ਗੁਆਂਢੀਆਂ ਨੇ ਲੜਾਈ ਨੂੰ ਲੈ ਕੇ ਦੋ ਭੈਣਾਂ ਨਾਲ ਕੀਤਾ ਅਜਿਹਾ ਕੰਮ, ਸੁਣ ਕੇ ਨਹੀਂ ਹੋਵੇਗਾ ਯਕੀਨ

Saturday, May 06, 2023 - 12:24 PM (IST)

ਗੁਆਂਢੀਆਂ ਨੇ ਲੜਾਈ ਨੂੰ ਲੈ ਕੇ ਦੋ ਭੈਣਾਂ ਨਾਲ ਕੀਤਾ ਅਜਿਹਾ ਕੰਮ, ਸੁਣ ਕੇ ਨਹੀਂ ਹੋਵੇਗਾ ਯਕੀਨ

ਅਬੋਹਰ (ਸੁਨੀਲ)– ਪਿੰਡ ਸੱਪਾਂਵਾਲੀ ਵਿਖੇ ਬੀਤੀ ਸ਼ਾਮ ਮਾਮੂਲੀ ਝਗੜੇ ਕਾਰਨ ਦੋ ਸਕੀਆਂ ਭੈਣਾਂ ਨੂੰ ਕੁੱਟਮਾਰ ਕਰ ਕੇ ਜ਼ਖ਼ਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਦੋਵਾਂ ਭੈਣਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅਤੇ ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਪਠਾਨਕੋਟ ਜਾ ਰਹੀ ਡੀ. ਐੱਮ. ਯੂ. ਨੇ ਨੌਜਵਾਨ ਨੂੰ ਦਰੜਿਆ, ਮੌਕੇ 'ਤੇ ਹੋਈ ਦਰਦਨਾਕ ਮੌਤ

ਇਲਾਜ ਅਧੀਨ ਮੇਨਪਾਲ (16) ਪੁੱਤਰੀ ਰਚਨ ਕੌਰ ਅਤੇ ਹਰਪ੍ਰੀਤ (17) ਦੇ ਭਰਾ ਸਿਕੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਸ ਦੇ ਛੋਟੇ ਭਰਾ ਮੰਦਰ ਦਾ ਕੁਝ ਗਲੀ-ਮੁਹੱਲਾ ਦੇ ਲੋਕਾਂ ਨਾਲ ਝਗੜਾ ਹੋਇਆ ਸੀ, ਜੋ ਕਿ ਸ਼ਾਮ ਨੂੰ ਇਕ ਵਾਰ ਸੁਲਝਾ ਲਿਆ ਗਿਆ ਸੀ, ਪਰ ਕੁਝ ਸਮੇਂ ਬਾਅਦ ਜਦੋਂ ਉਸ ਦੀਆਂ ਦੋਵੇਂ ਭੈਣਾਂ ਨਹਿਰ ’ਤੇ ਕੱਪੜੇ ਧੋ ਰਹੀਆਂ ਸੀ ਤਾਂ ਇਸ ਝਗੜੇ ਕਾਰਨ ਗੁਆਂਢੀ ਉਥੇ ਪਹੁੰਚ ਗਏ ਅਤੇ ਉਨ੍ਹਾਂ ਦੀ ਕੁੱਟਮਾਰ ਕਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਜਿਸ ਦੀ ਸੂਚਨਾ ਮਿਲਣ ’ਤੇ ਉਸ ਨੇ ਆਪਣੀਆਂ ਦੋਵੇਂ ਭੈਣਾਂ ਨੂੰ ਹਸਪਤਾਲ ਦਾਖਲ ਕਰਵਾਇਆ।

ਇਹ ਵੀ ਪੜ੍ਹੋ- ਟ੍ਰੈਫ਼ਿਕ ਨਿਯਮ ਤੋੜਣ ਵਾਲਿਆਂ ਦੀ ਹੁਣ ਖੈਰ ਨਹੀਂ, ਉਲੰਘਣਾ ਕਰਨ ’ਤੇ ਵਟਸਐਪ 'ਤੇ ਮਿਲੇਗੀ 'ਖ਼ੁਸ਼ਖ਼ਬਰੀ'

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News