ਵੀਜ਼ਾ ਲਵਾਉਣ ਦੇ ਨਾਂ ’ਤੇ ਦੋ ਲੋਕਾਂ ਨਾਲ ਲੱਖਾਂ ਦੀ ਠੱਗੀ, ਮਾਲਕ ’ਤੇ ਐੱਫ. ਆਈ. ਆਰ.ਦਰਜ

05/06/2023 10:45:28 PM

ਚੰਡੀਗੜ੍ਹ (ਸੁਸ਼ੀਲ ਰਾਜ) : ਸੈਕਟਰ-42 ਸਥਿਤ ਈ-ਐਬਰੋਡ ਇਮੀਗ੍ਰੇਸ਼ਨ ਕੰਪਨੀ ਦੇ ਮਾਲਕਾਂ ਨੇ ਕੈਨੇਡਾ ਦਾ ਵੀਜ਼ਾ ਅਪਲਾਈ ਕਰਨ ਦੇ ਨਾਂ ’ਤੇ ਦੋ ਲੋਕਾਂ ਨਾਲ 14 ਲੱਖ ਰੁਪਏ ਦੀ ਠੱਗੀ ਮਾਰੀ ਲਈ। ਮੋਗਾ ਨਿਵਾਸੀ ਹਰਿੰਦਰਪਾਲ ਸਿੰਘ ਦੀ ਸ਼ਿਕਾਇਤ ’ਤੇ ਸੈਕਟਰ-36 ਥਾਣਾ ਪੁਲਸ ਨੇ ਧੋਖੇਬਾਜ਼ ਲਵਿਸ਼ ਮਹਾਜਨ, ਉਸ ਦੀ ਪਤਨੀ ਪੂਜਾ ਮਹਾਜਨ, ਵਿਵੇਕ ਸੈਣੀ ਅਤੇ ਗੋਗੀ ਮਹਿਰਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮੋਗਾ ਵਾਸੀ ਹਰਿੰਦਰਪਾਲ ਸਿੰਘ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੇ ਆਪਣੇ ਲਡ਼ਕੇ ਦਾ ਵੀਜ਼ਾ ਲਵਾਉਣ ਲਈ ਸੈਕਟਰ-42 ਸਥਿਤ ਈ-ਐਬਰੋਡ ਇਮੀਗ੍ਰੇਸ਼ਨ ਕੰਪਨੀ ਨਾਲ ਸੰਪਰਕ ਕੀਤਾ ਸੀ। ਉੱਥੇ ਉਹ ਲਵਿਸ਼ ਮਹਾਜਨ, ਉਨ੍ਹਾਂ ਦੀ ਪਤਨੀ ਪੂਜਾ ਮਹਾਜਨ, ਵਿਵੇਕ ਸੈਣੀ ਅਤੇ ਗੋਗੀ ਮਹਿਰਾ ਨੂੰ ਮਿਲੇ। ਉਸ ਨੇ ਵੀਜ਼ਾ ਲਵਾਉਣ ਲਈ 5 ਲੱਖ ਰੁਪਏ ਮੰਗੇ, ਜੋ ਉਸ ਨੂੰ ਦੇ ਦਿੱਤੇ ਗਏ ਪਰ ਬਾਅਦ ਵਿਚ ਬੇਟੇ ਦਾ ਵੀਜ਼ਾ ਨਹੀਂ ਲੱਗਾ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਬੇਮਿਸਾਲ,ਭਗਵੰਤ ਮਾਨ ਨੂੰ ਦੱਸਿਆ ਬਿਹਤਰੀਨ ਮੁੱਖ ਮੰਤਰੀ : ਕੇਜਰੀਵਾਲ

ਇਸੇ ਦੌਰਾਨ ਫਰੀਦਕੋਟ ਵਾਸੀ ਦਿਲਰਾਜ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਇਨ੍ਹਾਂ ਸਾਰਿਆਂ ਨੇ ਉਸ ਦੇ ਲਡ਼ਕੇ ਦਾ ਕੈਨੇਡਾ ਦਾ ਵੀਜ਼ਾ ਲਵਾਉਣ ਦੇ ਬਹਾਨੇ 9 ਲੱਖ ਰੁਪਏ ਲੈ ਲਏ ਸਨ ਪਰ ਪੈਸੇ ਲੈ ਕੇ ਮੁਲਜ਼ਮ ਫ਼ਰਾਰ ਹੋਣ ਲੱਗੇ। ਫਿਰ ਇਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ। ਜਾਂਚ ਤੋਂ ਬਾਅਦ ਪੁਲਸ ਨੇ ਉਪਰੋਕਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਭਗਵੰਤ ਮਾਨ ਸਰਕਾਰ ਦੇ ਇਕ ਸਾਲ ਦੇ ਕੰਮ ਬੋਲਣਗੇ, ਕਾਂਗਰਸ ਪੱਖੀ ਹਮਦਰਦੀ ਲਹਿਰ ਕਿਤੇ ਨਹੀਂ : ਹਰਪਾਲ ਚੀਮਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News