12ਵੀਂ ਦੇ ਪੇਪਰਾਂ ’ਚ ਘੱਟ ਨੰਬਰ ਆਉਣ ਤੋਂ ਪ੍ਰੇਸ਼ਾਨ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ
Tuesday, Jun 20, 2023 - 12:19 PM (IST)
ਅਬੋਹਰ (ਸੁਨੀਲ)– ਪਿੰਡ ਪੰਨੀਵਾਲਾ ਮਾਹਲਾ ਦੇ ਵਸਨੀਕ ਅਤੇ 12ਵੀਂ ਜਮਾਤ ਦੇ ਵਿਦਿਆਰਥੀ ਨੇ ਪ੍ਰੀਖਿਆ ਦੇ ਨਤੀਜਿਆਂ ਵਿਚ ਘੱਟ ਨੰਬਰ ਆਉਣ ਕਾਰਨ ਮਾਨਸਿਕ ਪ੍ਰੇਸ਼ਾਨੀ ਕਾਰਨ ਸੋਮਵਾਰ ਸਵੇਰੇ ਆਪਣੇ ਕਮਰੇ ’ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਕੱਲਰਖੇੜਾ ਚੌਂਕੀ ਪੁਲਸ ਨੇ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ ਹੈ। ਜਾਣਕਾਰੀ ਅਨੁਸਾਰ 18 ਸਾਲਾ ਅਰਵਿੰਦ ਪੁੱਤਰ ਇੰਦਰਪਾਲ ਦੇ ਭਰਾ ਸੁਨੀਲ ਨੇ ਦੱਸਿਆ ਕਿ ਉਹ ਤਿੰਨ ਭਰਾ ਹਨ।
ਇਹ ਵੀ ਪੜ੍ਹੋ- ਗੁਰਬਾਣੀ ਪ੍ਰਸਾਰਣ ਮਾਮਲੇ 'ਤੇ ਜਥੇਦਾਰ ਰਘਬੀਰ ਸਿੰਘ ਵੱਲੋਂ ਪੰਜਾਬ ਸਰਕਾਰ ਤੇ SGPC ਨੂੰ ਨਿਰਦੇਸ਼ ਜਾਰੀ
ਅਰਵਿੰਦ ਨੇ ਪਿਛਲੇ ਦਿਨੀਂ ਪਿੰਡ ਕਾਲਰਖੇੜਾ ਦੇ ਸਰਕਾਰੀ ਸਕੂਲ ’ਚ 12ਵੀਂ ਜਮਾਤ ਦਾ ਪੇਪਰ ਦਿੱਤਾ ਸੀ ਅਤੇ ਉਸ ਦੇ ਪ੍ਰੀਖਿਆ ਦੇ ਨਤੀਜਿਆਂ ’ਚ ਸਿਰਫ਼ 60 ਫੀਸਦੀ ਅੰਕ ਹੀ ਆਏ ਸਨ ਜਦੋਂਕਿ ਉਸ ਨੂੰ ਉਮੀਦ ਸੀ ਕਿ ਉਸ ਦੇ ਅੰਕ ਚੰਗੇ ਆਉਣਗੇ ਅਤੇ ਉਹ ਨੌਕਰੀ ਹਾਸਲ ਕਰ ਲਵੇਗਾ, ਇਸ ਕਾਰਨ ਉਹ ਪਿਛਲੇ ਇਕ ਮਹੀਨੇ ਤੋਂ ਪ੍ਰੇਸ਼ਾਨ ਸੀ ਕਿ ਬੀਤੀ ਰਾਤ ਪੂਰਾ ਪਰਿਵਾਰ ਘਰ ’ਚ ਸੌਂ ਰਿਹਾ ਸੀ ਕਿ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਉਨ੍ਹਾਂ ਦੇਖਿਆ ਕਿ ਅਰਵਿੰਦਰ ਕਮਰੇ ’ਚ ਛੱਤ ਵਾਲੇ ਪੱਖੇ ਨਾਲ ਲਟਕ ਰਿਹਾ ਸੀ ਤਾਂ ਉਨ੍ਹਾਂ ਨੇ ਤੁਰੰਤ ਉਸ ਨੂੰ ਥੱਲੇ ਉਤਾਰਿਆ, ਜੋ ਮਰ ਗਿਆ ਸੀ।
ਇਹ ਵੀ ਪੜ੍ਹੋ- ਕਿਵੇਂ ਮਾਡਲ ਬਣੇਗਾ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ, ਲੰਮੀ-ਚੌੜੀ ਫੌਜ ਦੇ ਬਾਵਜੂਦ ਸਹੂਲਤਾਂ ਪੱਖੋਂ ਜ਼ੀਰੋ
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕੱਲੜਖੇੜਾ ਚੌਂਕੀ ਦੇ ਏ. ਐੱਸ. ਆਈ. ਮਨਜੀਤ ਨੇ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ। ਪੁਲਸ ਨੇ ਮ੍ਰਿਤਕ ਦੇ ਭਰਾ ਸੁਨੀਲ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕੀਤੀ ਹੈ।
ਇਹ ਵੀ ਪੜ੍ਹੋ- ਬਟਾਲਾ 'ਚ ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਅਗਨ ਭੇਟ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।