ਟਰਾਈਡੈਂਟ ਗਰੁੱਪ ਨੇ ਚੰਦਨ ਸ਼ਰਮਾ ਨੂੰ ਦਿੱਤੀ ਇਕ ਲੱਖ ਦੀ ਵਿੱਤੀ ਸਹਾਇਤਾ
06/23/2022 4:59:23 PM

ਬਰਨਾਲਾ (ਵਿਵੇਕ ਸਿੰਧਵਾਨੀ) : ਵਰਲਡ ਮਾਸਟਰਜ਼ ਐਥਲੈਟਿਕਸ ਸਟੇਡੀਅਮ ਚੈਂਪੀਅਨਸ਼ਿਪ ਲਈ ਚੁਣੇ ਗਏ ਹਨ। ਬਰਨਾਲਾ ਸ਼ਹਿਰ ਦੇ ਨੌਜਵਾਨ ਅਤੇ ਬਰਨਾਲਾ ਕਲੱਬ ਤੇ ਜਿੰਮ ਕੋਚ ਚੰਦਨ ਸ਼ਰਮਾ ਨੂੰ ਟ੍ਰਾਈਡੈਂਟ ਗਰੁੱਪ ਦੇ ਫ਼ਾਊਂਡਰ ਪਦਮਸ੍ਰੀ ਡਾ ਰਾਜਿੰਦਰ ਗੁਪਤਾ ਨੇ ਇਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਹੈ। ਚੰਦਨ ਸ਼ਰਮਾ ਨੂੰ ਅੱਜ ਇਹ ਇਸ ਰਾਸ਼ੀ ਦਾ ਚੈੱਕ ਸੀਨੀਅਰ ਅਧਿਕਾਰੀ ਰੁਪਿੰਦਰ ਗੁਪਤਾ, ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਵਿਵੇਕ ਸਿੰਧਵਾਨੀ, ਖੱਤਰੀ ਸਭਾ ਦੇ ਪ੍ਰਧਾਨ ਰਾਜੀਵ ਵਰਮਾ ਰਿੰਪੀ, ਜ਼ਿਲ੍ਹਾ ਬਾਡੀ ਬਿਲਡਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ, ਦਾਲ ਐਸੋਸੀਏਸ਼ਨ ਦੇ ਜਰਨਲ ਸਕੱਤਰ ਪ੍ਰਵੇਸ਼ ਬਾਰੂ ਅਤੇ ਕਰਿਆਨਾ ਐਸੋਸੀਏਸ਼ਨ ਦੇ ਸਨੀ ਕਾਂਸਲ ਨੇ ਦਿੱਤਾ।
ਪਦਮਸ੍ਰੀ ਡਾ ਰਾਜਿੰਦਰ ਗੁਪਤਾ ਨੇ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਰਨਾਲਾ ਸ਼ਹਿਰ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਇੱਥੋਂ ਦੇ ਬੱਚੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ’ਚ ਵੀ ਵੱਡੀਆਂ ਪੁਲਾਂਘਾਂ ਪੁੱਟ ਰਹੇ ਹਨ। ਉਨ੍ਹਾਂ ਕਿਹਾ ਪਹਿਲਾਂ ਜ਼ਿਲ੍ਹਾ ਬਰਨਾਲਾ ਦੇ ਵਿਦਿਆਰਥੀ ਮਨਪ੍ਰੀਤ ਸਿੰਘ ਨੇ ਅੱਠਵੀਂ ਜਮਾਤ ’ਚ ਪੂਰੇ ਪੰਜਾਬ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਕਰਕੇ ਬਰਨਾਲਾ ਦਾ ਨਾਂ ਰੌਸ਼ਨ ਕੀਤਾ ਅਤੇ ਹੁਣ ਚੰਦਨ ਸ਼ਰਮਾ ਨੇ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ’ਚ ਆਪਣੀ ਥਾਂ ਬਣਾ ਕੇ ਸ਼ਹਿਰ ਦਾ ਨਾਂ ਉੱਚਾ ਕੀਤਾ ਹੈ।ਉਨ੍ਹਾਂ ਕਿਹਾ ਸਾਨੂੰ ਆਪਣੇ ਨੌਜਵਾਨਾਂ ਤੇ ਮਾਣ ਹੈ ਅਤੇ ਇਨ੍ਹਾਂ ਨੂੰ ਪਰਗਟ ਭੁੱਲਰ ਕਿਸੇ ਵੀ ਕਿਸਮ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ।
ਇਹ ਵੀ ਪੜ੍ਹੋ : ਜੁਲਾਈ ਮਹੀਨੇ ’ਚ 16 ਦਿਨ ਬੰਦ ਰਹਿਣਗੇ ਬੈਂਕ, ਨਿਪਟਾ ਲਓ ਕੰਮ ਨਹੀਂ ਤਾਂ ਹੋਵੇਗੀ ਪਰੇਸ਼ਾਨੀ
ਚੰਦਨ ਸ਼ਰਮਾ ਨੇ ਜਗਬਾਣੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਇਸ ਚੋਣ ’ਚ ਅਥਲੈਟਿਕ ਕੋਚ ਜਸਪ੍ਰੀਤ ਮੰਡੇਰ ਦਾ ਉਚੇਚਾ ਯੋਗਦਾਨ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਚੈਂਪੀਅਨਸ਼ਿਪ ਫ਼ਿਨਲੈਂਡ ਵਿਖੇ 29 ਜੂਨ ਤੋਂ ਲੈ ਕੇ 10 ਜੁਲਾਈ ਤੱਕ ਆਯੋਜਿਤ ਕੀਤੀ ਜਾਵੇਗੀ ਅਤੇ ਇਸ ਚੈਂਪੀਅਨਸ਼ਿਪ ’ਚ ਪੰਜਾਬ ’ਚੋਂ ਨੌਜਵਾਨਾਂ ਦੀ ਚੋਣ ਕੀਤੀ ਗਈ ਹੈ।
ਇੱਥੇ ਜ਼ਿਕਰਯੋਗ ਹੈ ਕਿ ਪਦਮਸ੍ਰੀ ਡਾ ਰਾਜਿੰਦਰ ਗੁਪਤਾ ਸ਼ਹਿਰ ਦੀਆਂ ਕਈ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨਾਲ ਜੁੜੇ ਹੋਏ ਹਨ ਅਤੇ ਸਮੇਂ-ਸਮੇਂ ’ਤੇ ਉਨ੍ਹਾਂ ਦੀ ਆਰਥਿਕ ਮਦਦ ਕਰਦੇ ਰਹਿੰਦੇ ਹਨ, ਜਿੱਥੇ ਉਹ ਬਰਨਾਲਾ ਵੈੱਲਫ਼ੇਅਰ ਕਲੱਬ ਦੇ ਪੈਟਰਨ ਹਨ ਉੱਥੇ ਹੀ ਸ਼ਿਵ ਸੇਵਾ ਸੰਘ ਦੇ ਚੇਅਰਮੈਨ ਵੀ ਹਨ।
ਇਹ ਵੀ ਪੜ੍ਹੋ : ਸਲਮਾਨ ਨੇ ਸ਼ੂਟਿੰਗ ਤੋਂ ਸਮਾਂ ਕੱਢ ਕੇ ਚਿਰੰਜੀਵੀ ਅਤੇ ਵੈਂਕਟੇਸ਼ ਨਾਲ ਕੀਤੀ ਪਾਰਟੀ, ਦੇਖੋ ਤਸਵੀਰਾਂ
ਚੰਦਨ ਸ਼ਰਮਾ ਨੂੰ ਚੈੱਕ ਦਿੰਦੇ ਹੋਏ ਰੁਪਿੰਦਰ ਗੁਪਤਾ, ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਵਿਵੇਕ ਸਿੰਧਵਾਨੀ, ਖੱਤਰੀ ਸਭਾ ਦੇ ਪ੍ਰਧਾਨ ਰਾਜੀਵ ਵਰਮਾ ਰਿੰਪੀ, ਜ਼ਿਲ੍ਹਾ ਬਾਡੀ ਬਿਲਡਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਅਤੇ ਕਰਿਆਨਾ ਐਸੋਸੀਏਸ਼ਨ ਦੇ ਸਨੀ ਕਾਂਸਲ।