌਜਵਾਨ ਬਾਈਕ ’ਤੇ ਸਵਾਰ ਹੋ ਕੇ ਸਾਦਿਕ ਤੋਂ ਫਰੀਦਕੋਟ ਵੱਲ ਆ ਰਹੇ ਸਨ ਤਾਂ ਇਕ ਇਨੋਵਾ ਗੱਡੀ ਬੇਕਾਬੂ ਹੋ ਜਾਣ ਦੀ ਸੂਰਤ ਵਿਚ ਸਿੱਧੀ ਬਾਈਕ ਨਾਲ ਟਕਰਾ ਗਈ ਜਿਸ ’ਤੇ ਦੋਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਕਾਰ ਇਸ ਹਾਦਸੇ ਤੋਂ ਬਾਅਦ ਇਕ ਦਰੱਖਤ ਵਿਚ ਵੱਜਣ ’ਤੇ ਇਸਨੂੰ ਚਲਾ ਰਿਹਾ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ’ਤੇ ਪੁੱਜੇ ਜਾਂਚ ਅਧਿਕਾਰੀ ਸਿਕੰਦਰ ਸਿੰਘ ਏ. ਐੱਸ. ਆਈ. ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਕਬਜੇ ਵਿਚ ਲੈ ਕੇ ਅਗਲੀ ਪੁਲਸ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮ੍ਰਿਤਕਾਂ ਦੇ ਵਾਰਸ ਵੀ ਘਟਨਾ ਸਥਾਨ ’ਤੇ ਪੁੱਜ ਗਏ ਹਨ।


author

Inder Prajapati

Content Editor

Related News