ਜਾਨਲੇਵਾ ਹਮਲੇ ’ਚ ਦੋ ਵਿਅਕਤੀ ਜ਼ਖ਼ਮੀ, 4 ’ਤੇ ਮਾਮਲਾ ਦਰਜ

Sunday, May 08, 2022 - 05:48 PM (IST)

ਜਾਨਲੇਵਾ ਹਮਲੇ ’ਚ ਦੋ ਵਿਅਕਤੀ ਜ਼ਖ਼ਮੀ, 4 ’ਤੇ ਮਾਮਲਾ ਦਰਜ

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੇ ਪਿੰਡ ਆਸਲ ਵਿਖੇ ਹੋਏ ਲੜਾਈ-ਝਗੜੇ ਵਿਚ ਜਾਨਲੇਵਾ ਹਮਲਾ ਕਰਨ ਅਤੇ ਗੋਲੀ ਚਲਾਉਣ ਦੇ ਦੋਸ਼ਾਂ ਤਹਿਤ ਥਾਣਾ ਸਦਰ ਫ਼ਿਰੋਜ਼ਪੁਰ ਦੀ ਪੁਲਸ ਨੇ ਸ਼ਿਕਾਇਤਕਰਤਾ ਮੁੱਦਈ ਅੰਗਰੇਜ਼ ਸਿੰਘ ਪੁੱਤਰ ਚੰਦ ਸਿੰਘ ਦੇ ਬਿਆਨਾਂ ’ਤੇ ਅਮਨਦੀਪ ਕੌਰ ਉਰਫ਼ ਮਨੂ ਬਾਬਾ ਪੁੱਤਰੀ ਜਸਵੀਰ ਸਿੰਘ ਪਿੰਡ ਆਸਲ, ਸੁੱਖਾ ਸਿੰਘ ਪੁੱਤਰ ਗੁਰਚਰਨ ਸਿੰਘ, ਅਕਾਸ਼ਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਹਰਬੰਸ ਸਿੰਘ ਬਾਬਾ ਪੁੱਤਰ ਕਰਨੈਲ ਸਿੰਘ ਦੇ ਖਿਲਾਫ ਆਈ. ਪੀ. ਸੀ. ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਡੀ. ਆਈ. ਸੁਖਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਹੈ ਕਿ ਉਹ ਅਤੇ ਹੋਰ ਵਿਅਕਤੀ ਪਿੰਡ ਦੇ ਬਾਬਾ ਖੇਤਰਪਾਲ ਦੀ ਜਗ੍ਹਾ ਕੋਲ ਖੜ੍ਹੇ ਸਨ ਤਾਂ ਅਮਨਦੀਪ ਕੌਰ ਉਰਫ਼ ਮਨੂੰ ਬਾਬਾ ਉੱਥੇ ਆ ਗਈ ਤੇ ਉਨ੍ਹਾਂ ਨੂੰ ਗਾਲੀ ਗਲੋਚ ਕਰਨ ਲੱਗੀ ਤੇ ਕਹਿਣ ਲੱਗੀ ਕਿ ਬਾਬਾ ਖੇਤਰਪਾਲ ਦੀ ਜਗ੍ਹਾ ’ਤੇ ਨਵਾਂ ਸੇਵਾਦਾਰ ਬਿਠਾਉਣ ਦਾ ਪਤਾ ਦੱਸਦੀ ਹਾਂ ਤਾਂ ਇੰਨੇ ਵਿਚ ਨਾਮਜ਼ਦ ਦੂਸਰੇ ਉਸ ਦੇ ਸਾਥੀ ਵੀ ਉਥੇ ਆ ਗਏ ਅਤੇ ਉਸ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਸ਼ਿਕਾਇਤਕਰਤਾ ਅਨੁਸਾਰ ਦੋਸ਼ੀ ਅਕਾਸ਼ਦੀਪ ਨੇ ਉਸ ਦੇ ਸਿਰ ’ਤੇ ਕਾਪੇ ਨਾਲ ਵਾਰ ਕੀਤਾ ਅਤੇ ਸੁੱਖਾ ਸਿੰਘ ਨੇ ਆਪਣੇ ਪਿਸਤੌਲ ਨਾਲ ਉਸ ਨੂੰ ਮਾਰਨ ਦੀ ਨੀਅਤ ਨਾਲ ਉਸ ’ਤੇ ਫਾਇਰ ਕੀਤੇ, ਜੋ ਉਸ ਕੋਲੋਂ ਲੰਘ ਗਏ ਅਤੇ ਫਿਰ ਇਕ ਫਾਇਰ ਕੀਤਾ, ਜੋ ਉਸ ਦੇ ਭਤੀਜੇ ਆਕਾਸ਼ਦੀਪ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਆਸਲ ਨੇ ਢਿੱਡ ’ਚ ਲੱਗਾ ਅਤੇ ਹਰਬੰਸ ਸਿੰਘ ਨੇ ਕੋਲ ਪਈ ਇੱਟ ਸ਼ਿਕਾਇਤਕਰਤਾ ਦੇ ਮਾਰੀ। ਜ਼ਖ਼ਮੀਆਂ ’ਚੋਂ ਇਕ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਅਤੇ ਦੂਜੇ ਨੂੰ ਇਲਾਜ ਲਈ ਪੀ. ਜੀ. ਆਈ. ’ਚ ਦਾਖਲ ਕਰਵਾਇਆ ਗਿਆ ਹੈ ਅਤੇ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਨਾਮਜ਼ਦ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
 


author

Manoj

Content Editor

Related News